ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਸਾਊਦੀ ਅਰਬ ਦੇ ਯੁਵਰਾਜ ਨਾਲ ਕੀਤੀ ਮੁਲਾਕਾਤ
Saturday, Dec 04, 2021 - 11:52 PM (IST)
ਦੁਬਈ-ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਆਪਣੇ ਦੋ ਦਿਨੀਂ ਖਾੜੀ ਦੌਰੇ ਦੇ ਅੰਤਿਮ ਦਿਨ ਸ਼ਨੀਵਾਰ ਨੂੰ ਸਾਊਦੀ ਅਰਬ ਦੇ ਯੁਵਰਾਜ ਮੁਹਮੰਦ ਬਿਨ ਸਲਮਾਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਪੱਖਾਂ ਦਰਮਿਆਨ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ, ਲੇਬਨਾਨ ਦੇ ਸੰਕਟ ਅਤੇ ਯਮਨ 'ਚ ਜਾਰੀ ਯੁੱਧ ਨੂੰ ਲੈ ਕੇ ਚਰਚਾ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਤੋਂ ਪਹਿਲੇ ਦਿਨ 'ਚ, ਮੈਕਰੋਨ ਨੇ ਕਤਰ 'ਚ ਪੱਤਰਕਾਰਾਂ ਨੂੰ ਕਿਹਾ ਕਿ ਫਰਾਂਸ ਅਤੇ ਯੂਰਪੀਨ ਯੂਨੀਅਨ ਦੇ ਕਈ ਦੇਸ਼ ਅਫਗਾਨਿਸਤਾਨ 'ਚ ਸੰਯੁਕਤ ਕੂਟਨੀਤਕ ਮਿਸ਼ਨ ਖੋਲ੍ਹਣ 'ਤੇ ਵਿਚਾਰ ਕਰ ਰਹੇ ਹਨ। ਹਾਲਾਂਕਿ, ਜ਼ੋਰ ਦਿੱਤਾ ਇਕ ਇਸ ਕਦਮ ਨੂੰ ਦੇਸ਼ 'ਚ ਤਾਲਿਬਾਨੀ ਸ਼ਾਸਨ ਨੂੰ ਮਾਨਤਾ ਦੇਣ ਦੇ ਤੌਰ 'ਤੇ ਨਹੀਂ ਦੇਖਿਆ ਜਾਣਾ ਚਾਹੀਦਾ।
ਇਹ ਵੀ ਪੜ੍ਹੋ : ਐਂਜੇਲਾ ਮਰਕੇਲ ਨੇ ਜਰਮਨੀ ਦੇ ਲੋਕਾਂ ਨੂੰ ਟੀਕਾਕਰਨ ਕਰਵਾਉਣ ਦੀ ਕੀਤੀ ਅਪੀਲ
ਮੈਕਰੋਨ ਨੇ ਕਿਹਾ ਕਿ ਉਹ ਸਾਊਦੀ ਦੇ ਯੁਵਰਾਜ ਦੇ ਸਾਹਮਣੇ ਲੇਬਨਾਨ ਦਾ ਮੁੱਦਾ ਚੁੱਕਣਗੇ ਜੋ ਕਿ ਇਕ ਤੋਂ ਬਾਅਦ ਇਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਸਾਊਦੀ ਅਰਬ ਪਹੁੰਚੇ ਮੈਕਰੋਨ ਨੇ ਜੇਦਾ 'ਚ ਯੁਵਰਾਜ ਸਲਮਾਨ ਨਾਲ ਮੁਲਾਕਾਤ ਕੀਤੀ ਜਿਥੇ ਪਹਿਲੀ ਵਾਰ ਫਾਰਮੂਲਾ ਵਨ ਰੇਸ ਦੇ ਆਯੋਜਨ ਅਤੇ ਪਾਪ ਗਾਇਕ ਜਸਟਿਨ ਬੀਬਰ ਦੇ ਪ੍ਰੋਗਰਾਮ ਦੇ ਚੱਲਦੇ ਸ਼ਾਹੀ ਘਰਾਨੇ ਨੂੰ ਸੱਜੇ-ਪੱਖੀ ਸਮੂਹਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਦਾ ਆਉਣ ਤੋਂ ਪਹਿਲਾਂ ਮੈਕਰੋਨ ਨੇ ਕਿਹਾ ਕਿ ਇਹ ਬੇਹਦ ਜ਼ਰੂਰੀ ਹੈ ਕਿ ਇਹ ਖੇਤਰ ਲੇਬਲਾਨ ਨਾਲ ਆਰਥਿਕ ਸੰਬੰਧਾਂ ਨੂੰ ਫਿਰ ਤੋਂ ਬਹਾਲ ਕਰੇ ਅਤੇ ਜ਼ਰੂਰਤ ਦੇ ਸਮੇਂ ਲੇਬਨਾਨ ਦੀ ਮਦਦ ਕਰੇ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਕਤਰ ਦੇ ਸ਼ਾਸਕ ਨਾਲ ਇਸ 'ਤੇ ਚਰਚਾ ਕੀਤੀ ਅਤੇ ਹੁਣ ਇਹ ਸਾਊਦੀ ਅਰਬ 'ਚ ਯੁਵਰਾਜ ਨਾਲ ਵੀ ਇਸ ਦੇ ਬਾਰੇ 'ਚ ਗੱਲ਼ ਕਰਨਗੇ।
ਇਹ ਵੀ ਪੜ੍ਹੋ : ਦੱਖਣੀ ਅਫਰੀਕਾ 'ਚ ਕੋਰੋਨਾ ਦੇ ਰਿਕਾਰਡ 5,352 ਨਵੇਂ ਮਾਮਲੇ ਆਏ ਸਾਹਮਣੇ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।