ਸਾਬਕਾ ਰਾਸ਼ਟਰਪਤੀ ਦੀ PM ਇਮਰਾਨ ਨੂੰ ਤਾੜਨਾ, ਕਿਹਾ ‘ਅਫਗਾਨਿਸਤਾਨ ਦੇ ਅੰਦਰੂਨੀ ਮਾਮਲਿਆਂ ਤੋਂ ਰਹੋ ਦੂਰ’

Wednesday, Dec 29, 2021 - 04:52 PM (IST)

ਸਾਬਕਾ ਰਾਸ਼ਟਰਪਤੀ ਦੀ PM ਇਮਰਾਨ ਨੂੰ ਤਾੜਨਾ, ਕਿਹਾ ‘ਅਫਗਾਨਿਸਤਾਨ ਦੇ ਅੰਦਰੂਨੀ ਮਾਮਲਿਆਂ ਤੋਂ ਰਹੋ ਦੂਰ’

ਇੰਟਰਨੈਸ਼ਨਲ ਡੈਸਕ - ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਉਸ ਦੇ ਅਫਗਾਨਿਸਤਾਨ ਤੋਂ ਖ਼ਤਰੇ ਵਾਲੇ ਬਿਆਨ ’ਤੇ ਸਖ਼ਤ ਫਟਕਾਰ ਲਗਾਈ ਹੈ। ਕਰਜ਼ਈ ਨੇ ਕਿਹਾ ਕਿ ਅਫਗਾਨਿਸਤਾਨ ਪਾਕਿਸਤਾਨ ਲਈ ਖ਼ਤਰਾ ਨਹੀਂ ਹੈ ਪਰ ਅਸਲ ਵਿਚ ਸੱਚਾਈ ਇਸ ਤੋਂ ਬਿਲਕੁਲ ਉਲਟ ਹੈ। ਉਨ੍ਹਾਂ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਅਫਗਾਨਿਸਤਾਨ ’ਤੇ ਹਮੇਸ਼ਾ ਪਾਕਿ ਆਈ.ਐੱਸ.ਆਈ. ਦਾ ਖ਼ਤਰਾ ਮੰਡਰਾਉਂਦਾ ਰਹਿੰਦਾ ਹੈ। 

ਐਤਵਾਰ ਨੂੰ ਅਫਗਾਨਿਸਤਾਨ 'ਤੇ ਇਸਲਾਮਿਕ ਸਹਿਯੋਗ ਸੰਗਠਨ (ਓ.ਆਈ.ਸੀ.) ਦੀ ਬੈਠਕ 'ਚ ਖਾਨ ਨੇ ਕਿਹਾ ਸੀ ਕਿ ਦਾਏਸ਼ ਨੇ ਅਫਗਾਨਿਸਤਾਨ ਤੋਂ ਪਾਕਿਸਤਾਨ ਨੂੰ ਧਮਕੀ ਦਿੱਤੀ ਹੈ। ਇਸ ਲਈ ਅਫਗਾਨਿਸਤਾਨ 'ਚ ਸਥਿਰਤਾ ਜ਼ਰੂਰੀ ਹੈ। ਇਮਰਾਨ ਖਾਨ ਨੇ ਕਿਹਾ ਕਿ ਫਾਗਨ ਸਰਹੱਦ ਤੋਂ ਪਾਕਿਸਤਾਨ 'ਚ ਹਮਲੇ ਹੋ ਰਹੇ ਹਨ। ਖਾਨ ਨੇ ਇਹ ਵੀ ਕਿਹਾ ਕਿ ਅਫਗਾਨਿਸਤਾਨ ਸਰਕਾਰ ਵਿੱਚ ਭ੍ਰਿਸ਼ਟਾਚਾਰ ਕਾਰਨ ਸਾਬਕਾ ਸਰਕਾਰ ਦੇ ਪਤਨ ਤੋਂ ਪਹਿਲਾਂ ਹੀ ਅਫਗਾਨਿਸਤਾਨ ਵਿੱਚ ਵਿਆਪਕ ਗਰੀਬੀ ਸੀ। ਇਮਰਾਨ ਨੇ ਕਿਹਾ ਕਿ 15 ਅਗਸਤ ਨੂੰ ਤਾਲਿਬਾਨ ਪਹਿਲਾਂ ਅਫਗਾਨਿਸਤਾਨ ਦੀ ਅੱਧੀ ਆਬਾਦੀ ਗਰੀਬੀ ਰੇਖਾ ਤੋਂ ਹੇਠਾਂ ਸੀ ਅਤੇ ਦੇਸ਼ ਭ੍ਰਿਸ਼ਟ ਸ਼ਾਸਨ ਦਾ ਸਾਹਮਣਾ ਕਰ ਰਿਹਾ ਸੀ। ਹਾਲਾਂਕਿ ਉਦੋਂ ਅਮਰੀਕੀ ਮਦਦ ਵੀ ਮਿਲ ਰਹੀ ਸੀ। 

ਇਮਰਾਨ ਨੇ ਕਿਹਾ ਸੀ ਕਿ 15 ਅਗਸਤ ਤੋਂ ਬਾਅਦ ਜਦੋਂ ਵਿਦੇਸ਼ੀ ਸਹਾਇਤਾ ਰੂਕ ਜਾਂਦੀ ਹੈ, ਵਿਦੇਸ਼ੀ ਧਨ ਫ੍ਰੀਜ਼ ਹੋ ਜਾਂਦਾ ਹੈ, ਤਾਂ ਕਿਸੇ ਵੀ ਦੇਸ਼ ਦੀ ਆਰਥਵਿਵਸਥਾ ਚਰਮਰਾ ਜਾਵੇਗੀ। ਅਫਗਾਨਿਸਤਾਨ ਨੂੰ ਛੱਡੋ, ਜੋ ਪਿਛਲੇ 40 ਸਾਲਾਂ ਤੋਂ ਪੀੜਤ ਹੈ। ਕਰਜ਼ਈ ਨੇ ਇਮਰਾਨ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਦੋਸ਼ ਸੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਦਾਏਸ਼ ਸ਼ੁਰੂ ਤੋਂ ਪਾਕਿਸਤਾਨ ਤੋਂ ਅਫਗਾਨਿਸਤਾਨ ਨੂੰ ਧਮਕੀਆਂ ਦਿੰਦਾ ਰਿਹਾ ਹੈ। ਕਰਜ਼ਈ ਨੇ ਇਕ ਬਿਆਨ 'ਚ ਕਿਹਾ ਕਿ, ''ਇਹ ਟਿੱਪਣੀਆਂ ਸੱਚ ਨਹੀਂ ਅਤੇ ਅਫਗਾਨਿਸਤਾਨ ਖ਼ਿਲਾਫ਼ ਸਪੱਸ਼ਟ ਪ੍ਰਚਾਰ ਹਨ। "ਦਰਅਸਲ, ਅਫਗਾਨਿਸਤਾਨ ਸ਼ੁਰੂ ਤੋਂ ਹੀ ਪਾਕਿਸਤਾਨ ਤੋਂ ਦਾਏਸ਼ ਦੀਆਂ ਧਮਕੀਆਂ ਦਾ ਸਾਹਮਣਾ ਕਰ ਰਿਹਾ ਹੈ।"


author

rajwinder kaur

Content Editor

Related News