ਡਰੱਗਜ਼ ਸਮੱਗਲਿੰਗ ਦੇ ਦੋਸ਼ਾਂ ਹੇਠ ਸਾਬਕਾ ਅਫ਼ਗਾਨ ਜਨਰਲ ਅਮਰੀਕਾ ਲਿਆਂਦੇ ਗਏ

Sunday, Jul 12, 2026 - 04:01 PM (IST)

ਡਰੱਗਜ਼ ਸਮੱਗਲਿੰਗ ਦੇ ਦੋਸ਼ਾਂ ਹੇਠ ਸਾਬਕਾ ਅਫ਼ਗਾਨ ਜਨਰਲ ਅਮਰੀਕਾ ਲਿਆਂਦੇ ਗਏ

ਨਿਊਯਾਰਕ (ਏਜੰਸੀ)– ਅਫ਼ਗਾਨਿਸਤਾਨ ਦੇ ਸਾਬਕਾ ਜਨਰਲ ਅਤੇ ਨੈਸ਼ਨਲ ਅਸੈਂਬਲੀ ਦੇ ਸਾਬਕਾ ਮੈਂਬਰ ਅਬਦੁਲ ਜ਼ਾਹਿਰ ਕਾਦਿਰ ਨੂੰ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਅਤੇ ਹਥਿਆਰਾਂ ਨਾਲ ਜੁੜੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨ ਲਈ ਅਮਰੀਕਾ ਦੇ ਹਵਾਲੇ ਕੀਤਾ ਗਿਆ ਹੈ। ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਨਿਊਯਾਰਕ ਦੇ ਮੈਨਹੱਟਨ ਸਥਿਤ ਫੈਡਰਲ ਕੋਰਟ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਮੁਕੱਦਮੇ ਦੀ ਸੁਣਵਾਈ ਪੂਰੀ ਹੋਣ ਤੱਕ ਉਨ੍ਹਾਂ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ।

ਫੈਡਰਲ ਵਕੀਲਾਂ ਅਨੁਸਾਰ 52 ਸਾਲਾ ਕਾਦਿਰ ਨੂੰ 15 ਅਪ੍ਰੈਲ ਨੂੰ ਕੀਨੀਆ ਦੀ ਰਾਜਧਾਨੀ ਨੈਰੋਬੀ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਅਮਰੀਕਾ ਲਿਆਂਦਾ ਗਿਆ, ਜਿੱਥੇ ਉਨ੍ਹਾਂ ’ਤੇ ਹੈਰੋਇਨ ਅਤੇ ਮੈਥਾਮਫੇਟਾਮਾਈਨ ਦੀ ਸਮੱਗਲਿੰਗ ਦੀ ਸਾਜ਼ਿਸ਼ ਰਚਣ ਅਤੇ ਹਥਿਆਰਾਂ ਨਾਲ ਜੁੜੇ ਅਪਰਾਧਾਂ ਦੇ ਦੋਸ਼ ਲਾਏ ਗਏ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਕਾਦਿਰ ਅਫ਼ਗਾਨਿਸਤਾਨ ਦੀ ਬਾਰਡਰ ਫੋਰਸ ਵਿਚ ਜਨਰਲ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਅਫ਼ਗਾਨ ਸੰਸਦ ਦੇ ਹੇਠਲੇ ਸਦਨ ‘ਹਾਊਸ ਆਫ਼ ਦਿ ਪੀਪਲ’ ਦੇ ਪਹਿਲੇ ਡਿਪਟੀ ਸਪੀਕਰ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ।


author

cherry

Content Editor

Related News