ਮਾਪਿਆਂ ਤੋਂ ਲੈ ਕੇ ਪਤੀ-ਪਤਨੀ ਤੱਕ... ਇਸ ਦੇਸ਼ 'ਚ Rent 'ਤੇ ਮਿਲਦਾ ਹੈ ਪਰਿਵਾਰ
Friday, Feb 07, 2025 - 02:27 PM (IST)
![ਮਾਪਿਆਂ ਤੋਂ ਲੈ ਕੇ ਪਤੀ-ਪਤਨੀ ਤੱਕ... ਇਸ ਦੇਸ਼ 'ਚ Rent 'ਤੇ ਮਿਲਦਾ ਹੈ ਪਰਿਵਾਰ](https://static.jagbani.com/multimedia/2025_2image_15_18_350171583family.jpg)
ਇੰਟਰਨੈਸ਼ਨਲ ਡੈਸਕ- ਕਿਰਾਏ 'ਤੇ ਘਰ ਲੈਣ ਬਾਰੇ ਤਾਂ ਤੁਸੀਂ ਸੁਣਿਆ ਹੋਵੇਗਾ, ਪਰ ਕੀ ਤੁਸੀਂ ਕਦੇ ਪਰਿਵਾਰ ਨੂੰ ਕਿਰਾਏ 'ਤੇ ਲੈਣ ਬਾਰੇ ਸੋਚਿਆ ਹੈ? ਇਹ ਗੱਲ, ਜੋ ਸੁਣਨ ਵਿਚ ਅਜੀਬ ਹੈ, ਜਪਾਨ ਦੀ ਹਕੀਕਤ ਹੈ। ਜਾਪਾਨ ਦੁਨੀਆ ਦਾ ਇਕਲੌਤਾ ਅਜਿਹਾ ਦੇਸ਼ ਹੈ, ਜਿੱਥੇ ਪਰਿਵਾਰ ਕਿਰਾਏ 'ਤੇ ਮਿਲਦਾ ਹੈ। ਜਪਾਨ ਵਿੱਚ ਰੈਂਟਲ ਫੈਮਿਲੀ ਕਾਰੋਬਾਰ 1990 ਦੇ ਦਹਾਕੇ ਵਿੱਚ ਸ਼ੁਰੂ ਹੋਇਆ ਸੀ। ਟੋਕੀਓ ਦੀ 'ਫੈਮਿਲੀ ਰੋਮਾਂਸ' ਕੰਪਨੀ ਨੇ ਸ਼ੁਰੂ ਵਿੱਚ ਪਰਿਵਾਰਕ ਮੈਂਬਰਾਂ ਵਜੋਂ ਅਦਾਕਾਰਾਂ ਨੂੰ ਦੇਣਾ ਸ਼ੁਰੂ ਕੀਤਾ। ਇਹ ਕੰਪਨੀ ਇਸ਼ੀ ਯੂਇਚੀ ਦੁਆਰਾ ਸ਼ੁਰੂ ਕੀਤੀ ਗਈ ਸੀ। ਇਸ ਵਿਚ ਤੁਸੀਂ ਪਰਿਵਾਰ ਵਿਚ ਜਿਹੜੇ ਵੀ ਮੈਂਬਰ ਚਾਹੁੰਦੇ ਹੋ ਮਿਲ ਸਕਦਾ ਹੈ, ਜਿਵੇਂ ਮਾਤਾ, ਪਿਤਾ, ਪਤੀ, ਪਤਨੀ, ਭਰਾ, ਭੈਣ, ਬੱਚੇ।
ਇਹ ਵੀ ਪੜ੍ਹੋ: ਯਾਤਰੀਆਂ ਨੂੰ ਲੈ ਕੇ ਜਾ ਰਿਹਾ ਅਮਰੀਕੀ ਜਹਾਜ਼ ਹੋਇਆ ਲਾਪਤਾ, ਭਾਲ ਜਾਰੀ
ਸ਼ੁਰੂ ਵਿੱਚ, ਰੈਂਟਲ ਫੈਮਿਲੀ ਸਰਵਿਸ ਜ਼ਿਆਦਾਤਰ ਉਹਨਾਂ ਲੋਕਾਂ ਦੁਆਰਾ ਵਰਤੀ ਜਾਂਦੀ ਸੀ ਜੋ ਇਕੱਲੇ ਰਹਿੰਦੇ ਸਨ ਜਾਂ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਨਹੀਂ ਸਨ। ਹੌਲੀ-ਹੌਲੀ ਇਸ ਸੇਵਾ ਦੀ ਪ੍ਰਸਿੱਧੀ ਵਧਦੀ ਗਈ। ਹੁਣ ਇਸਨੂੰ ਵੱਖ-ਵੱਖ ਉਦੇਸ਼ਾਂ ਲਈ ਵਰਤਿਆ ਜਾਂਦਾ ਹੈ। ਉਦਾਹਰਣ ਲਈ...
- ਵਿਆਹ ਵਿੱਚ ਸ਼ਾਮਲ ਹੋਣ ਲਈ
- ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ
- ਕਿਸੇ ਨਾਟਕ ਜਾਂ ਫ਼ਿਲਮ ਵਿੱਚ ਕੰਮ ਕਰਨ ਲਈ
- ਇਕੱਲੇਪਣ ਤੋਂ ਛੁਟਕਾਰਾ ਪਾਉਣ ਲਈ
- ਸਮਾਜਿਕ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ
ਇਹ ਵੀ ਪੜ੍ਹੋ: ਅਮਰੀਕਾ ਜਹਾਜ਼-ਹੈਲੀਕਾਪਟਰ ਹਾਦਸਾ; ਨਦੀ 'ਚੋਂ ਸਾਰੀਆਂ 67 ਲਾਸ਼ਾਂ ਬਰਾਮਦ
ਜਪਾਨ ਵਿੱਚ ਰੈਂਟਲ ਫੈਮਿਲੀ ਦਾ ਰੇਟ ਵੱਖ-ਵੱਖ ਹੁੰਦਾ ਹੈ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੇ ਮੈਂਬਰਾਂ ਨੂੰ ਕਿਰਾਏ 'ਤੇ ਲੈ ਰਹੇ ਹੋ ਅਤੇ ਤੁਸੀਂ ਉਨ੍ਹਾਂ ਨੂੰ ਕਿੰਨੇ ਸਮੇਂ ਲਈ ਕਿਰਾਏ 'ਤੇ ਲੈ ਰਹੇ ਹੋ। ਆਮ ਤੌਰ 'ਤੇ ਇੱਕ ਮੈਂਬਰ ਨੂੰ ਇੱਕ ਘੰਟੇ ਲਈ ਕਿਰਾਏ 'ਤੇ ਲੈਣ ਲਈ ਰੇਟ 5,000 ਯੇਨ ਤੋਂ 20,000 ਯੇਨ ਤੱਕ ਹੁੰਦਾ ਹੈ। ਹੁਣ ਜਪਾਨ ਵਿੱਚ ਬਹੁਤ ਸਾਰੀਆਂ ਕੰਪਨੀਆਂ ਹਨ ਜੋ ਪਰਿਵਾਰ ਨੂੰ ਕਿਰਾਏ 'ਤੇ ਦਿੰਦੀਆਂ ਹਨ। ਤੁਸੀਂ ਆਪਣੀ ਜ਼ਰੂਰਤ ਅਨੁਸਾਰ ਪਰਿਵਾਰਕ ਮੈਂਬਰਾਂ ਦੀ ਚੋਣ ਕਰ ਸਕਦੇ ਹੋ। ਇਸਦੇ ਲਈ, ਤੁਹਾਨੂੰ ਇੱਕ ਕੈਟਾਲਾਗ ਦਿੱਤਾ ਜਾਂਦਾ ਹੈ, ਜਿਸ ਵਿੱਚ ਪਰਿਵਾਰ ਦੇ ਮੈਂਬਰਾਂ ਬਾਰੇ ਜਾਣਕਾਰੀ ਹੁੰਦੀ ਹੈ। ਤੁਸੀਂ ਆਪਣੀ ਪਸੰਦ ਦੇ ਅਨੁਸਾਰ ਮੈਂਬਰ ਚੁਣ ਸਕਦੇ ਹੋ।
ਇਹ ਵੀ ਪੜ੍ਹੋ: ਅਮਰੀਕਾ ਮਗਰੋਂ ਕੈਨੇਡਾ ਵੀ ਹੋਇਆ ਸਖਤ, ਇਨ੍ਹਾਂ ਲੋਕਾਂ 'ਤੇ ਕਾਰਵਾਈ ਦੇ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8