ਡਿਜ਼ਨੀ ਅਦਾਕਾਰ ਗੈਰੇਟ ਕਲੇਟਨ ਨੇ ਸਵੀਕਾਰ ਕੀਤੀ ਗੇ ਹੋਣ ਦੀ ਗੱਲ

08/21/2018 10:42:10 PM

ਲਾਸ ਏਂਜਲਸ— ਅਦਾਕਾਰ ਗੈਰੇਟ ਕਲੇਟਨ ਨੇ ਆਪਣੇ ਗੇ ਹੋਣ ਦੀ ਗੱਲ ਜਨਤਕ ਤੌਰ 'ਤੇ ਸਵੀਕਾਰ ਕਰ ਲਈ ਹੈ। ਕਲੇਟਨ ਨੂੰ ਡਿਜ਼ਨੀ ਚੈਨਲ ਦੀ ਫਿਲਮ 'ਟੀਨ ਬੀਚ ਮੂਵੀ' ਤੋਂ ਲੋਕਪ੍ਰਿਯਤਾ ਮਿਲੀ ਸੀ। 27 ਸਾਲਾ ਕਲੇਟਨ ਨੇ ਸੋਮਵਾਰ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕਰਦੇ ਹੋਏ ਬਲੈਕ ਨਾਈਟ ਨਾਂ ਦੇ ਵਿਅਕਤੀ ਨਾਲ ਪ੍ਰੇਮ ਸਬੰਧ ਹੋਣ ਦੀ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ। ਉਨ੍ਹਾਂ ਲਿਖਿਆ ਕਿ ਫਿਲਮ 'ਰੀਚ' ਦੀ ਕਹਾਣੀ ਪੜ੍ਹਦਿਆਂ ਹੀ ਮੈਨੂੰ ਅਹਿਸਾਸ ਹੋ ਗਿਆ ਕਿ ਇਹ ਫਿਲਮ ਮੇਰੇ ਲਈ ਹੀ ਹੈ ਅਤੇ ਮੈਂ ਇਸ ਦਾ ਹਿੱਸਾ ਬਣਨਾ ਹੀ ਹੈ।


Related News