ਕੋਰੋਨਾ ਸੰਕਟ : ਏਅਰ ਲਾਈਨ ਉਦਯੋਗ ਲਈ ਫਰਾਂਸ ਸਰਕਾਰ ਨੇ ਕੀਤਾ 16.9 ਅਰਬ ਡਾਲਰ ਦੇ ਪੈਕੇਜ ਦਾ ਐਲਾਨ

Tuesday, Jun 09, 2020 - 07:44 PM (IST)

ਕੋਰੋਨਾ ਸੰਕਟ : ਏਅਰ ਲਾਈਨ ਉਦਯੋਗ ਲਈ ਫਰਾਂਸ ਸਰਕਾਰ ਨੇ ਕੀਤਾ 16.9 ਅਰਬ ਡਾਲਰ ਦੇ ਪੈਕੇਜ ਦਾ ਐਲਾਨ

ਪੈਰਿਸ, (ਏ.ਪੀ.)- ਫਰਾਂਸ ਸਰਕਾਰ ਨੇ ਕੋਰੋਨਾ ਸੰਕਟ ਤੋਂ ਪ੍ਰਭਾਵਿਤ ਏਅਰ ਲਾਈਨ ਉਦਯੋਗ ਦੀ ਸਹਾਇਤਾ ਲਈ 15 ਅਰਬ ਯੂਰੋ (16.9 ਅਰਬ ਡਾਲਰ) ਦੀ ਸਹਾਇਤਾ ਪੈਕੇਜ ਦਾ ਐਲਾਨ ਕੀਤਾ ਹੈ। ਹਜ਼ਾਰਾਂ ਨੌਕਰੀਆਂ ਅਤੇ ਜਹਾਜ਼ ਨਿਰਮਾਤਾ ਏਅਰਬੱਸ ਅਤੇ ਰਾਸ਼ਟਰੀ ਏਅਰਲਾਈਨਜ਼ ਏਅਰ ਫਰਾਂਸ ਨੂੰ ਸੰਸਾਰਕ ਤੌਰ 'ਤੇ ਮੁਕਾਬਲੇਬਾਜ਼ੀ ਬਣਾਈ ਰੱਖਣ ਲਈ ਇਸ ਪੈਕੇਜ ਦਾ ਐਲਾਨ ਕੀਤਾ ਗਿਆ ਹੈ।

ਸਹਾਇਤਾ ਵਜੋਂ ਕੰਪਨੀਆਂ ਵਲੋਂ ਇਲੈਕਟ੍ਰਿਕ, ਹਾਈਡ੍ਰੋਜਨ ਜਾਂ ਹੋਰ ਘੱਟ ਉਤਸਰਜਨ ਵਾਲੇ ਜਹਾਜ਼ਾਂ 'ਚ ਜ਼ਿਆਦਾ ਤੇਜ਼ੀ ਨਾਲ ਨਿਵੇਸ਼ ਕਰਨ ਦੀ ਲੋੜ ਹੋਵੇਗੀ। ਫਰਾਂਸ ਦਾ ਟੀਚਾ ਆਪਣੇ ਹਵਾਬਾਜ਼ੀ ਉਦਯੋਗ ਨੂੰ ਦੁਨੀਆ ਦਾ ਸਭ ਤੋਂ ਸਾਫ ਸੁੱਥਰਾ ਉਦਯੋਗ ਬਣਾਉਣਾ ਹੈ।

ਦੱਸ ਦਈਏ ਕਿ ਫਰਾਂਸ 'ਚ ਹਜ਼ਾਰਾਂ ਲੋਕ ਏਅਰਲਾਈਨ ਇੰਡਸਟਰੀ 'ਚ ਕੰਮ ਕਰਦੇ ਹਨ ਪਰ ਕੋਰੋਨਾ ਸੰਕਟ ਕਾਰਣ ਉਨ੍ਹਾਂ ਦੀ ਨੌਕਰੀ ਨੂੰ ਲੈ ਕੇ ਬੇਨਿਯਮੀਆਂ ਪੈਦਾ ਹੋ ਗਈਆਂ ਹਨ। ਸਰਕਾਰ ਨੇ ਇਸ ਸਥਿਤੀ ਨੂੰ ਦੇਖਦੇ ਹੋਏ ਇਸ ਪੈਕੇਜ ਦਾ ਐਲਾਨ ਕੀਤਾ ਗਿਆ ਹੈ। ਕੋਰੋਨਾ ਵਾਇਰਸ ਦੇ ਮਾਮਲੇ ਵੱਧਣ ਦੇ ਨਾਲ ਹੀ ਹਵਾਈ ਯਾਤਰਾਵਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਦੌਰਾਨ ਜ਼ਿਆਦਾਤਰ ਸਾਰੇ ਦੇਸ਼ਾਂ 'ਚ ਏਅਰਲਾਈਨਜ਼ ਬੰਦ ਸੀ, ਜਿਸ ਦਾ ਏਅਰ ਲਾਈਨ ਇੰਡਸਟਰੀ 'ਤੇ ਕਾਫੀ ਜ਼ਿਆਦਾ ਅਸਰ ਪਿਆ ਹੈ।


author

Sunny Mehra

Content Editor

Related News