ਫਰਾਂਸਿਸੀ ਰਾਸ਼ਟਰਪਤੀ ਨੇ ਸ਼ੇਅਰ ਕੀਤੀ ਫਲਾਈਂਗ ਸੋਲਜਰ ਦੀ ਵੀਡੀਓ, ਲੋਕ ਹੋਏ ਹੈਰਾਨ

Tuesday, Jul 16, 2019 - 06:23 PM (IST)

ਫਰਾਂਸਿਸੀ ਰਾਸ਼ਟਰਪਤੀ ਨੇ ਸ਼ੇਅਰ ਕੀਤੀ ਫਲਾਈਂਗ ਸੋਲਜਰ ਦੀ ਵੀਡੀਓ, ਲੋਕ ਹੋਏ ਹੈਰਾਨ

ਪੈਰਿਸ (ਏਜੰਸੀ)- ਫਰਾਂਸ ਵਿਚ ਐਤਵਾਰ 14 ਜੁਲਾਈ ਨੂੰ ਚੈਂਪਸ ਏਲਿਸੀ ਐਵੇਨਿਊ ਵਿਚ ਬੈਸਟੀਲ ਡੇਅ ਪਰੇਡ ਦਾ ਸਮਾਰੋਹ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਫਲਾਈਂਗ ਸੋਲਜ਼ਰ ਅਤੇ ਫ੍ਰੈਂਚ ਇਨਵੇਂਟਰ ਫ੍ਰੈਂਕ ਜੈਪਾਟਾ ਨੇ ਭੀੜ ਨੂੰ ਆਪਣੇ ਕਾਰਨਾਮਿਆਂ ਨਾਲ ਹੈਰਾਨ ਕਰ ਦਿੱਤਾ। ਉਹ ਟਰਬਾਈਨ ਇੰਜਨ ਨਾਲ ਚੱਲਣ ਵਾਲੇ ਹੋਵਰ ਬੋਰਡ 'ਤੇ ਉਡਦੇ ਹੋਏ ਨਜ਼ਰ ਆ ਰਿਹਾ ਸੀ ਅਤੇ ਉਸ ਦੇ ਹੱਥ ਵਿਚ ਬੰਦੂਕ ਵੀ ਸੀ। ਇਹ ਫਰਾਂਸ ਦੀ ਫੌਜ ਦੇ ਭਵਿੱਖ ਨੂੰ ਦਿਖਾ ਰਿਹਾ ਸੀ।

ਨੈਸ਼ਨਲ ਡੇਅ ਦੀ ਅਗਵਾਈ ਕਰਨ ਵਾਲੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਇਸ ਫਲਾਈਂਗ ਸੋਲਜ਼ਰ ਦੀ ਵੀਡੀਓ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਲਿਖਿਆ ਕਿ ਸਾਨੂੰ ਆਪਣੀ ਫੌਜ 'ਤੇ ਮਾਣ ਹੈ। ਇਹ ਆਧੁਨਿਕ ਅਤੇ ਇਨੋਵੇਟਿਵ ਹੈ। ਪਰੇਡ ਵਿਚ ਰਾਸ਼ਟਰਪਤੀ ਸਣੇ ਇਸ ਫਲਾਈਂਗ ਸੋਲਜਰ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ। ਫਰਾਂਸਿਸੀ ਖੋਜਕਰਤਾ ਫਰੈਂਕ ਜੈਪਾਟਾ ਹੱਥ ਵਿਚ ਗਨ ਲੈ ਕੇ ਟਰਬਾਈਨ ਇੰਜਣ ਵਾਲੇ ਇਸ ਹੋਵਰ ਬੋਰਡ 'ਤੇ ਬਾਖੂਬੀ ਉਡਾਣ ਭਰ ਰਹੇ ਸਨ, ਜਿਸ ਨੂੰ ਦੇਖ ਕੇ ਪਰੇਡ ਵਿਚ ਮੌਜੂਦ ਹਰ ਕੋਈ ਹੈਰਾਨ ਰਹਿ ਗਿਆ। ਉਨ੍ਹਾਂ ਨੇ ਦੱਸਿਆ ਕਿ ਹੋਵਰਬੋਰਡ 190 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਤੱਕ ਪਹੁੰਚ ਸਕਦਾ ਹੈ।

ਰੂਸੀ ਟੀ.ਵੀ. ਨੈਟਵਰਕ ਆਰ.ਟੀ. ਕੇ ਮੁਤਾਬਕ ਪਹਿਲਾਂ ਹੋਵਰਬੋਰਡ ਦਾ ਆਵਿਸ਼ਕਾਰ ਕਰਨ ਵਾਲੇ ਜੈਪਾਟਾ ਨੂੰ ਏਅਰੋਨਾਟੀਕਲ ਮਾਈਕ੍ਰੋ-ਜੈੱਟ ਇੰਜਣ ਦੇ ਵਿਕਾਸ ਲਈ ਪਿਛਲੇ ਸਾਲ ਫ੍ਰਾਂਸਿਸੀ ਫੌਜ ਨੇ 1.47 ਮਿਲੀਅਨ ਡਾਲਰ ਦਾ ਕਾਨਟ੍ਰੈਕਟ ਦਿੱਤਾ ਸੀ। ਹਥਿਆਰਬੰਦ ਦਸਤੇ ਦੇ ਮੰਤਰੀ ਫਲੋਰੇਂਸ ਪੈਰੀ ਦੇ ਹਵਾਲੇ ਤਓਂ ਆਰ.ਟੀ. ਨੇ ਦੱਸਿਆ ਕਿ ਜ਼ੈਪਾਟਾ ਦੀ ਇਸ ਖੋਜ ਨੂੰ ਵੱਖਰੇ ਤਰ੍ਹਾਂ ਦੇ ਉਪਯੋਗਾਂ ਲਈ ਟੈਸਟ ਦੀ ਇਜਾਜ਼ਤ ਮਿਲ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਫਲਾਈਂਗ ਲਾਜਿਸਟਿਕ ਪਲੇਟਫਾਰਮ ਜਾਂ ਹਮਲੇ ਲਈ ਵੀ ਇਸਤੇਮਾਲ ਕੀਤੀ ਜਾ ਸਕਦੀ ਹੈ। ਦੱਸ ਦਈਏ ਕਿ 14 ਜੁਲਾਈ ਨੂੰ ਮਨਾਈ ਜਾਣ ਵਾਲੀ ਬੈਸਟੀਲ ਦਿਵਸ ਫ੍ਰੈਂਚ ਰਾਸ਼ਟਰੀ ਦਿਵਸ ਅਤੇ ਫਰਾਂਸ ਵਿਚ ਸਭ ਤੋਂ ਮਹੱਤਵਪੂਰਨ ਬੈਂਕ ਛੁੱਟੀ ਹੈ। ਇਹ 1789 ਵਿਚ ਬੈਸਟੀਲ ਦੇ ਤੂਫਾਨ ਦੀ ਯਾਦ ਦਿਵਾਉਂਦਾ ਹੈ, ਜਿਸ ਨੂੰ ਰਸਮੀ ਤੌਰ 'ਤੇ ਫਰਾਂਸਿਸੀ ਕ੍ਰਾਂਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜਰਮਨ ਚਾਂਸਲਰ ਏਂਜਲਾ ਮਰਕੇਲ ਵਰਗੇ ਕਈ ਯੂਰਪੀਅਨ ਨੇਤਾ ਪਰੇਡ ਵਿਚ ਮੌਜੂਦ ਸਨ।


author

Sunny Mehra

Content Editor

Related News