ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਪਿਆ ਦਿਲ ਦਾ ਦੌਰਾ, ਲਾਹੌਰ ਹਸਪਤਾਲ ''ਚ ਦਾਖਲ

10/26/2019 2:36:42 PM

ਇਸਲਾਮਾਬਾਦ— ਪਾਕਿਸਤਾਨੀ ਮੀਡੀਆ ਦੇ ਮੁਤਾਬਕ ਹਸਪਤਾਲ 'ਚ ਦਾਖਲ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਹਾਰਟ ਅਟੈਕ ਆਇਆ ਹੈ। ਜੇਲ ਦੀ ਸਜ਼ਾ ਕੱਟ ਰਹੇ ਨਵਾਜ਼ ਸ਼ਰੀਫ ਨੂੰ ਖਰਾਬ ਸਿਹਤ ਕਾਰਨ ਸ਼ੁੱਕਰਵਾਰ ਨੂੰ ਹੀ ਜ਼ਮਾਨਤ ਮਿਲੀ ਸੀ। ਨਵਾਜ਼ ਸ਼ਰੀਫ ਦੇ ਵਕੀਲ ਨੇ ਅਦਾਲਤ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਹਾਲਤ ਬਹੁਤ ਖਰਾਬ ਹੈ ਤੇ ਉਨ੍ਹਾਂ ਨੂੰ ਮਿਲਣੀ ਚਾਹੀਦੀ ਹੈ। ਨਵਾਜ਼ ਸ਼ਰੀਫ ਦੀ ਸੋਮਵਾਰ ਨੂੰ ਅਚਾਨਕ ਤਬੀਅਤ ਖਰਾਬ ਹੋ ਗਈ ਸੀ। ਦੇਰ ਰਾਤ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਨਵਾਜ਼ ਸ਼ਰੀਫ ਦਾ ਪਲੇਟਲੇਟ ਕਾਊਂਟ ਬਹੁਤ ਘੱਟ ਗਿਆ ਸੀ। ਨਵਾਜ਼ ਸਰੀਫ ਨੂੰ ਲਾਹੌਰ ਦੇ ਆਰਮੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਨਵਾਜ਼ ਸ਼ਰੀਫ ਦੀ ਸਿਹਤ ਵਿਗੜਨ ਤੋਂ ਬਾਅਦ ਨਵਾਜ਼ ਸ਼ਰੀਫ ਦੇ ਭਰਾ ਸ਼ਾਹਬਾਜ਼ ਸ਼ਰੀਫ ਨੇ ਇਮਰਾਨ ਖਾਨ 'ਤੇ ਨਿਸ਼ਾਨਾ ਵਿੰਨ੍ਹਿਆ ਸੀ। ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਭਰਾ ਦੀ ਦੇਖਭਾਲ ਚੰਗੇ ਤਰੀਕੇ ਨਾਲ ਨਹੀਂ ਹੋ ਰਹੀ ਹੈ ਤੇ ਜੇਕਰ ਮੇਰੇ ਭਰਾ ਨੂੰ ਕੁਝ ਵੀ ਹੋਇਆ ਤਾਂ ਉਸ ਦੇ ਜ਼ਿੰਮੇਦਾਰ ਇਮਰਾਨ ਖਾਨ ਹੋਣਗੇ। ਉਥੇ ਹੀ ਨਵਾਜ਼ ਸਰੀਫ ਤੋਂ ਬਾਅਦ ਉਨ੍ਹਾਂ ਦੀ ਬੇਟੀ ਮਰੀਅਮ ਸ਼ਰੀਫ ਦੀ ਵੀ ਸਿਹਤ ਖਰਾਬ ਹੋ ਗਈ। ਮਰੀਅਮ ਨੂੰ ਵੀ ਫੌਜ ਦੇ ਹਸਪਤਾਲ ਦਾਖਲ ਕਰਵਾਇਆ ਗਿਆ।


Baljit Singh

Content Editor

Related News