''ਵਿਆਹ ਕਰੋ ਤੇ ਬੱਚੇ ਪੈਦਾ ਕਰੋ ਨਹੀਂ ਤਾਂ ਨੌਕਰੀ ਤੋਂ ਕੱਢ ਦਿਆਂਗੇ'', ਕੰਪਨੀ ਦਾ ਅਜੀਬ ਫਰਮਾਨ

Monday, Feb 24, 2025 - 09:57 PM (IST)

''ਵਿਆਹ ਕਰੋ ਤੇ ਬੱਚੇ ਪੈਦਾ ਕਰੋ ਨਹੀਂ ਤਾਂ ਨੌਕਰੀ ਤੋਂ ਕੱਢ ਦਿਆਂਗੇ'', ਕੰਪਨੀ ਦਾ ਅਜੀਬ ਫਰਮਾਨ

ਇੰਟਨੈਸ਼ਨਲ ਡੈਸਕ - ਦੁਨੀਆ 'ਚ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਚੀਜ਼ਾਂ ਨੂੰ ਦੇਖ ਕੇ ਸਮਝ ਕੇ ਵਿਆਹ ਤੋਂ ਕੰਨੀ ਕਤਰਾਉਣ ਲੱਗ ਪਏ ਹਨ। ਜੇਕਰ ਚੀਨ ਦੀ ਗੱਲ ਕਰੀਏ ਤਾਂ ਇੱਥੇ ਬਹੁਤ ਸਾਰੇ ਨੌਜਵਾਨ ਅਜਿਹੇ ਹਨ ਜੋ ਅੱਜ ਦੇ ਸਮੇਂ ਵਿੱਚ ਵਿਆਹ ਤੋਂ ਪੂਰੀ ਤਰ੍ਹਾਂ ਬਚਣ ਦੀ ਕੋਸ਼ਿਸ਼ ਕਰਦੇ ਹਨ। ਜਿਸ ਕਾਰਨ ਉੱਥੋਂ ਦੀਆਂ ਸਰਕਾਰਾਂ ਅਤੇ ਕੰਪਨੀਆਂ ਕੁਆਰਿਆਂ ਨੂੰ ਜਲਦੀ ਤੋਂ ਜਲਦੀ ਵਿਆਹ ਕਰਵਾਉਣ ਅਤੇ ਸੈਟਲ ਹੋਣ ਅਤੇ ਬੱਚੇ ਪੈਦਾ ਕਰਨ ਲਈ ਉਤਸ਼ਾਹਿਤ ਕਰ ਰਹੀਆਂ ਹਨ। ਇਸ ਸਿਲਸਿਲੇ 'ਚ ਚੀਨ ਦੀ ਇਕ ਕੰਪਨੀ ਦੀ ਖਬਰ ਸਾਹਮਣੇ ਆਈ ਹੈ। ਜਿਸ ਬਾਰੇ ਜਾਣ ਕੇ ਹਰ ਕੋਈ ਹੈਰਾਨ ਨਜ਼ਰ ਆ ਰਿਹਾ ਹੈ।

ਅਸੀਂ ਸਾਰੇ ਜਾਣਦੇ ਹਾਂ ਕਿ ਕਿਸੇ ਵੀ ਵਿਅਕਤੀ ਲਈ ਵਿਆਹ ਕਰਨਾ ਜਾਂ ਨਾ ਕਰਨਾ ਉਸ ਦਾ ਆਪਣਾ ਫੈਸਲਾ ਹੁੰਦਾ ਹੈ, ਪਰ ਜੇਕਰ ਕੰਪਨੀ ਅਣਵਿਆਹੇ ਲੋਕਾਂ ਨੂੰ ਵਿਆਹ ਕਰਵਾਉਣ ਲਈ ਮਜਬੂਰ ਕਰਦੀ ਹੈ ਤਾਂ ਤੁਹਾਨੂੰ ਇਹ ਸੁਣ ਕੇ ਥੋੜ੍ਹਾ ਅਜੀਬ ਲੱਗ ਰਿਹਾ ਹੋਵੇਗਾ ਪਰ ਇਹ ਬਿਲਕੁਲ ਸੱਚ ਹੈ। ਦਰਅਸਲ ਚੀਨ ਦੀ ਇਕ ਕੰਪਨੀ ਨੇ ਆਪਣੇ ਅਣਵਿਆਹੇ ਕਰਮਚਾਰੀਆਂ ਨੂੰ ਵਿਆਹ ਨਾ ਕਰਵਾਉਣ 'ਤੇ ਨੌਕਰੀ ਤੋਂ ਕੱਢ ਦੇਣ ਦੀ ਧਮਕੀ ਦਿੱਤੀ ਹੈ। ਇਸ ਦੇ ਪਿੱਛੇ ਕੰਪਨੀ ਦਾ ਇੱਕੋ ਇੱਕ ਉਦੇਸ਼ ਹੈ ਕਿ ਸਾਰੇ ਕਰਮਚਾਰੀ ਸਤੰਬਰ ਤੋਂ ਪਹਿਲਾਂ ਵਿਆਹ ਕਰਵਾ ਲੈਣ।

ਪੂਰਬੀ ਚੀਨ ਦੇ ਸ਼ਾਨਡੋਂਗ ਸੂਬੇ 'ਚ ਸਥਿਤ ਸ਼ੁਨਟਿਅਨ ਕੈਮੀਕਲ ਗਰੁੱਪ ਨੇ ਪਿਛਲੇ ਜਨਵਰੀ 'ਚ ਇਕ ਘੋਸ਼ਣਾ ਕੀਤੀ ਅਤੇ ਕਿਹਾ ਕਿ ਕੰਪਨੀ ਦੀ ਵਿਆਹ ਦਰ 'ਚ ਵਾਧਾ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ। ਜਿਸ ਤਹਿਤ ਕੰਪਨੀ ਵਿੱਚ ਕੰਮ ਕਰਦੇ 28-58 ਸਾਲ ਦੇ ਸਾਰੇ ਸਿੰਗਲ ਜਾਂ ਤਲਾਕਸ਼ੁਦਾ ਕਰਮਚਾਰੀਆਂ ਨੂੰ ਜਲਦੀ ਤੋਂ ਜਲਦੀ ਵਿਆਹ ਕਰਵਾਉਣ ਦੀ ਹਦਾਇਤ ਕੀਤੀ ਗਈ। ਕੰਪਨੀ ਦੇ ਬੋਰਡ ਮੈਂਬਰਾਂ ਨੇ ਕਿਹਾ ਕਿ ਜੇਕਰ ਉਹ ਜੂਨ ਦੇ ਅੰਤ ਤੱਕ ਵਿਆਹ ਨਹੀਂ ਕਰਵਾਉਂਦੇ ਤਾਂ ਉਨ੍ਹਾਂ ਦਾ ਮੁਲਾਂਕਣ ਕੀਤਾ ਜਾਵੇਗਾ ਅਤੇ ਸਤੰਬਰ ਤੱਕ ਸਿੰਗਲ ਰਹਿਣ ਵਾਲੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ।

ਦੱਸਿਆ ਜਾ ਰਿਹਾ ਹੈ ਕਿ ਕੰਪਨੀ ਨੇ ਇਹ ਅਜੀਬੋ-ਗਰੀਬ ਫੈਸਲਾ ਇਸ ਲਈ ਲਿਆ ਕਿਉਂਕਿ ਚੀਨ ਸਰਕਾਰ ਦੇਸ਼ 'ਚ ਵਿਆਹ ਦਰਾਂ ਨੂੰ ਵਧਾਉਣਾ ਚਾਹੁੰਦੀ ਹੈ, ਜਦੋਂ ਕੰਪਨੀ ਦੇ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਦੀ ਸਖਤ ਨਿੰਦਾ ਕੀਤੀ ਅਤੇ 13 ਫਰਵਰੀ ਨੂੰ ਇਸ ਨਿਯਮ ਨੂੰ ਵਾਪਸ ਲੈ ਲਿਆ ਅਤੇ ਕਿਹਾ ਕਿ ਇਹ ਚੀਨ ਦੇ ਕਿਰਤ ਕਾਨੂੰਨ ਦੀ ਉਲੰਘਣਾ ਹੈ। ਜਿਵੇਂ ਹੀ ਇਹ ਖਬਰ ਸੋਸ਼ਲ ਮੀਡੀਆ 'ਤੇ ਆਈ, ਇਹ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਲੋਕਾਂ ਨੇ ਇਸ 'ਤੇ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਚੀਨ ਵਿੱਚ ਕੁਝ ਵੀ ਸੰਭਵ ਹੈ।


author

Inder Prajapati

Content Editor

Related News