ਇਕ ਸਾਲ ਬਾਅਦ ਸਿਆਸਤ ''ਚ ਵਾਪਸੀ ਦੀ ਤਿਆਰੀ ਕਰ ਰਹੇ ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ

Saturday, Sep 19, 2020 - 07:43 PM (IST)

ਇਸਲਾਮਾਬਾਦ - ਪਾਕਿਸਤਾਨ ਦੇ ਅਹੁਦੇ ਤੋਂ ਹਟਾਏ ਗਏ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਇਕ ਸਾਲ ਦੇ ਲੰਬੇ ਸਮੇਂ ਤੋਂ ਬਾਅਦ ਦੇਸ਼ ਦੀ ਸਿਆਸਤ ਵਿਚ ਵਾਪਸੀ ਕਰਨ ਦੀ ਤਿਆਰੀ ਕਰ ਰਹੇ ਹਨ। ਪੀ. ਪੀ. ਪੀ. ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਉਨ੍ਹਾਂ ਨੂੰ ਇਮਰਾਨ ਖਾਨ ਸਰਕਾਰ ਦੇ ਖਿਲਾਫ ਅੰਦੋਲਨ ਸ਼ੁਰੂ ਕਰਨ ਦੇ ਮਕਸਦ ਨਾਲ ਐਤਵਾਰ ਨੂੰ ਆਯੋਜਿਤ ਵਿਰੋਧੀ-ਨੀਤ ਬਹੁ-ਦਲੀ ਡਿਜੀਟਲ ਸੰਮੇਲਨ ਵਿਚ ਹਿੱਸਾ ਲੈਣ ਦੇ ਲਈ ਸੱਦਾ ਦਿੱਤਾ ਹੈ।

ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਮੁਖੀ ਸ਼ਰੀਫ (70) ਨੂੰ ਪਿਛਲੇ ਸਾਲ ਲਾਹੌਰ ਹਾਈ ਕੋਰਟ ਨੇ ਇਲਾਜ ਦੇ ਲਈ ਚਾਰ ਹਫਤੇ ਦੇ ਲਈ ਵਿਦੇਸ਼ ਜਾਣ ਦੀ ਆਗਿਆ ਦਿੱਤੀ ਸੀ, ਜਿਸ ਤੋਂ ਬਾਅਦ ਉਹ ਨਵੰਬਰ ਮਹੀਨੇ ਤੋਂ ਹੀ ਲੰਡਨ ਵਿਚ ਰਹਿ ਰਹੇ ਹਨ। ਪਾਕਿਸਤਾਨ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਸ਼ਰੀਫ, ਉਨ੍ਹਾਂ ਦੀ ਬੇਟੀ ਮਰੀਅਮ ਤੇ ਦਾਮਾਦ ਮੁਹੰਮਦ ਸਫਦਰ ਨੂੰ 6 ਜੁਲਾਈ 2018 ਨੂੰ ਏਵਨਫੀਲਡ ਜਾਇਦਾਦ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਸ਼ਰੀਫ ਨੂੰ 2017 ਵਿਚ ਅਹੁਦੇ ਤੋਂ ਹਟਾਇਆ ਗਿਆ ਸੀ। ਦਸੰਬਰ 2018 ਵਿਚ ਅਲ ਅਜੀਜ਼ੀਆ ਸਟੀਲ ਮਿਲ ਮਾਮਲੇ ਵਿਚ 7 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਸੀ। ਹਾਲਾਂਕਿ ਉਨ੍ਹਾਂ ਦੋਵਾਂ ਹੀ ਮਾਮਲਿਆਂ ਵਿਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ। ਨਾਲ ਹੀ ਉਨ੍ਹਾਂ ਨੂੰ ਇਲਾਜ ਦੇ ਲਈ ਲੰਡਨ ਜਾਣ ਦੀ ਆਗਿਆ ਦੇ ਦਿੱਤੀ ਗਈ ਸੀ। ਸ਼ਰੀਫ ਦੇ ਵਕੀਲ ਦੇ ਮੁਤਾਬਕ ਉਨ੍ਹਾਂ ਨੂੰ 8 ਹਫਤਿਆਂ ਵਿਚ ਵਾਪਸ ਪਰਤਣ ਲਈ ਕਿਹਾ ਸੀ, ਪਰ ਸਿਹਤ ਕਾਰਣਾਂ ਕਰਕੇ ਉਹ ਅਜਿਹਾ ਨਹੀਂ ਕਰ ਸਕੇ।

ਇਸ ਦੌਰਾਨ ਵਿਰੋਧੀ ਦਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੀ ਸਰਕਾਰ ਦੇ ਖਿਲਾਫ ਅੰਦੋਲਨ ਸ਼ੁਰੂ ਕਰਨ ਦੀ ਰਣਨੀਤੀ ਬਣਾਈ ਜਾਵੇਗੀ। ਇਸ ਸੰਮੇਲਨ ਵਿਚ ਪ੍ਰਧਾਨ ਮੰਤਰੀ ਇਮਰਾਨ ਸਰਕਾਰ ਮਹਿੰਗਾਈ ਤੇ ਗਰੀਬੀ ਜਿਹੇ ਮੁੱਦਿਆਂ ਨਾਲ ਨਿਪਟਣ ਵਿਚ ਨਾਕਾਮ ਰਹੀ ਹੈ। ਹਾਲਾਂਕਿ ਪੀ.ਐੱਮ.ਐੱਲ.-ਐੱਨ. ਨੇ ਸ਼ਰੀਫ ਦੇ ਇਸ ਸੰਮੇਲਨ ਵਿਚ ਸ਼ਾਮਲ ਹੋਣ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਪਾਰਟੀ ਸੰਸਦ ਮੈਂਬਰ ਮੁਸਦਿਕ ਮਲਿਕ ਨੇ ਸਮਾ ਟੀ. ਵੀ. ਨੂੰ ਕਿਹਾ ਕਿ ਸ਼ਰੀਫ ਇਸ ਬੈਠਕ ਵਿਚ ਸ਼ਿਰਕਤ ਕਰਕੇ ਇਸ ਨੂੰ ਸੰਬੋਧਿਤ ਵੀ ਕਰਨਗੇ। ਉਨ੍ਹਾਂ ਕਿਹਾ ਕਿ ਮਰੀਅਮ ਨਵਾਜ਼ ਸ਼ਰੀਫ ਵੀ ਸੰਮੇਲਨ ਵਿਚ ਸ਼ਾਮਲ ਹੋਵੇਗੀ। ਸਮਾਚਾਰ ਪੱਤਰ ਡਾਨ ਨੇ ਵੀ ਖਬਰ ਦਿੱਤੀ ਹੈ ਕਿ ਸ਼ਰੀਫ ਇਸ ਸੰਮੇਲਨ ਵਿਚ ਹਿੱਸਾ ਲੈਣਗੇ।


Khushdeep Jassi

Content Editor

Related News