ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਵਿਕਰਮਸਿੰਘੇ ਦਾ ਮੰਗਿਆ ਅਸਤੀਫਾ
Tuesday, Nov 19, 2019 - 03:46 PM (IST)

ਕੋਲੰਬੋ— ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੈ ਨੇ ਆਪਣੇ ਛੋਟੇ ਭਰਾ ਗੋਟਾਬਾਇਆ ਰਾਜਪਕਸ਼ੈ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਤੋਂ ਅਸਤੀਫਾ ਮੰਗਿਆ ਹੈ। ਮਹਿੰਦਾ ਰਾਜਪਕਸ਼ੈ ਨੇ ਕਿਹਾ ਕਿ ਰਾਸ਼ਟਰਪਤੀ ਤੇ ਮੰਤਰੀ ਮੰਡਲ ਦੇ ਇਕ ਹੀ ਦਲ 'ਚ ਹੋਣ ਨਾਲ ਸ਼ਾਸਨ 'ਚ ਸੁਧਾਰ ਹੋਵੇਗਾ।
ਸੰਸਦ 'ਚ ਵਿਰੋਧੀ ਨੇਤਾ 74 ਸਾਲਾ ਰਾਜਪਕਸ਼ੈ ਨੇ ਆਪਣੇ ਜਨਮਦਿਨ 'ਤੇ ਆਯੋਜਿਤ ਇਕ ਧਾਰਮਿਕ ਸਮਾਗਮ ਤੋਂ ਬਾਅਦ ਮੀਡੀਆ ਨੂੰ ਸੰਬੋਧਿਤ ਕੀਤਾ ਤੇ ਕਿਹਾ ਕਿ ਅਜਿਹੀ ਸਰਕਾਰ ਹੋਣਾ ਜ਼ਿਆਦਾ ਚੰਗਾ ਹੈ, ਜਿਸ 'ਚ ਰਾਸ਼ਟਰਪਤੀ ਤੇ ਕੈਬਨਿਟ ਇਕ ਹੀ ਦਲ ਤੋਂ ਆਉਂਦੇ ਹੋਣ। ਡੇਲੀ ਫਾਈਨੈਂਸ਼ੀਅਲ ਟਾਈਮਸ ਨੇ ਉਨ੍ਹਾਂ ਹਵਾਲੇ ਨਾਲ ਕਿਹਾ ਕਿ ਆਮ ਚੋਣਾਂ ਹੁੰਦੀਆਂ ਹਨ ਤਾਂ ਇਹ ਚੰਗਾ ਹੋਵੇਗਾ। ਕੈਬਨਿਟ ਦੇ ਕਈ ਮੈਂਬਰ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬੈਲੇਟ ਬਾਕਸ ਦੇ ਰਾਹੀਂ ਜਨਤਾ ਨੇ ਜੋ ਫੈਸਲਾ ਲਿਆ ਹੈ, ਉਸ ਦਾ ਸਨਮਾਨ ਹੋਣਾ ਚਾਹੀਦਾ ਹੈ।