ਮਹਿੰਗੀਆਂ ਕਾਰਾਂ ਕਾਰਨ ਕਮਲੀ ਹੋਈ ਔਰਤ, ਘਰੇ ਨੋਟ ਛਾਪ ਪਹੁੰਚੀ ਆਡੀ ਖਰੀਦਣ
Thursday, Jul 25, 2019 - 03:45 PM (IST)

ਬਰਲਿਨ— ਮਹਿੰਗੀਆਂ ਗੱਡੀਆਂ 'ਚ ਘੁੰਮਣ ਦੇ ਆਪਣੇ ਸ਼ੌਂਕ ਨੂੰ ਪੂਰਾ ਕਰਨ ਲਈ ਇਕ ਔਰਤ ਨੇ ਘਰ 'ਚ ਹੀ ਨਕਲੀ ਨੋਟ ਛਾਪ ਦਿੱਤੇ। ਇੰਨਾ ਹੀ ਨਹੀਂ ਇਸ ਤੋਂ ਬਾਅਦ ਉਹ ਬੇਖੌਫ ਹੋ ਕੇ ਨਵੀਂ ਕਾਰ ਖਰੀਦਣ ਪਹੁੰਚ ਗਈ। ਮਾਮਲਾ ਜਰਮਨੀ ਦਾ ਹੈ। 20 ਸਾਲਾ ਔਰਤ ਨੇ ਘਰ 'ਚ ਲੱਗੇ ਇਕ ਆਮ ਪ੍ਰਿੰਟਰ ਤੋਂ 15 ਹਜ਼ਾਰ ਯੂਰੋ ਦੇ ਨਕਲੀ ਨੋਟ ਛਾਪੇ ਤੇ ਆਡੀ ਦਾ ਮਨਪਸੰਦ ਏ3 2013 ਮਾਡਲ ਖਰੀਦਣ ਡੀਲਰ ਦੇ ਕੋਲ ਪਹੁੰਚ ਗਈ।
ਆਸਾਨੀ ਨਾਲ ਪਛਾਣੇ ਜਾਣ ਵਾਲੇ ਨੋਟਾਂ ਨੂੰ ਪੂਰੇ ਆਤਮਵਿਸ਼ਵਾਸ ਨਾਲ ਡੀਲਰ ਦੇ ਸਾਹਮਣੇ ਰੱਖਿਆ। ਪਹਿਲਾਂ ਤਾਂ ਡੀਲਰ ਨੇ ਸਮਝਿਆ ਕਿ ਔਰਤ ਮਜ਼ਾਕ ਕਰ ਰਹੀ ਹੈ। ਪਰ ਮਹਿਲਾ ਦੇ ਅੜੇ ਰਹਿਣ 'ਤੇ ਉਸ ਨੇ ਪੁਲਸ ਨੂੰ ਬੁਲਾ ਲਿਆ। ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਜਰਮਨੀ 'ਚ ਨਕਲੀ ਨੋਟ ਚਲਾਉਣ ਦੇ ਪਹਿਲੇ ਅਪਰਾਧ 'ਚ ਘੱਟ ਤੋਂ ਘੱਟ 3 ਮਹੀਨੇ ਦੀ ਸਜ਼ਾ ਦਾ ਕਾਨੂੰਨ ਹੈ ਜਦਕਿ ਇਸ ਦੇ ਪੇਸ਼ੇਵਰਾਂ ਲਈ ਇਹ ਸਜ਼ਾ 2 ਸਾਲ ਤੱਕ ਹੋ ਸਕਦੀ ਹੈ।