ਫੂਮਿਓ ਕਿਸ਼ਿਦਾ ਮੁੜ ਬਣੇ ਜਾਪਾਨ ਦੇ ਪ੍ਰਧਾਨ ਮੰਤਰੀ

Wednesday, Nov 10, 2021 - 02:06 PM (IST)

ਟੋਕੀਓ (ਏਪੀ)- ਸੰਸਦੀ ਚੋਣਾਂ ਵਿੱਚ ਸੱਤਾਧਾਰੀ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਜਾਪਾਨ ਵਿਚ ਫੂਮਿਓ ਕਿਸ਼ਿਦਾ ਨੂੰ ਮੁੜ ਪ੍ਰਧਾਨ ਮੰਤਰੀ ਚੁਣ ਲਿਆ ਗਿਆ ਹੈ। ਉਨ੍ਹਾਂ ਨੂੰ ਲਗਭਗ ਇੱਕ ਮਹੀਨਾ ਪਹਿਲਾਂ ਸੰਸਦ ਦੁਆਰਾ ਪ੍ਰਧਾਨ ਮੰਤਰੀ ਚੁਣਿਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਚੋਣਾਂ ਕਰਾਉਣ ਦਾ ਐਲਾਨ ਕੀਤਾ। 

ਕਿਸ਼ਿਦਾ ਦੀ ਪਾਰਟੀ ਨੇ 465 ਮੈਂਬਰੀ ਹੇਠਲੇ ਸਦਨ ਵਿੱਚ 261 ਸੀਟਾਂ ਜਿੱਤੀਆਂ ਹਨ। ਜਿੱਤ ਨਾਲ ਕਿਸ਼ਿਦਾ ਦੀ ਸੱਤਾ 'ਤੇ ਪਕੜ ਹੋਰ ਮਜ਼ਬੂਤ ਹੋ ਗਈ। ਹੁਣ ਉਨ੍ਹਾਂ ਦੀ ਪਾਰਟੀ ਦੀ ਇਸ ਜਿੱਤ ਨੂੰ ਮਹਾਮਾਰੀ ਨਾਲ ਨਜਿੱਠਣ ਅਤੇ ਖਰਾਬ ਆਰਥਿਕਤਾ ਨੂੰ ਲੀਹ 'ਤੇ ਲਿਆਉਣ ਦੇ ਜਨਾਦੇਸ਼ ਵਜੋਂ ਦੇਖਿਆ ਜਾ ਰਿਹਾ ਹੈ। ਅੱਜ ਹੀ ਉਹ ਕੈਬਨਿਟ ਦਾ ਗਠਨ ਕਰਨਗੇ। ਕੈਬਨਿਟ ਵਿੱਚ ਇੱਕ ਨੂੰ ਛੱਡ ਕੇ ਸਾਰੇ ਪੁਰਾਣੇ ਮੰਤਰੀ ਸ਼ਾਮਲ ਹੋਣਗੇ। ਕੈਬਨਿਟ ਦੇ ਗਠਨ ਤੋਂ ਬਾਅਦ ਉਹ ਪ੍ਰੈੱਸ ਕਾਨਫਰੰਸ ਕਰਨਗੇ। 

ਪੜ੍ਹੋ ਇਹ ਅਹਿਮ ਖਬਰ - ਸਿੰਗਾਪੁਰ ਦੇ ਚਿੜੀਆਘਰ 'ਚ ਚਾਰ ਏਸ਼ੀਆਈ ਸ਼ੇਰ ਪਾਏ ਗਏ ਕੋਰੋਨਾ ਪਾਜ਼ੇਟਿਵ

ਪਿਛਲੇ ਮਹੀਨੇ 'ਲਿਬਰਲ ਡੈਮੋਕ੍ਰੇਟਿਕ ਪਾਰਟੀ' ਨੇ ਕਿਸ਼ਿਦਾ ਨੂੰ ਪ੍ਰਧਾਨ ਮੰਤਰੀ ਚੁਣਿਆ ਸੀ। ਇਸ ਤੋਂ ਪਹਿਲਾਂ ਯੋਸ਼ੀਹੀਦੇ ਸੁਗਾ ਨੇ ਕੋਵਿਡ -19 ਦੇ ਪ੍ਰਬੰਧਨ ਅਤੇ ਮਹਾਮਾਰੀ ਦੇ ਵਿਚਕਾਰ ਟੋਕੀਓ ਓਲੰਪਿਕ ਆਯੋਜਿਤ ਕਰਨ ਦੇ ਫ਼ੈਸਲੇ ਨੂੰ ਲੈ ਕੇ ਆਲੋਚਨਾ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਹ ਇੱਕ ਸਾਲ ਲਈ ਪ੍ਰਧਾਨ ਮੰਤਰੀ ਰਹੇ।

ਪੜ੍ਹੋ ਇਹ ਅਹਿਮ ਖਬਰ - ਸ਼੍ਰੀਲੰਕਾ 'ਚ ਭਾਰੀ ਮੀਂਹ ਕਾਰਨ 16 ਲੋਕਾਂ ਦੀ ਮੌਤ, ਹਜ਼ਾਰਾਂ ਹੋਏ ਵਿਸਥਾਪਿਤ
 


Vandana

Content Editor

Related News