ਫਰਾਂਸ ਦੇ ਪੀ.ਐੱਮ. ਨੇ ਦਿੱਤਾ ਅਸਤੀਫਾ, ਸਰਕਾਰ ''ਚ ਫੇਰਬਦਲ ਦੀ ਸੰਭਾਵਨਾ

Friday, Jul 03, 2020 - 02:47 PM (IST)

ਫਰਾਂਸ ਦੇ ਪੀ.ਐੱਮ. ਨੇ ਦਿੱਤਾ ਅਸਤੀਫਾ, ਸਰਕਾਰ ''ਚ ਫੇਰਬਦਲ ਦੀ ਸੰਭਾਵਨਾ

ਪੈਰਿਸ (ਭਾਸ਼ਾ): ਫਰਾਂਸ ਦੇ ਪ੍ਰਧਾਨ ਮੰਤਰੀ ਐਡਵਰਡ ਫਿਲਿਪ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਫਿਲਿਪ ਨੇ ਇਹ ਅਸਤੀਫਾ ਆਉਣ ਵਾਲੇ ਦਿਨਾਂ ਵਿਚ ਸਰਕਾਰ ਵਿਚ ਫੇਰਬਦਲ ਦੀਆਂ ਸੰਭਾਵਨਾਵਾਂ ਦੇ ਵਿਚ ਦਿੱਤਾ ਹੈ।ਅਸਤੀਫੇ ਦਾ ਐਲਾਨ ਰਾਸ਼ਟਰਪਤੀ ਦਫਤਰ ਨੇ ਸ਼ੁੱਕਰਵਾਰ ਨੂੰ ਕੀਤਾ। 

ਪੜ੍ਹੋ ਇਹ ਅਹਿਮ ਖਬਰ- ਮੈਲਬੌਰਨ 'ਚ ਪੁਲਸ ਸਰਗਰਮ, ਤਾਲਾਬੰਦੀ ਨਿਯਮ ਤੋੜਨ ਵਾਲਿਆਂ 'ਤੇ ਜ਼ੁਰਮਾਨਾ

ਬਿਆਨ ਵਿਚ ਇਹ ਨਹੀਂ ਦੱਸਿਆ ਗਿਆ ਹੈ ਕੀ ਫਿਲਿਪ ਦੀ ਜਗ੍ਹਾ ਕੋਈ ਹੋਰ ਆਗੂ ਲਵੇਗਾ ਜਾਂ ਉਹ ਨਵੀਂ ਸਰਕਾਰ ਦੇ ਪ੍ਰਮੁੱਖ ਬਣੇ ਰਹਿਣਗੇ। ਦੇਸ਼ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਆਪਣੇ ਕਾਰਜਕਾਲ ਦੇ ਆਖਰੀ 2 ਸਾਲ ਵਿਚ ਕੋਰੋਨਾਵਾਇਰਸ ਸੰਕਟ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ ਦੀ ਅਰਥਵਿਵਸਥਾ ਨੂੰ ਮੁੜ ਪਟਰੀ 'ਤੇ ਲਿਆਉਣ ਦੀਆਂ ਕੋਸ਼ਿਸ਼ਾਂ 'ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਨ।ਇਹ ਫੇਰਬਦਲ ਅਜਿਹੇ ਸਮੇਂ ਵਿਚ ਕੀਤਾ ਜਾਵੇਗਾ ਜਦੋਂ ਕੁਝ ਦਿਨ ਪਹਿਲਾਂ ਸਥਾਨਕ ਚੋਣਾਂ ਵਿਚ ਮੈਕਰੋਂ ਦੀ ਪਾਰਟੀ ਨੂੰ ਫਰਾਂਸ ਦੇ ਵੱਡੇ ਸ਼ਹਿਰਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਪੜ੍ਹੋ ਇਹ ਅਹਿਮ ਖਬਰ- ਇਹ ਹੈ ਦੁਨੀਆ ਦਾ ਪਹਿਲਾ 'ਸੋਨੇ' ਦਾ ਹੋਟਲ, ਦੇਖੋ ਸ਼ਾਨਦਾਰ ਤਸਵੀਰਾਂ 


author

Vandana

Content Editor

Related News