ਸਾਬਕਾ ਰਾਸ਼ਟਰਪਤੀ ਕਰਜ਼ਈ ਨੇ ਤਾਲਿਬਾਨ ਦੇ ਸੀਨੀਅਰ ਨੇਤਾ ਨਾਲ ਕੀਤੀ ਮੁਲਾਕਾਤ

Wednesday, Aug 18, 2021 - 06:41 PM (IST)

ਸਾਬਕਾ ਰਾਸ਼ਟਰਪਤੀ ਕਰਜ਼ਈ ਨੇ ਤਾਲਿਬਾਨ ਦੇ ਸੀਨੀਅਰ ਨੇਤਾ ਨਾਲ ਕੀਤੀ ਮੁਲਾਕਾਤ

ਇੰਟਰਨੈਸ਼ਨਲ ਡੈਸਕ : ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਤਾਲਿਬਾਨ ਦੇ ਇੱਕ ਧੜੇ ਦੇ ਸ਼ਕਤੀਸ਼ਾਲੀ ਤੇ ਸੀਨੀਅਰ ਨੇਤਾ ਨਾਲ ਮੁਲਾਕਾਤ ਕੀਤੀ ਹੈ, ਜਿਸ ਨੂੰ ਕੁਝ ਸਮੇਂ ਲਈ ਜੇਲ੍ਹ ’ਚ ਰੱਖਿਆ ਗਿਆ ਸੀ ਤੇ ਜਿਸ ਦੇ ਸਮੂਹ ਨੂੰ ਅਮਰੀਕਾ ਨੇ ਅੱਤਵਾਦੀ ਸੰਗਠਨ ਦੇ ਤੌਰ ’ਤੇ ਸੂਚੀਬੱਧ ਕੀਤਾ ਹੈ। ਸਾਬਕਾ ਰਾਸ਼ਟਰਪਤੀ ਕਰਜ਼ਈ ਅਤੇ  ਸਰਕਾਰ ’ਚ ਉੱਚ ਅਹੁਦੇ ’ਤੇ ਰਹੇ ਅਬਦੁੱਲਾ ਅਬਦੁੱਲਾ ਨੇ ਅਨਸ ਹੱਕਾਨੀ ਨਾਲ ਸ਼ੁਰੂਆਤੀ ਬੈਠਕਾਂ ਅਧੀਨ ਮੁਲਾਕਾਤ ਕੀਤੀ। ਕਰਜ਼ਈ ਦੇ ਬੁਲਾਰੇ ਨੇ ਦੱਸਿਆ ਕਿ ਇਸ ਨਾਲ ਆਖਿਰਕਾਰ ਤਾਲਿਬਾਨ ਦੇ ਚੋਟੀ ਦੇ ਨੇਤਾ ਅਬਦੁਲ ਗਨੀ ਬਰਾਦਰ ਨਾਲ ਗੱਲਬਾਤ ਦਾ ਆਧਾਰ ਤਿਆਰ ਹੋਵੇਗਾ।

ਅਮਰੀਕਾ ਨੇ ਹੱਕਾਨੀ ਨੈੱਟਵਰਕ ਨੂੰ 2012 ’ਚ ਅੱਤਵਾਦੀ ਸੰਗਠਨ ਐਲਾਨ ਦਿੱਤਾ ਸੀ ਤੇ ਉਨ੍ਹਾਂ ਦੀ ਭਵਿੱਖ ਦੀ ਸਰਕਾਰ ’ਚ ਭੂਮਿਕਾ ਨਾਲ ਅੰਤਰਰਾਸ਼ਟਰੀ ਪਾਬੰਦੀਆਂ ਲੱਗ ਸਕਦੀਆਂ ਹਨ। ਤਾਲਿਬਾਨ ਨੇ ‘ਸਮਾਵੇਸ਼ੀ ਇਸਲਾਮਿਕ ਸਰਕਾਰ ਬਣਾਉਣ’ਦਾ ਵਾਅਦਾ ਕੀਤਾ ਹੈ ਪਰ ਬੀਤੇ ’ਚ ਇਸਲਾਮ ਦੀ ਕੱਟੜ ਵਿਆਖਿਆ ਨਾਲ ਅਸਹਿਮਤੀ ਰੱਖਣ ਵਾਲਿਆਂ ਪ੍ਰਤੀ ਅਸਹਿਣਸ਼ੀਲਤਾ ਨੂੰ ਦੇਖਦਿਆਂ ਇਸ ਬਾਰੇ ਖਦਸ਼ਾ ਬਣਿਆ ਹੋਇਆ ਹੈ।


author

Manoj

Content Editor

Related News