ਜਨਤਾ ਨੂੰ ਮੁਫ਼ਤ ਸਫ਼ਰ ਦਾ ਵੱਡਾ ਤੋਹਫ਼ਾ! ਵਿਕਟੋਰੀਆ ਸਰਕਾਰ ਨੇ ਕਰ 'ਤਾ ਐਲਾਨ

Sunday, Mar 29, 2026 - 03:29 PM (IST)

ਜਨਤਾ ਨੂੰ ਮੁਫ਼ਤ ਸਫ਼ਰ ਦਾ ਵੱਡਾ ਤੋਹਫ਼ਾ! ਵਿਕਟੋਰੀਆ ਸਰਕਾਰ ਨੇ ਕਰ 'ਤਾ ਐਲਾਨ

ਮੈਲਬੌਰਨ,(ਮਨਦੀਪ ਸਿੰਘ ਸੈਣੀ )---ਵਿਕਟੋਰੀਆ ਸਰਕਾਰ ਨੇ ਵਧ ਰਹੀਆਂ ਤੇਲ ਕੀਮਤਾਂ ਅਤੇ ਮਹਿੰਗਾਈ  ਦੇ ਬੋਝ ਤੋਂ ਲੋਕਾਂ ਨੂੰ ਰਾਹਤ ਦੇਣ ਲਈ ਅਪ੍ਰੈਲ ਮਹੀਨੇ ਦੌਰਾਨ ਸੂਬੇ ਭਰ ਵਿੱਚ ਸਾਰੀ ਸਰਕਾਰੀ ਆਵਾਜਾਈ ਮੁਫ਼ਤ ਕਰਨ ਦਾ ਐਲਾਨ ਕੀਤਾ ਹੈ। ਮਾਰਚ 31 ਤੋਂ ਅਪ੍ਰੈਲ 30 ਤੱਕ ਟ੍ਰੇਨਾਂ, ਟ੍ਰਾਮਾਂ ਅਤੇ ਬੱਸਾਂ ‘ਤੇ ਯਾਤਰਾ ਲਈ ਟਿਕਟ ਕਾਰਡ ਦੀ ਵਰਤੋਂ ਕਰਨ ਦੀ ਲੋੜ ਨਹੀਂ ਪਵੇਗੀ । ਸਰਕਾਰ ਦੇ ਅਨੁਸਾਰ ਇਸ ਅਸਥਾਈ ਕਦਮ ‘ਤੇ ਲਗਭਗ 70 ਮਿਲੀਅਨ ਡਾਲਰ ਦਾ ਖਰਚਾ ਆਵੇਗਾ, ਜਦਕਿ ਮੱਧ-ਪੂਰਬ ਵਿੱਚ ਜੰਗ ਕਾਰਨ ਤੇਲ ਸਪਲਾਈ ਵਿੱਚ ਆਏ ਝਟਕਿਆਂ ਨੇ ਤੇਲ ਦੀਆਂ ਕੀਮਤਾਂ ਨੂੰ ਕਾਫ਼ੀ ਵਧਾ ਦਿੱਤਾ ਹੈ।

ਪੜ੍ਹੋ ਇਹ ਅਹਿਮ ਖ਼ਬਰ-  ਕਿਆਮਤ ਦੀ ਨਿਸ਼ਾਨੀ! ਆਸਟ੍ਰੇਲੀਆ 'ਚ ਅਸਮਾਨ ਹੋਇਆ ਲਾਲ-ਸੂਹਾ, ਦਹਿਸ਼ਤ 'ਚ ਆਏ ਲੋਕ (ਵੀਡੀਓ)

ਪ੍ਰੀਮੀਅਰ ਜੈਸਿੰਟਾ ਐਲਨ ਨੇ ਕਿਹਾ ਕਿ ਇਹ ਕਦਮ ਤੁਰੰਤ ਰਾਹਤ ਦੇਣ ਲਈ ਹੈ, ਹਾਲਾਂਕਿ ਇਹ ਹਰ ਸਮੱਸਿਆ ਦਾ ਹੱਲ ਨਹੀਂ।  ਸੂਬੇ ਦੇ ਆਵਾਜਾਈ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਜੇ ਕੋਈ ਯਾਤਰੀ ਗਲਤੀ ਨਾਲ ਵੀ ਟਿਕਟ ਕਾਰਡ ਦੀ ਵਰਤੋਂ ਕਰ ਲਵੇ ,ਤਾਂ ਵੀ ਸਿਸਟਮ ਵਿੱਚ ਜ਼ੀਰੋ ਚਾਰਜ ਲਾਗੂ ਹੋਵੇਗਾ। ਇਸ ਤੋਂ ਪਹਿਲਾਂ ਗ੍ਰੀਨਜ਼ ਪਾਰਟੀ ਨੇ ਵੀ ਮੁਫ਼ਤ ਪਬਲਿਕ ਟ੍ਰਾਂਸਪੋਰਟ ਦੀ ਮੰਗ ਕੀਤੀ ਸੀ, ਜਿਸ ਬਾਰੇ ਬਜਟ ਦਫ਼ਤਰ ਨੇ ਅਨੁਮਾਨ ਲਗਾਇਆ ਸੀ ਕਿ ਇਹ ਕਦਮ ਸਰਕਾਰ ਨੂੰ ਲਗਭਗ 79.4 ਮਿਲੀਅਨ ਡਾਲਰ ਪਵੇਗਾ ਅਤੇ ਇੱਕ ਆਮ ਪਰਿਵਾਰ ਨੂੰ ਮਹੀਨੇ ਵਿੱਚ 500 ਡਾਲਰ ਤੱਕ ਦੀ ਬਚਤ ਹੋ ਸਕਦੀ ਹੈ। ਸਰਕਾਰ ਨੇ ਕਿਹਾ ਹੈ ਕਿ ਅਪ੍ਰੈਲ ਦੌਰਾਨ ਯਾਤਰੀਆਂ ਦੀ ਗਿਣਤੀ ਵਧਣ ਦੀ ਉਮੀਦ ਹੈ ਅਤੇ ਇਸ ਵਾਧੇ ਨੂੰ ਸੰਭਾਲਣ ਲਈ ਸਰਕਾਰ ਨੇ ਪੁਖਤਾ ਇੰਤਜ਼ਾਮ ਕੀਤੇ ਹੋਏ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News