ਅਫਗਾਨਿਸਤਾਨ ਕੇਂਦਰੀ ਬੈਂਕ ਦੇ ਗਵਰਨਰ ਬੋਲੇ-ਦੇਸ਼ ''ਚ ਵਿਦੇਸ਼ੀ ਮੁਦਰਾ ਭੰਡਾਰ ਉਪਲੱਬਧ ਨਹੀਂ
Thursday, Aug 19, 2021 - 12:41 AM (IST)
ਕਾਬੁਲ-ਅਫਗਾਨਿਸਤਾਨ ਦੇ ਕੇਂਦਰੀ ਬੈਂਕ ਦੇ ਗਵਰਨਰ ਨੇ ਕਿਹਾ ਕਿ ਦੇਸ਼ ਦਾ ਕਰੀਬ 9 ਅਰਬ ਡਾਲਰ ਦਾ ਰਾਖਵਾਂ ਮੁਦਰਾ ਭੰਡਰਾ ਵਿਦੇਸ਼ਾਂ 'ਚ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਨਕਦੀ ਦੇ ਤੌਰ 'ਤੇ ਕੋਈ ਵਿਦੇਸ਼ੀ ਮੁਦਰਾ ਉਪਲੱਬਧ ਨਹੀਂ ਹੈ। ਅਫਗਾਨਿਸਤਾਨ ਦੇ ਕੇਂਦਰੀ ਬੈਂਕ ਦੇ ਮੁਖੀ ਅਜਮਲ ਅਹਿਮਦੀ ਨੇ ਬੁੱਧਵਾਰ ਨੂੰ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਕਰੀਬ 9 ਅਰਬ ਡਾਲਰ ਦੀ ਰਾਸ਼ੀ 'ਚੋਂ 7 ਅਰਬ ਡਾਲਰ ਅਮਰੀਕੀ ਫੈਡਰਲ ਰਿਜ਼ਰਵ ਦੇ ਬਾਂਡ, ਜਾਇਦਾਦ ਅਤੇ ਸੋਨੇ 'ਚ ਜਮ੍ਹਾ ਹੈ।
ਇਹ ਵੀ ਪੜ੍ਹੋ : ਅਫਗਾਨਿਸਤਾਨ ਨੂੰ ਲੈ ਕੇ ਐਮਰਜੈਂਸੀ ਮੀਟਿੰਗ ਕਰੇਗਾ ਨਾਟੋ
ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਅਫਗਾਨਿਸਤਾਨ ਕੋਲ ਅਮਰੀਕੀ ਮੁਦਰਾ ਦਾ ਭੰਡਾਰ 'ਜ਼ੀਰੋ' ਹੈ। ਉਨ੍ਹਾਂ ਨੇ ਕਿਹਾ ਕਿ ਤਾਲਿਬਾਨ ਵੱਲੋਂ ਦੇਸ਼ 'ਚ ਕਬਜ਼ੇ ਦਰਮਿਆਨ ਦੇਸ਼ ਨੂੰ ਨਕਦੀ ਦਾ ਭੰਡਾਰ ਨਹੀਂ ਮਿਲ ਪਾਇਆ ਹੈ। ਉਨ੍ਹਾਂ ਨੇ ਲਿਖਿਆ ਕਿ ਨਕਦੀ ਦੀ ਅਗਲੇ ਖੇਪ ਨਹੀਂ ਆ ਪਾਈ। ਗਵਰਨਰ ਨੇ ਕਿਹਾ ਕਿ ਅਮਰੀਕੀ ਡਾਲਰ ਦੀ ਕਮੀ ਨਾਲ ਅਫਗਾਨਿਸਤਾਨ ਦੀ ਮੁਦਰਾ ਦੇ ਮੁੱਲ 'ਚ ਗਿਰਾਵਟ ਆਵੇਗੀ ਅਤੇ ਮਹਿੰਗਾਈ ਵਧੇਗੀ। ਇਸ ਦਾ ਸਿੱਧਾ ਅਸਰ ਗਰੀਬ ਜਨਤਾ 'ਤੇ ਪਵੇਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।