ਬਰਡ ਫਲੂ ਦਾ ਵਾਇਰਸ ਫੈਲਣ ਤੋਂ ਰੋਕਣ ਲਈ ਫਰਾਂਸ ਨੇ ਚੁੱਕਿਆ ਅਹਿਮ ਕਦਮ

02/22/2017 10:48:14 AM

ਪੈਰਿਸ— ਫਰਾਂਸ ਦੀ ਸਰਕਾਰ ਨੇ ਬਰਡ ਫਲੂ ਤੋਂ ਪ੍ਰਭਾਵਿਤ ਦੱਖਣੀ-ਪੱਛਮੀ ਖੇਤਰ ''ਚ 3,60,000 ਬਤਖਾਂ ਨੂੰ ਮਾਰਨ ਦਾ ਹੁਕਮ ਦਿੱਤਾ ਹੈ, ਜਿਸ ਦਾ ਅਸਰ ਇੱਥੋਂ ਦੇ ਫੋਈ ਗ੍ਰਾਸ ਉਦਯੋਗ ''ਤੇ ਪਵੇਗਾ। ਫੋਈ ਗ੍ਰਾਸ ਇੱਥੋਂ ਦਾ ਇਕ ਭੋਜਨ ਹੈ, ਜੋ ਕਿ ਬਤਖਾਂ ਦੇ ਜਿਗਰ ਤੋਂ ਬਣਾਇਆ ਜਾਂਦਾ ਹੈ। ਲਾਂਡੇਸ ਖੇਤਰ ''ਚ ਫੋਈ ਗ੍ਰਾਸ ਦੇ ਉਤਪਾਦਨ ''ਤੇ ਕਾਫੀ ਅਸਰ ਪਵੇਗਾ। ਫਰਾਂਸ ''ਚ ਬਤਖਾਂ ਦੇ ਜਿਗਰ ਤੋਂ ਬਣਨ ਵਾਲੇ ਇਸ ਵਿਵਾਦਤ ਭੋਜਨ ਦੇ ਕੁੱਲ ਉਤਪਾਦਨ ''ਚੋਂ ਇਕ ਚੌਥਾਈ ਉਤਪਾਦਨ ਲਾਂਡੇਸ ਵਿਚ ਹੀ ਹੁੰਦਾ ਹੈ।
ਖੇਤੀਬਾੜੀ ਮੰਤਰੀ ਲੇਅ ਫੋਲ ਨੇ ਕਿਹਾ ਕਿ ਆਉਣ ਵਾਲੇ 15 ਦਿਨਾਂ ''ਚ 3,60,000 ਬਤਖਾਂ ਨੂੰ ਮਾਰਿਆ ਜਾਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮਾਰੀਆਂ ਜਾਣ ਵਾਲੀਆਂ ਬਤਖਾਂ ਦੀ ਗਿਣਤੀ 6,00,000 ਦੱਸੀ ਸੀ। ਫਰਾਂਸ ਐੱਚ5 ਐਨ8 ਵਾਇਰਸ ਨੂੰ ਫੈਲਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਪੂਰੇ ਯੂਰਪ ''ਚ ਫੈਲ ਰਿਹਾ ਹੈ।

Tanu

News Editor

Related News