ਵੱਡੀ ਖ਼ੁਸ਼ਖ਼ਬਰੀ! ਹੁਣ ਘੁੰਮਣ ਜਾ ਸਕੋਗੇ ਫਰਾਂਸ, RT-PCR ਤੋਂ ਵੀ ਮਿਲੀ ਛੋਟ!

Wednesday, Jun 09, 2021 - 10:49 PM (IST)

ਵੱਡੀ ਖ਼ੁਸ਼ਖ਼ਬਰੀ! ਹੁਣ ਘੁੰਮਣ ਜਾ ਸਕੋਗੇ ਫਰਾਂਸ, RT-PCR ਤੋਂ ਵੀ ਮਿਲੀ ਛੋਟ!

ਪੈਰਿਸ- ਫਰਾਂਸ ਵਿਚ ਰੈਸਟੋਰੈਂਟ, ਬਾਰ ਤੇ ਕੈਫੇ 9 ਜੂਨ ਤੋਂ ਦੁਬਾਰਾ ਖੋਲ੍ਹਣ ਦੀ ਮਨਜ਼ੂਰੀ ਮਿਲਣ ਦੇ ਨਾਲ ਹੀ ਟੂਰਿਸਟਾਂ ਲਈ ਵੀ ਵੱਡੀ ਖ਼ੁਸ਼ਖ਼ਬਰੀ ਆਈ ਹੈ। ਫਰਾਂਸ ਸਰਕਾਰ ਨੇ ਕੋਵਿਡ-19 ਪਾਬੰਦੀਆਂ ਵਿਚ ਰਾਹਤ ਦਿੰਦੇ ਹੋਏ ਯੂਰਪੀ ਸੰਘ ਤੇ ਹੋਰ ਦੇਸ਼ਾਂ ਦੇ ਸੈਲਾਨੀਆਂ ਨੂੰ ਪੀ. ਸੀ. ਆਰ. ਟੈਸਟ ਤੋਂ ਬਿਨਾਂ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਖ਼ਬਰ ਹੈ ਕਿ ਫਰਾਂਸ ਨੇ ਅਮਰੀਕਾ, ਬ੍ਰਿਟੇਨ ਦੇ ਨਾਲ-ਨਾਲ ਉਨ੍ਹਾਂ ਦੇਸ਼ਾਂ ਦੇ ਸੈਲਾਨੀਆਂ ਲਈ ਆਪਣੀਆਂ ਸਰਹੱਦਾਂ ਖੋਲ੍ਹ ਦਿੱਤੀਆਂ ਹਨ, ਜਿਨ੍ਹਾਂ ਨੇ ਯੂਰਪੀ ਸੰਘ ਵੱਲੋਂ ਮਨਜ਼ੂਰੀ ਪ੍ਰਾਪਤ ਕੋਰੋਨਾ ਟੀਕੇ ਲੁਆਏ ਹਨ।

ਫਰਾਂਸ ਨੇ ਵੱਖ-ਵੱਖ ਦੇਸ਼ਾਂ ਦੇ ਸੈਲਾਨੀਆਂ ਦੇ ਆਉਣ ਲਈ ਗ੍ਰੀਨ, ਓਰੈਂਜ ਤੇ ਰੈੱਡ ਜ਼ੋਨ ਸ਼੍ਰੇਣੀਆਂ ਬਣਾਈਆਂ ਹਨ। ਗ੍ਰੀਨ ਸ਼੍ਰੇਣੀ ਵਿਚ ਆਸਟ੍ਰੇਲੀਆ, ਇਜ਼ਰਾਇਲ, ਜਾਪਾਨ, ਨਿਊਜ਼ੀਲੈਂਡ, ਸਿੰਗਾਪੁਰ, ਦੱਖਣੀ ਕੋਰੀਆ ਅਤੇ ਯੂਰਪੀ ਸੰਘ ਦੇ ਦੇਸ਼ ਹਨ। ਇੱਥੋਂ ਦੇ ਸੈਲਾਨੀ ਬਿਨਾਂ ਆਰ. ਟੀ.-ਪੀ. ਸੀ. ਆਰ. ਟੈਸਟ ਦੇ ਫਰਾਂਸ ਆ ਸਕਦੇ ਹਨ। ਹਾਲਾਂਕਿ, ਜਿਨ੍ਹਾਂ ਦੇ ਟੀਕਾ ਨਹੀਂ ਲੱਗਾ ਹੈ ਉਨ੍ਹਾਂ ਲਈ ਕੋਰੋਨਾ ਜਾਂਚ ਰਿਪੋਰਟ ਲਾਜ਼ਮੀ ਹੈ। 

ਰੂਸ, ਬ੍ਰਿਟੇਨ, ਅਮਰੀਕਾ ਤੇ ਕੁਝ ਹੋਰ ਦੇਸ਼ਾਂ ਨੂੰ ਓਰੈਂਜ ਸ਼੍ਰੇਣੀ ਵਿਚ ਰੱਖਿਆ ਗਿਆ ਹੈ, ਜਿੱਥੇ ਦੇ ਸੈਲਾਨੀਆਂ ਕੋਲ ਟੀਕਾਕਰਨ ਦਾ ਸਰਟੀਫਿਕੇਟ ਅਤੇ ਕੋਰੋਨਾ ਜਾਂਚ ਦੋਵੇਂ ਹੋਣਾ ਲਾਜ਼ਮੀ ਹੈ। ਜਿਨ੍ਹਾਂ ਲੋਕਾਂ ਨੇ ਕੋਵਿਡ ਟੀਕਾ ਨਹੀਂ ਲੁਆਇਆ ਹੈ ਉਨ੍ਹਾਂ ਸਿਰਫ ਜ਼ਰੂਰੀ ਵਜ੍ਹਾ ਹੋਣ ਦੀ ਸੂਰਤ ਵਿਚ ਹੀ ਫਰਾਂਸ ਵਿਚ ਆਉਣ ਦੀ ਮਨਜ਼ੂਰੀ ਮਿਲ ਸਕਦੀ ਹੈ।

ਇਹ ਵੀ ਪੜ੍ਹੋ- ਕਿਸਾਨਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਝੋਨੇ ਦੇ ਐੱਮ. ਐੱਸ. ਪੀ. 'ਚ ਕੀਤਾ ਵਾਧਾ

ਰੈੱਡ ਜ਼ੋਨ 'ਚ ਭਾਰਤ-
ਉੱਥੇ ਹੀ, ਜਿਨ੍ਹਾਂ ਦੇਸ਼ਾਂ ਵਿਚ ਕੋਰੋਨਾ ਮਾਮਲੇ ਕਾਫ਼ੀ ਹਨ ਉਨ੍ਹਾਂ ਨੂੰ ਫਰਾਂਸ ਨੇ ਰੈੱਡ ਜ਼ੋਨ ਵਿਚ ਰੱਖਿਆ ਹੈ। ਰੈੱਡ ਜ਼ੋਨ ਵਿਚ ਅਰਜਨਟੀਨਾ, ਬ੍ਰਾਜ਼ੀਲ, ਭਾਰਤ, ਤੁਰਕੀ ਤੇ ਦੱਖਣੀ ਅਫਰੀਕਾ ਸਣੇ 16 ਦੇਸ਼ ਸ਼ਾਮਲ ਹਨ। ਇੱਥੋਂ ਦੇ ਸੈਲਾਨੀਆਂ ਲਈ ਕੋਵਿਡ-19 ਨੈਗੇਟਿਵ ਰਿਪੋਰਟ ਅਤੇ 10 ਦਿਨਾਂ ਦਾ ਇਕਾਂਤਵਾਸ ਜ਼ਰੂਰੀ ਕੀਤਾ ਗਿਆ ਹੈ। ਫਰਾਂਸ ਵਿਚ ਹੁਣ ਤੱਕ ਕੋਰੋਨਾ ਸੰਕਰਮਮ ਦੇ 50.7 ਲੱਖ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਹਨ, ਜਦੋਂ ਕਿ ਇਕ ਲੱਖ ਦਸ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਇਸ ਬਿਮਾਰੀ ਕਾਰਨ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ- ਲੱਖਾਂ ਲੋਕਾਂ ਲਈ ਵੱਡਾ ਫ਼ੈਸਲਾ, ਸਰ੍ਹੋਂ ਦੇ ਤੇਲ ਨੂੰ ਲੈ ਕੇ ਇਹ ਨਵਾਂ ਨਿਯਮ ਲਾਗੂ


author

Sanjeev

Content Editor

Related News