ਚੀਨ ਨਾਲ ਮੁਕਾਬਲੇ ਨੂੰ ਤਿਆਰ ਫਰਾਂਸ, ਦੱਖਣੀ ਚੀਨ ਸਾਗਰ ''ਚ ਭੇਜੇ ਆਪਣੇ ਜੰਗੀ ਬੇੜੇ

Sunday, Feb 21, 2021 - 09:19 PM (IST)

ਪੈਰਿਸ-ਦੱਖਣੀ ਚੀਨ ਸਾਗਰ 'ਚ ਚੀਨ ਦੀਆਂ ਚੁਣੌਤੀਆਂ ਨਾਲ ਮੁਕਾਬਲੇ ਲਈ ਅਮਰੀਕਾ ਤੋਂ ਬਾਅਦ ਹੁਣ ਫਰਾਂਸ ਵੀ ਨੇ ਵੀ ਸਖਤ ਕਦਮ ਚੁੱਕਿਆ ਹੈ। ਫਰਾਂਸ ਨੇ ਇਸ ਵਿਵਾਦਿਤ ਜਲ ਖੇਤਰ ਚੀਨ ਨੂੰ ਸਖਤ ਟੱਕਰ ਦੇਣ ਲਈ ਨਵੀਂ ਯੋਜਨਾ ਬਣਾਈ ਹੈ। ਉਸ ਨੇ ਵਿਵਾਦਿਤ ਖੇਤਰ 'ਚ ਆਪਣੀ ਮੌਜੂਦਗੀ ਵਧਾਉਣ ਲਈ ਦੋ ਜੰਗੀ ਬੇੜੇ ਰਵਾਨਾ ਕੀਤੇ ਹਨ। ਸਾਊਥ ਚਾਈਨਾ ਮਾਰਨਿੰਗ ਪੋਸਟ ਮੁਤਾਬਕ ਫ੍ਰਾਂਸੀਸੀ ਨੇਵੀ ਨੇ ਕਿਹਾ ਕਿ ਉਸ ਨੇ ਤਿੰਨ ਮਹੀਨੇ ਦੇ ਮਿਸ਼ਨ 'ਤੇ ਪ੍ਰਸ਼ਾਂਤ ਖੇਤਰ ਲਈ ਪੋਰਟ ਟਾਲ ਜੰਗੀ ਬੇੜੇ ਨੂੰ ਰਵਾਨਾ ਕੀਤਾ ਹੈ। ਇਹ ਜਹਾਜ਼ ਦੋ ਵਾਰ ਦੱਖਣੀ ਚੀਨ ਸਾਗਰ ਨੂੰ ਪਾਰ ਕਰਨਗੇ ਅਤੇ ਮਈ 'ਚ ਜਾਪਾਨ-ਅਮਰੀਕਾ ਨਾਲ ਸੰਯੁਕਤ ਜੰਗੀ ਅਭਿਆਸ 'ਚ ਹਿੱਸਾ ਲੈਣਗੇ।

ਇਹ ਵੀ ਪੜ੍ਹੋ -ਚੀਨ ਦੇ ਨਵੇਂ ਕੋਸਟ ਗਾਰਡ ਕਾਨੂੰਨ ਨਾਲ ਟੈਂਸ਼ਨ 'ਚ ਅਮਰੀਕਾ, ਕਿਹਾ-ਵਧ ਸਕਦੈ ਸਮੁੰਦਰੀ ਤਣਾਅ

ਦੱਸ ਦੇਈਏ ਕਿ ਅਮਰੀਕਾ ਅਕਸਰ ਹੀ ਜੰਗੀ ਜਹਾਜ਼ਾਂ ਦਾ ਬੇੜਾ ਦੱਖਣੀ ਚੀਨ ਸਾਗਰ 'ਚ ਭੇਜਦਾ ਰਹਿੰਦਾ ਹੈ। ਪਰ ਇਸ ਫ੍ਰਾਂਸੀਸੀ ਨੇਵੀ ਨੇ ਕਿਹਾ ਕਿ ਜੰਗੀ ਬੇੜੇ ਟੋਨਰੇ ਅਤੇ ਸਫੁਰਕ ਰਵਾਨਾ ਹੋਏ ਅਤੇ ਤਿੰਨ ਮਹੀਨੇ ਤੱਕ ਪ੍ਰਸ਼ਾਂਤ ਖੇਤਰ ਦੇ ਮਿਸ਼ਨ 'ਤੇ ਰਹਿਣਗੇ। ਟੋਨਰੇ ਦੇ ਕਮਾਂਡਿੰਗ ਅਫਸਰ ਕੈਪਟਨ ਆਰਨੌਦ ਟ੍ਰਾਂਸਚੈਂਟ ਨੇ ਕਿਹਾ ਕਿ ਫ੍ਰਾਂਸੀਸੀ ਨੇਵੀ ਅਮਰੀਕਾ, ਜਾਪਾਨ, ਭਾਰਤ ਅਤੇ ਆਸਟ੍ਰੇਲੀਆ ਨਾਲ ਸਹਿਯੋਗ ਨੂੰ ਮਜ਼ਬੂਤ ਕਰੇਗੀ। ਜ਼ਿਕਰਯੋਗ ਹੈ ਕਿ ਫ੍ਰਾਂਸੀਸੀ ਨੇਵੀ 2015 ਅਤੇ 2017 'ਚ ਵੀ ਇਸ ਤਰ੍ਹਾਂ ਦੇ ਮਿਸ਼ਨ ਅੰਜ਼ਾਮ ਦੇ ਚੁੱਕੀ ਹੈ। ਉਸ ਦੇ ਜੰਗੀ ਬੇੜੇ ਦੱਖਣੀ ਚੀਨ ਸਾਗਰ ਤੋਂ ਹੋ ਕੇ ਗੁਜ਼ਰੇ ਸਨ। ਹਾਲਾਂਕਿ ਮਾਹਰਾਂ ਦਾ ਮੰਨਣਾ ਹੈ ਕਿ ਮੌਜੂਦਾ ਮਿਸ਼ਨ ਹਿੰਦ-ਪ੍ਰਸ਼ਾਂਤ ਖੇਤਰ 'ਚ ਫਰਾਂਸ ਦੀ ਮੌਜੂਦਗੀ ਵਧਣ ਦਾ ਸੰਕੇਤ ਹਨ।

ਇਹ ਵੀ ਪੜ੍ਹੋ -ਚੀਨ ਨੇ ਕਲੀਨਿਕਲ ਪ੍ਰੀਖਣ ਲਈ ਕੋਵਿਡ-19 ਦੇ 16 ਸਵਦੇਸ਼ੀ ਟੀਕਿਆਂ ਨੂੰ ਦਿੱਤੀ ਮਨਜ਼ੂਰੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 

 


Karan Kumar

Content Editor

Related News