ਸਾਬਕਾ ਮੰਤਰੀ ਨੇ ਆਖਿਆ ਕਿ, ''ਜਾਨਸਨ ਬ੍ਰੈਗਜ਼ਿਟ ਸਮਝੌਤੇ ਲਈ ਨਹੀਂ ਕਰ ਰਹੇ ਕੋਸ਼ਿਸ਼''

09/08/2019 8:15:59 PM

ਲੰਡਨ - ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਕੈਬਨਿਟ ਤੋਂ ਅਸਤੀਫਾ ਦੇਣ ਵਾਲੀ ਇਕ ਉੱਚ ਮੰਤਰੀ ਨੇ ਐਤਵਾਰ ਨੂੰ ਆਖਿਆ ਕਿ ਯੂਰਪੀ ਸੰਘ ਦੇ ਨਾਲ ਬ੍ਰੈਗਜ਼ਿਟ ਸਮਝੌਤੇ ਨੂੰ ਬਚਾਉਣ ਲਈ ਸਰਕਾਰ ਬਹੁਤ ਘੱਟ ਕੋਸ਼ਿਸ਼ ਕਰ ਰਹੀ ਹੈ ਜਾਂ ਕੋਸ਼ਿਸ਼ ਹੀ ਨਹੀਂ ਕਰ ਰਹੀ ਹੈ, ਹਾਲਾਂਕਿ ਜਾਨਸਨ ਕਹਿ ਰਹੇ ਹਨ ਕਿ ਉਹ ਸਮਝੌਤਾ ਚਾਹੁੰਦੇ ਹਨ।
ਅੰਬਰ ਰੂਡ ਨੇ ਆਖਿਆ ਕਿ ਸਮਝੌਤੇ ਦੇ ਕੋਈ ਪ੍ਰਮਾਣ ਨਹੀਂ ਹਨ। ਕੋਈ ਰਸਮੀ ਗੱਲਬਾਤ ਨਹੀਂ ਹੋ ਰਹੀ ਹੈ। ਉਨ੍ਹਾਂ ਨੇ ਬੀ. ਬੀ. ਸੀ. ਨਾਲ ਗੱਲਬਾਤ ਨੂੰ ਆਖਿਆ ਕਿ ਅਸੀਂ ਸਿਰਫ ਇੰਨਾ ਜਾਣਦੇ ਹਾਂ ਕਿ ਏਜੰਲਾ ਮਰਕੇਲ ਅਤੇ ਯੂਰਪੀ ਸੰਘ ਨੇ ਆਖਿਆ ਹੈ, 'ਸਾਨੂੰ ਆਪਣਾ ਪ੍ਰਸਤਾਵ ਦਿਓ' ਅਤੇ ਅਸੀਂ ਉਨ੍ਹਾਂ ਨੂੰ ਪ੍ਰਸਤਾਵ ਨਹੀਂ ਦਿੱਤਾ ਹੈ। ਰੂਡ ਨੇ ਬੀਤੇ ਸ਼ਨੀਵਾਰ ਨੂੰ ਅਸਤੀਫਾ ਦਿੱਤਾ।

ਵਿੱਤ ਮੰਤਰੀ ਸਾਜਿਦ ਜਾਵਿਦ ਨੇ ਆਖਿਆ ਹੈ ਕਿ ਸਰਕਾਰ ਨੇ ਸਮਝੌਤੇ ਨੂੰ ਅੰਜ਼ਾਮ ਦੇਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ ਅਤੇ ਬ੍ਰਿਟਿਸ਼ ਵਾਰਤਾਕਾਰ ਡੇਵਿਡ ਫ੍ਰਾਸਟ ਨੂੰ ਗੱਲਬਾਤ ਲਈ ਬ੍ਰਸੈਲਸ ਭੇਜਿਆ ਹੈ। ਯੂਰਪੀ ਸੰਘ ਨੇ ਹਾਲਾਂਕਿ ਆਖਿਆ ਹੈ ਕਿ ਬ੍ਰਿਟੇਨ ਨੇ ਕੋਈ ਵੀ ਠੋਸ ਨਵਾਂ ਵਿਚਾਰ ਨਹੀਂ ਪੇਸ਼ ਕੀਤਾ ਹੈ। ਜਾਨਸਨ ਨੇ ਆਖਿਆ ਹੈ ਕਿ ਜੇਕਰ ਵੱਖਵਾਦੀ ਸਮਝੌਤਾ ਨਹੀਂ ਹੁੰਦਾ ਹੈ ਤਾਂ ਵੀ ਬ੍ਰਿਟੇਨ ਨਿਸ਼ਚਿਤ ਰੂਪ ਤੋਂ ਤੈਅ ਪ੍ਰੋਗਰਾਮ ਮੁਤਾਬਕ 31 ਅਕਤੂਬਰ ਨੂੰ ਯੂਰਪੀ ਸੰਘ ਛੱਡ ਦੇਵੇਗਾ।


Khushdeep Jassi

Content Editor

Related News