ਟੈਂਕਰ ਜ਼ਬਤ ਮਾਮਲੇ ''ਤੇ ਜਰਮਨੀ, ਫਰਾਂਸ ਤੇ ਬ੍ਰਿਟੇਨ ਨੇ ਕੀਤੀ ਗੱਲਬਾਤ
Monday, Jul 22, 2019 - 10:59 AM (IST)

ਲੰਡਨ— ਬ੍ਰਿਟੇਨ ਦੇ ਵਿਦੇਸ਼ ਮੰਤਰੀ ਜੇਰੇਮੀ ਹੰਟ ਨੇ ਫਾਰਸ ਦੀ ਖਾੜੀ 'ਚ ਈਰਾਨ ਵਲੋਂ ਜ਼ਬਤ ਕੀਤੇ ਗਏ ਬ੍ਰਿਟਿਸ਼ ਟੈਂਕਰ ਦੇ ਸਬੰਧ 'ਚ ਜਰਮਨੀ, ਫਰਾਂਸ ਦੇ ਹਮਰੁਤਬਾ ਨਾਲ ਐਤਵਾਰ ਨੂੰ ਗੱਲਬਾਤ ਕੀਤੀ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ,''ਦੋਵੇਂ ਮੰਤਰੀ ਵਿਦੇਸ਼ ਮੰਤਰੀ ਦੀ ਗੱਲ 'ਤੇ ਸਹਿਮਤ ਹੋਏ ਕਿ ਤਣਾਅ ਵਧਣ ਤੋਂ ਬਚਣ ਲਈ ਯੂਰਪੀ ਰਾਸ਼ਟਰਾਂ ਲਈ ਇਕ ਉੱਚ ਪਹਿਲ ਇਹ ਹੈ ਕਿ ਹਰਮੁਜ ਖਾੜੀ 'ਚ ਜਹਾਜ਼ਾਂ ਦੀ ਸੁਰੱਖਿਅਤ ਆਵਾਜਾਈ ਕੀਤੀ ਜਾਵੇ।'' ਬਿਆਨ 'ਚ ਕਿਹਾ ਗਿਆ,''ਉਨ੍ਹਾਂ ਨੇ ਇਸ ਲੱਛਣ ਨੂੰ ਹਾਸਲ ਕਰਨ ਲਈ ਸੰਪਰਕ 'ਚ ਰਹਿਣ ਅਤੇ ਮਿਲ ਕੇ ਕੰਮ ਕਰਨ 'ਤੇ ਸਹਿਮਤੀ ਪ੍ਰਗਟਾਈ।''
ਪ੍ਰ੍ਰਧਾਨ ਮੰਤਰੀ ਥੈਰੇਸਾ ਮੇਅ ਸਵੀਡਨ ਦੇ ਮਾਲਿਕਾਨਾ ਹੱਕ ਵਾਲੇ ਟੈਂਕਰ ਸਟੇਨਾ ਇੰਪੇਰੋ ਦੀ ਜ਼ਬਤੀ ਨੂੰ ਲੈ ਕੇ ਬ੍ਰਿਟੇਨ ਦੀ ਐਮਰਜੈਂਸੀ ਕਮੇਟੀ ਨਾਲ ਸੋਮਵਾਰ ਨੂੰ ਮੁਲਾਕਾਤ ਕਰੇਗੀ। ਜ਼ਿਕਰਯੋਗ ਹੈ ਕਿ ਈਰਾਨੀ ਅਧਿਕਾਰੀਆਂ ਨੇ ਬੰਦਰ ਅੱਬਾਸ ਬੰਦਰਗਾਹ 'ਤੇ ਸਟੇਨਾ ਇੰਪੇਰੋ ਨੂੰ ਰੋਕਿਆ। ਇਸ 'ਚ ਕਰੂ ਦਲ ਦੇ 23 ਮੈਂਬਰ ਸਵਾਰ ਹਨ। ਇਸ ਤੋਂ ਪਹਿਲਾਂ ਇਸਲਾਮਕ ਰੈਵੂਲਿਊਸ਼ਨਰੀ ਗਾਰਡ ਕੋਰ ਨੇ ਹਰਮੁਜ ਖਾੜੀ 'ਚ ਇਸ ਨੂੰ ਸ਼ੁੱਕਰਵਾਰ ਨੂੰ ਕਬਜ਼ੇ 'ਚ ਲਿਆ ਸੀ।