ਸਾਬਕਾ ਰੈੱਡ ਸੋਕਸ ਬਾਲਰ ਪਿਚਰ ਟਿਮ ਵੇਕਫੀਲਡ ਦੀ ਕੈਂਸਰ ਨਾਲ ਮੌਤ

10/02/2023 1:35:15 PM

ਨਿਊਯਾਰਕ (ਰਾਜ ਗੋਗਨਾ)- ਬੀਤੇ ਦਿਨ ਸਾਬਕਾ ਰੈੱਡ ਸੋਕਸ ਬਾਲਰ ਟਿਮ ਵੇਕਫੀਲਡ ਦੀ 57 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਉਸ ਦੀ ਟੀਮ ਨੇ ਇਹ ਜਾਣਕਾਰੀ ਦਿੱਤੀ। ਉਸ ਨੂੰ ਹਾਲ ਹੀ ਵਿੱਚ ਦਿਮਾਗ ਦਾ ਕੈਂਸਰ ਹੋਣ ਬਾਰੇ ਪਤਾ ਲੱਗਾ ਸੀ। ਰੈੱਡ ਸੋਕਸ ਦੇ ਮਾਲਕ ਜੌਹਨ ਹੈਨਰੀ ਨੇ ਇੱਕ ਬਿਆਨ ਵਿੱਚ ਕਿਹਾ, “ਟਿਮ ਵਿਚ ਦਿਆਲਤਾ ਅਤੇ ਅਦੁੱਤੀ ਭਾਵਨਾ ਹੋਣ ਦੇ ਨਾਲ-ਨਾਲ ਉਹ ਇਕ ਮਹਾਨ ਬਾਲਰ ਵੀ ਸੀ। ਉਸ ਨੇ ਨਾ ਸਿਰਫ ਸਾਨੂੰ ਮੈਦਾਨ 'ਤੇ ਮੋਹਿਤ ਕੀਤਾ, ਬਲਕਿ ਉਹ ਦੁਰਲੱਭ ਅਥਲੀਟ ਸੀ। ਉਸ ਦੀ ਵਿਰਾਸਤ ਰਿਕਾਰਡ ਬੁੱਕ ਤੋਂ ਪਰੇ ਅਣਗਿਣਤ ਜ਼ਿੰਦਗੀਆਂ ਤੱਕ ਫੈਲੀ ਹੋਈ ਸੀ, ਜਿਸ ਨੂੰ ਉਸਨੇ ਆਪਣੀ ਨਿੱਘ ਅਤੇ ਸੱਚੀ ਭਾਵਨਾ ਦੇ ਨਾਲ ਛੂਹਿਆ ਸੀ।

ਪੜ੍ਹੋ ਇਹ ਅਹਿਮ ਖ਼ਬਰ-ਐਲਨ ਮਸਕ ਨੇ ਟਰੂਡੋ ਦੀ ਕੀਤੀ ਆਲੋਚਨਾ, ਕਿਹਾ-ਬੋਲਣ ਦੀ ਆਜ਼ਾਦੀ ਨੂੰ ਕੁਚਲਣ ਦੀ ਕੋਸ਼ਿਸ਼ 'ਸ਼ਰਮਨਾਕ'

ਉਸ ਵਿਚ ਦੂਜਿਆਂ ਨਾਲ ਜੁੜਨ ਦੀ ਕਮਾਲ ਦੀ ਯੋਗਤਾ ਸੀ, ਜਿਸ ਨੇ ਸਾਨੂੰ ਮਹਾਨਤਾ ਦੀ ਅਸਲ ਪਰਿਭਾਸ਼ਾ ਦਿਖਾਈ। ਉਸਨੇ ਬੋਸਟਨ ਰੈੱਡ ਸੋਕਸ ਦੇ ਮੈਂਬਰ ਬਣਨ ਦਾ ਸਭ ਤੋਂ ਵਧੀਆ ਅਰਥ ਪੇਸ਼ ਕੀਤਾ ਅਤੇ ਉਸਦਾ ਘਾਟਾ ਸਾਡੇ ਸਾਰਿਆਂ ਲਈ ਕਦੇ ਵੀ ਨਾ ਪੂਰਾ ਹੋਣ ਵਾਲਾ ਹੈ। ਉਹ ਸੰਭਾਵਤ ਤੌਰ 'ਤੇ ਐਮ.ਐਲ.ਬੀ ਦੇ ਇਤਿਹਾਸ ਵਿੱਚ ਸਭ ਤੋਂ ਮਸ਼ਹੂਰ ਅਤੇ ਸਫਲ ਖਿਡਾਰੀ ਸੀ, ਜਿਸ ਨੇ ਲੀਗ ਵਿੱਚ 19 ਸੀਜ਼ਨ ਮੈਚ ਖੇਡੇ, ਜਿਨ੍ਹਾਂ ਵਿੱਚੋਂ 17 ਬੋਸਟਨ ਦੇ ਨਾਲ ਸਨ। ਵੇਕਫੀਲਡ ਨੇ ਰੈੱਡ ਸੋਕਸ ਨਾਲ 2004 ਅਤੇ 2007 ਵਿੱਚ ਦੋ ਵਿਸ਼ਵ ਸੀਰੀਜ਼ ਜਿੱਤੀਆਂ ਅਤੇ ਟੀਮ ਦੇ ਨਾਲ ਉਸਦੇ 17 ਸੀਜ਼ਨ ਇੱਕ ਪਿੱਚਰ ਦੁਆਰਾ ਕਲੱਬ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News