ਅਮਰੀਕਾ ''ਚ ਗੱਤਕਾ ਫੈਡਰੇਸ਼ਨ ਯੂ.ਐਸ.ਏ. ਵੱਲੋਂ ਪਹਿਲੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ 28 ਅਕਤੂਬਰ ਨੂੰ

Wednesday, Oct 18, 2023 - 12:52 PM (IST)

ਅਮਰੀਕਾ ''ਚ ਗੱਤਕਾ ਫੈਡਰੇਸ਼ਨ ਯੂ.ਐਸ.ਏ. ਵੱਲੋਂ ਪਹਿਲੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ 28 ਅਕਤੂਬਰ ਨੂੰ

ਨਿਉਯਾਰਕ (ਰਾਜ ਗੋਗਨਾ)— ਅਮਰੀਕਾ ਵਿੱਚ ਗੱਤਕੇ ਦੇ ਪ੍ਰਚਾਰ-ਪ੍ਰਸਾਰ ਹਿੱਤ ਪੱਬਾਂ ਭਾਰ ਹੋ ਕੇ ਕੰਮ ਕਰ ਰਹੀ ਗੱਤਕਾ ਖੇਡ ਦੀ ਨੈਸ਼ਨਲ ਜੱਥੇਬੰਦੀ ਗੱਤਕਾ ਫੈਡਰੇਸ਼ਨ ਯੂ.ਐਸ.ਏ.ਵੱਲੋਂ  ਇਤਿਹਾਸਿਕ ਮੀਲ ਪੱਥਰ ਰੱਖਦੇ ਹੋਏ ਇਕ ਵੱਡਾ ਐਲਾਨ ਕੀਤਾ ਗਿਆ। ਐਲਾਨ ਤਹਿਤ ਅਮਰੀਕਾ ਵਿੱਚ ਪਹਿਲੀ ਵਾਰੀ 28 ਅਕਤੂਬਰ ਦਿਨ ਸ਼ਨੀਵਾਰ ਨੂੰ "ਦਿ ਸਿੱਖ ਸੈਂਟਰ ਆਫ ਨਿਉਯਾਰਕ ਇੰਕ", 222-28-95 ਅਵੈਨਿਉ, ਕੁਇਨਜ ਵਿਲੇਜ ਨਿਉਯਾਰਕ ਦੇ ਉਚੇਚੇ ਸਹਿਯੋਗ ਦੇ ਨਾਲ ਪਹਿਲੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ  ਕਰਵਾਉਣ ਜਾ ਰਹੀ ਹੈ। 

ਜ਼ਿਕਰਯੋਗ ਹੈ ਕਿ ਅਮਰੀਕਾ ਵਿੱਚ ਗੱਤਕਾ ਫੈਡਰੇਸ਼ਨ ਯੂ.ਐਸ.ਏ ਪਿਛਲੇ ਕਾਫੀ ਸਾਲਾਂ ਤੋਂ ਗੱਤਕੇ ਦੇ ਪ੍ਰਚਾਰ ਹਿੱਤ ਵੱਖ-ਵੱਖ ਰਾਜਾਂ ਵਿੱਚ ਗੱਤਕਾ ਸਿਖਲਾਈ ਲਈ ਉਪਰਾਲੇ ਕਰ ਰਹੀ ਹੈ। ਅਤੇ ਨਵੇਂ ਖਿਡਾਰੀਆਂ ਨੂੰ ਮੌਕੇ ਪ੍ਰਦਾਨ ਕਰਨ ਅਤੇ ਨੈਸ਼ਨਲ ਕੈਂਪਾਂ ਦੇ ਆਯੋਜਨ ਨਾਲ ਤਕਨੀਕੀ ਮਾਹਿਰਾਂ ਦੇ ਨਾਲ-ਨਾਲ ਗੱਤਕਾ ਆਫੀਸ਼ੀਅਲ ਪੈਦਾ ਕਰਨਾ ਫੈਡਰੇਸ਼ਨ ਦੇ ਮੁੱਢਲੇ ਉਦੇਸ਼ਾਂ ਵਿੱਚੋਂ ਇੱਕ ਹੈ। ਅਮਰੀਕਾ ਵਿੱਚ ਕਰਵਾਈ ਜਾ ਰਹੀ ਪਹਿਲੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਬਾਰੇ ਵਿਸਥਾਰ ਵਿੱਚ ਗੱਲ ਕਰਦਿਆਂ ਗੱਤਕਾ ਫੈਡਰੇਸ਼ਨ ਯੂ.ਐਸ.ਏ. ਦੇ ਪ੍ਰਧਾਨ ਅਤੇ ਉੱਘੇ ਕਾਰੋਬਾਰੀ ਸ. ਕਲਵਿੰਦਰ ਸਿੰਘ ਕੈਲੀਫੋਰਨੀਆ ਅਤੇ ਜਨਰਲ ਸਕੱਤਰ ਡਾ.ਦੀਪ ਸਿੰਘ ਵਲੋਂ ਸਾਂਝੇ ਤੌਰ 'ਤੇ ਜਾਣਕਾਰੀ ਦਿੰਦਿਆ ਆਖਿਆ ਹੈ ਕਿ ਭਾਵੇਂ ਕਿ ਵੱਖ-ਵੱਖ ਜੱਥੇਬੰਦੀਆਂ ਵੱਲੋਂ ਅਤੇ ਫੈਡਰੇਸ਼ਨਾਂ ਵੱਲੋਂ ਗੱਤਕਾ ਪ੍ਰਚਾਰ ਹਿੱਤ ਕਈ ਉਪਰਾਲੇ ਕੀਤੇ ਜਾਂਦੇ ਹਨ ਪਰ ਪਹਿਲੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਯੂ.ਐਸ.ਏ ਆਪਣੇ ਆਪ ਵਿੱਚ ਨਿਵੇਕਲੀ ਹੋਵੇਗੀ। ਕਿਉਂਕਿ ਅਮਰੀਕਾ ਵਿੱਚ ਗੱਤਕਾ ਖੇਡ ਦਾ ਨੈਸ਼ਨਲ ਪੱਧਰ ਦਾ ਮੁਕਾਬਲਾ ਅਜੇ ਤੱਕ ਨਹੀ ਕਰਵਾਇਆ ਗਿਆ ਜੋ ਕਿ ਇਤਿਹਾਸਿਕ ਹੋਵੇਗਾ।

PunjabKesari

ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਗੱਤਕਾ ਫੈਡਰੇਸ਼ਨ ਯੂ.ਐਸ.ਏ ਦੇ ਪ੍ਰਧਾਨ ਸ. ਕਲਵਿੰਦਰ ਸਿੰਘ ਕੈਲੀਫੋਰਨੀਆ ਨੇ ਜਾਣਕਾਰੀ ਦਿੱਤੀ ਕਿ ਗੱਤਕਾ ਫੈਡਰੇਸ਼ਨ ਯੂ.ਐਸ.ਏ. ਵੱਖ-ਵੱਖ ਉਮਰ ਵਰਗ ਦੇ ਤਿੰਨ ਵੱਖ-ਵੱਖ ਮੁਕਾਬਲੇ ਕਰਵਾਉਣ ਜਾ ਰਹੀ ਹੈ। ਜਿਸ ਦੇ ਤਹਿਤ ਉਮਰ ਵਰਗ 14 ਸਾਲ ਦੇ ਵਿੱਚ ਪ੍ਰਦਰਸ਼ਨੀ ਅਤੇ ਸਿੰਗਲ ਸੋਟੀ ਫਾਈਟ ਇਵੇਂਟ ਵਿੱਚ ਕ੍ਰਮਵਾਰ ਉਮਰ ਵਰਗ 17 ਅਤੇ 21 ਸਾਲ ਦੇ ਸਿੰਘ ਅਤੇ ਕੌਰ ਦੇ ਮੁਕਾਬਲੇ ਹੋਣਗੇ। ਉਹਨਾਂ ਦੱਸਿਆ ਕਿ ਇਸ ਮੋਕੇ ਡਾ:  ਦੀਪ ਸਿੰਘ, ਜਨਰਲ ਸਕੱਤਰ ਵਿਸ਼ਵ ਗੱਤਕਾ ਫੈਡਰੇਸ਼ਨ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਚੈਪੀਅਨਸ਼ਿਪ ਦੇ ਜੇਤੂਆਂ ਨੂੰ ਇਨਾਮ ਵੰਡਣਗੇ।

ਪੜ੍ਹੋ ਇਹ ਅਹਿਮ ਖ਼ਬਰ-Operation Ajay ਦੀ ਪੰਜਵੀਂ ਫਲਾਈਟ 'ਚ ਭਾਰਤੀਆਂ ਸਮੇਤ ਪਰਤੇ ਨੇਪਾਲੀ ਨਾਗਰਿਕ, ਗੁਆਂਢੀ ਦੇਸ਼ ਨੇ ਕੀਤਾ ਧੰਨਵਾਦ

ਇਸ ਸਬੰਧੀ ਵਿਸਥਾਰ ਨਾਲ ਦੱਸਦਿਆਂ ਸ. ਦਲੇਰ ਸਿੰਘ ਚੈਅਰਮੈਨ, ਜਸਕੀਰਤ ਸਿੰਘ ਜੁਆਇੰਟ ਸੈਕਟਰੀ ਨਿਉਯਾਰਕ ਗੱਤਕਾ ਐਸੋਸੀਏਸ਼ਨ ਵਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਇਹਨਾਂ ਨੈਸ਼ਨਲ ਮੁਕਾਬਲਿਆਂ ਵਿੱਚ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਰੂਲਜ ਲਾਗੂ ਹੋਣਗੇ ਅਤੇ ਮਾਨਤਾ ਪ੍ਰਾਪਤ ਰੈਫਰੀ ਅਤੇ ਜੱਜ ਸਾਹਿਬਾਨ ਹੀ ਜੱਜਮੈਂਟ-ਰੈਫਰੀ ਕੌਸ਼ਿਲ ਵਿੱਚ ਸੇਵਾ ਨਿਭਾਉਣਗੇ। ਉਹਨਾਂ ਚਾਨਣਾ ਪਾਇਆ ਕਿ ਇਹਨਾਂ ਮੁਕਾਬਲਿਆਂ ਦਾ ਮਨੋਰਥ ਨੌਜਵਾਨ ਪੀੜੀ ਨੂੰ ਬਾਣੀ-ਬਾਣੇ ਨਾਲ ਜੋੜ੍ਹਨਾ ਅਤੇ ਸਿੱਖ ਪੰਥ ਦੇ ਗੌਰਵਮਈ ਇਤਿਹਾਸ ਨਾਲ ਜੋੜਨਾ ਹੈ। ਅੱਗੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਗੱਤਕਾ ਜਿੱਥੇ ਬੱਚਿਆਂ ਨੂੰ ਧਰਮ ਤੇ ਵਿਰਸੇ ਨਾਲ ਜੋੜਦਾ ਹੈ ਉਥੇ ਹੀ ਬੱਚਿਆਂ ਦੇ ਸਰੀਰਿਕ ਤੇ ਮਾਨਸਿਕ ਵਿਕਾਸ ਵਿੱਚ ਵੀ ਵੱਡਾ ਯੋਗਦਾਨ ਅਦਾ ਕਰਦਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿੱਖ ਆਗੂ ਬੀਬਾ ਸਰਬਜੀਤ ਕੌਰ ਨਿਊਯਾਰਕ, ਭਾਈ ਗਗਨਦੀਪ ਸਿੰਘ ਬਰੇਲੀ, ਸੀਨੀਅਰ ਗੱਤਕਾ ਕੌਚ ਸੁਜਾਨ ਸਿੰਘ, ਦਸ਼ਮੇਸ ਸਿੰਘ ਪਲੇਨਵਿਉ ਅਤੇ ਬਲਜਿੰਦਰ ਸਿੰਘ ਬਨਵੈਤ ਆਦਿ ਵਿਸ਼ੇਸ ਤੌਰ 'ਤੇ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News