ਨਵੇਂ ਸਾਲ ’ਚ ਗੈਸ ਦੇ ਮਹਾਸੰਕਟ ਨਾਲ ਜੂਝਣਗੇ ਪਾਕਿਸਤਾਨੀ, ਰੋਟੀ ਪਕਾਉਣ ’ਚ ਵੀ ਹੋਵੇਗੀ ਮੁਸ਼ਕਲ
Tuesday, Dec 22, 2020 - 12:09 PM (IST)
ਇਸਲਾਮਾਬਾਦ : ਪਾਕਿਸਤਾਨ ਦੀ ਜਨਤਾ ਲਈ ਨਵਾਂ ਸਾਲ ਖੁਸ਼ੀਆਂ ਨਹੀਂ ਸਗੋਂ ਮੁਸ਼ਕਲਾਂ ਦਾ ਦੌਰ ਲੈ ਕੇ ਆ ਰਿਹਾ ਹੈ। ਪਾਕਿਸਤਾਨ ਜਨਵਰੀ ਮਹੀਨੇ ’ਚ ਭਿਆਨਕ ਗੈਸ ਸੰਕਟ ਨਾਲ ਜੂਝਣ ਜਾ ਰਿਹਾ ਹੈ। ਪਾਕਿਸਤਾਨ ’ਚ ਗੈਸ ਦੀ ਸਪਲਾਈ ਕਰਨ ਵਾਲੀ ਕੰਪਨੀ ਸੁਈ ਨਾਰਦਨ 500 ਮਿਲੀਅਨ ਸਟੈਂਡਰਡ ਕਿਊਬਿਕ ਫੁੱਟ ਪ੍ਰਤੀਦਿਨ ਗੈਸ ਦੀ ਕਮੀ ਨਾਲ ਜੂਝੇਗੀ। ਗੈਸ ਦੀ ਇਸ ਭਾਰੀ ਕਿੱਲਤ ਕਾਰਣ ਕੰਪਨੀ ਕੋਲ ਪਾਵਰ ਸੈਕਟਰ ਨੂੰ ਗੈਸ ਦੀ ਸਪਲਾਈ ਰੋਕਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੋਵੇਗਾ।
4 ਤੋਂ 20 ਜਨਵਰੀ ਦਰਮਿਆਨ ਰਹੇਗੀ ਗੈਸ ਦੀ ਕਮੀ
ਪਾਕਿਸਤਾਨੀ ਅਖਬਾਰ ਦਿ ਨਿਊਜ਼ ਮੁਤਾਬਕ ਬਿਜਲੀ ਸੈਕਟਰ ਤੋਂ ਐੱਲ. ਐੱਨ. ਜੀ. ਦੀ ਕਟੌਤੀ ਕਰਕੇ ਘਰੇਲੂ ਖਪਤਕਾਰਾਂ ਨੂੰ ਦੇਣ ਨਾਲ ਇਹ ਸੰਕਟ ਘੱਟ ਨਹੀਂ ਹੋਵੇਗਾ। ਇਸ ਦੇ ਬਾਅਦ ਵੀ 250 ਮਿਲੀਅਨ ਸਟੈਂਡਰਡ ਕਿਬਿਊਕ ਫੁੱਟ ਰੋਜ਼ਾਨਾ ਗੈਸ ਦੀ ਕਮੀ ਬਣੀ ਰਹੇਗੀ। ਅਧਿਕਾਰੀਆਂ ਅਤੇ ਉਦਯੋਗਾਂ ਨੂੰ ਦਿੱਤੀਆਂ ਜਾਣ ਵਾਲੀਆਂ ਆਰ. ਐੱਲ. ਐੱਨ. ਜੀ. ’ਚ ਵੀ ਹਫ਼ਤੇ ਵਿਚ ਇਕ ਦਿਨ ਕਟੌਤੀ ਕਰਨੀ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ 4 ਤੋਂ 20 ਜਨਵਰੀ ਦਰਮਿਆਨ ਗੈਸ ਦੀ ਕਮੀ ਸਭ ਤੋਂ ਜ਼ਿਆਦਾ ਰਹੇਗੀ।
ਇਮਰਾਨ ਸਰਕਾਰ ਸਮੇਂ ਸਿਰ ਗੈਸ ਖ਼ਰੀਦਣ ਵਿਚ ਰਹੀ ਨਾਕਾਮ
ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਸਮੇਂ ਸਿਰ ਗੈਸ ਖ਼ਰੀਦਣ ਵਿਚ ਨਾਕਾਮ ਰਹੀ ਹੈ, ਜਿਸ ਦਾ ਖਾਮਿਆਜ਼ਾ ਹੁਣ ਦੇਸ਼ ਦੀ ਜਨਤਾ ਨੂੰ ਭੁਗਤਨਾ ਪੈ ਰਿਹਾ ਹੈ। ਪਾਕਿਸਤਾਨੀ ਅਧਿਕਾਰੀਆਂ ਨੇ ਦੱਸਿਆ ਕਿ ਖਾਦ ਉਗਯੋਗ ਲਈ ਪਹਿਲਾਂ ਹੀ ਗੈਸ ਦੀ ਸਪਲਾਈ ਰੋਕ ਦਿੱਤੀ ਗਈ ਹੈ। ਇਸ ਦਰਮਿਆਨ ਗੈਸ ਦੀ ਸਪਲਾਈ ਰੁਕਣ ਨਾਲ ਪੰਜਾਬ ਅਤੇ ਹੋਰਨਾਂ ਸੂਬਿਆਂ ’ਚ ਲੋਕਾਂ ਨੂੰ ਘੱਟ ਸੇਕ ’ਤੇ ਖਾਣਾ ਪਕਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਸਰਕਾਰ ਹੁਣ ਉਦਯੋਗਾਂ ਨੂੰ ਗੈਸ ਰੋਕ ਕੇ ਲੋਕਾਂ ਦੇ ਘਰਾਂ ’ਚ ਸਪਲਾਈ ਦੇ ਰਹੀ ਹੈ।
ਇਹ ਵੀ ਪੜ੍ਹੋ: ਹੁਣ IPL ’ਚ 8 ਦੀ ਬਜਾਏ ਖੇਡਣਗੀਆਂ 10 ਟੀਮਾਂ, BCCI ਦੀ ਸਾਲਾਨਾ ਬੈਠਕ ’ਚ ਲੱਗ ਸਕਦੀ ਹੈ ਮੋਹਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।