ਅਮਰੀਕਾ ''ਚ ਸਰਹੱਦ ਪਾਰ ਤੋਂ ਆਉਣ ਵਾਲੇ ਲੋਕਾਂ ਲਈ ਲਾਜ਼ਮੀ ਹੋਵੇਗਾ ''ਟੀਕਾਕਰਨ''

Wednesday, Nov 24, 2021 - 10:35 AM (IST)

ਅਮਰੀਕਾ ''ਚ ਸਰਹੱਦ ਪਾਰ ਤੋਂ ਆਉਣ ਵਾਲੇ ਲੋਕਾਂ ਲਈ ਲਾਜ਼ਮੀ ਹੋਵੇਗਾ ''ਟੀਕਾਕਰਨ''

ਵਾਸ਼ਿੰਗਟਨ (ਏਪੀ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਸਰਹੱਦ ਪਾਰ ਤੋਂ ਆਉਣ ਵਾਲੇ ਸਾਰੇ ਲੋਕਾਂ, ਜਿਹਨਾਂ ਵਿਚ ਟਰੱਕ ਡਰਾਈਵਰ, ਸਰਕਾਰੀ ਅਤੇ ਐਮਰਜੈਂਸੀ ਸੇਵਾ ਅਧਿਕਾਰੀ ਸ਼ਾਮਲ ਹਨ, ਦੇ ਲਈ ਪੂਰੀ ਤਰ੍ਹਾਂ ਟੀਕਾਕਰਨ ਲਾਜ਼ਮੀ ਕਰ ਸਕਦੇ ਹਨ। ਇਹ ਨਿਯਮ 22 ਜਨਵਰੀ ਤੋਂ ਲਾਗੂ ਹੋ ਸਕਦਾ ਹੈ। ਬਾਈਡੇਨ ਪ੍ਰਸ਼ਾਸਨ ਇਸ ਸਬੰਧ 'ਚ ਜਲਦ ਹੀ ਕੋਈ ਐਲਾਨ ਕਰ ਸਕਦਾ ਹੈ। ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵ੍ਹਾਈਟ ਹਾਊਸ ਨੇ ਅਕਤੂਬਰ ਵਿਚ ਇਸ ਨਿਯਮ 'ਤੇ ਵਿਚਾਰ ਕੀਤਾ ਸੀ। ਇਹ ਨਿਯਮ ਦੇਸ਼ ਦੀ ਸਰਹੱਦ ਪਾਰ ਤੋਂ ਆਉਣ ਵਾਲੇ ਲੋਕਾਂ ਲਈ ਹੋਵੇਗਾ। 

ਪੜ੍ਹੋ ਇਹ ਅਹਿਮ ਖਬਰ -ਅਮਰੀਕਾ 'ਚ ਇਕ ਵਾਰ ਫਿਰ ਵਿਗੜੇ ਹਾਲਾਤ, ਰੋਜ਼ਾਨਾ ਸਾਹਮਣੇ ਆ ਰਹੇ 92 ਹਜ਼ਾਰ ਤੋਂ ਵੱਧ ਕੋਵਿਡ ਮਾਮਲੇ

ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਏਪੀ ਨੂੰ ਦੱਸਿਆ ਕਿ ਕਿਸ਼ਤੀਆਂ ਦੁਆਰਾ ਪਹੁੰਚਣ ਵਾਲੀਆਂ ਜ਼ਰੂਰੀ ਸੇਵਾਵਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਪੂਰੀ ਤਰ੍ਹਾਂ ਟੀਕਾਕਰਨ ਦੀ ਲੋੜ ਹੁੰਦੀ ਹੈ। ਇਹ ਨਿਯਮ ਉਹਨਾਂ ਨਾਲ ਸਬੰਧਤ ਹਨ ਜੋ ਸੰਯੁਕਤ ਰਾਜ ਦੇ ਨਾਗਰਿਕ ਨਹੀਂ ਹਨ। ਅਮਰੀਕੀ ਨਾਗਰਿਕ ਅਤੇ ਸਥਾਈ ਨਿਵਾਸੀ ਪਹਿਲਾਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੇਸ਼ ਵਿੱਚ ਦਾਖਲ ਹੋ ਸਕਦੇ ਹਨ। ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਮੁਤਾਬਕ, ਯੂਐਸ ਵਿੱਚ 47 ਮਿਲੀਅਨ ਬਾਲਗਾਂ ਨੂੰ ਅਜੇ ਤੱਕ ਕੋਵਿਡ -19 ਵਿਰੋਧੀ ਟੀਕੇ ਨਹੀਂ ਲੱਗੇ ਹਨ।
 

ਨੋਟ- ਅਮਰੀਕਾ ਜਾਣ ਲਈ ਟੀਕਾਕਰਨ ਹੋਵੇਗਾ ਲਾਜ਼ਮੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News