ਪਾਕਿ ’ਚ ਵਿਦੇਸ਼ੀ ਅੱਤਵਾਦੀਆਂ ਨੂੰ ਧੜੱਲੇ ਨਾਲ ਮਿਲ ਰਹੀ ਹੈ ਨਾਗਰਿਕਤਾ

Sunday, Jul 11, 2021 - 10:03 AM (IST)

ਇਸਲਾਮਾਬਾਦ - ਪਾਕਿਸਤਾਨ ਵਿਚ ਵਿਦੇਸ਼ੀ ਅੱਤਵਾਦੀਆਂ ਨੂੰ ਧੜੱਲੇ ਨਾਲ ਨਾਗਰਿਕਤਾ ਮਿਲ ਰਹੀ ਹੈ, ਅਲਕਾਇਦਾ ਅਤੇ ਤਾਲਿਬਾਨ ਵਰਗੇ ਅੱਤਵਾਦੀ ਸੰਗਠਨਾਂ ਦੇ ਸੈਂਕੜੇ ਮੈਂਬਰਾਂ ਨੂੰ ਅਜਿਹੇ ਪਛਾਣ ਪੱਤਰ ਜਾਰੀ ਹੋ ਚੁੱਕੇ ਹਨ।

ਇਹ ਵੀ ਪੜ੍ਹੋ: ਭਾਰਤ ’ਚ ਅਮਰੀਕਾ ਦੇ ਅਗਲੇ ਰਾਜਦੂਤ ਹੋਣਗੇ ਏਰਿਕ ਗੈਰੇਸਟੀ, ਕਿਹਾ-ਮੈਂ ਇਸ ਸਨਮਾਨ ਤੋਂ ਬੇਹੱਦ ਖ਼ੁਸ਼ ਹਾਂ

ਵਿਦੇਸ਼ੀ ਅੱਤਵਾਦੀਆਂ ਨੂੰ ਪਾਕਿ ਨਾਗਰਿਕ ਬਣਾਉਣ ਦੇ ਗੰਭੀਰ ਮਾਮਲੇ ਵਿਚ ਨੈਸ਼ਨਲ ਡਾਟਾਬੇਸ ਐਂਡ ਰਜਿਸਟ੍ਰੇਸ਼ਨ ਅਥਾਰਿਟੀ (ਐੱਨ. ਏ. ਡੀ. ਆਰ. ਏ.) ਦੇ ਸਹਾਇਕ ਨਿਰਦੇਸ਼ਕ ਅਤੇ ਇਕ ਏਜੰਟ ਨੂੰ ਫੜਿਆ ਗਿਆ ਹੈ। ਇਨ੍ਹਾਂ ਦੋਨਾਂ ਨੇ ਹੁਣ ਤੱਕ ਅਲਕਾਇਦਾ ਅਤੇ ਤਹਿਰੀਕ-ਏ-ਤਾਲਿਬਾਨ ਸਮੇਤ ਕਈ ਅੱਤਵਾਦੀ ਸੰਗਠਨਾਂ ਦੇ ਸੈਂਕੜੇ ਮੈਂਬਰਾਂ ਨੂੰ ਪਾਕਿ ਦਾ ਨਾਗਰਿਕ ਹੋਣ ਦੇ ਪਛਾਣ ਪੱਤਰ ਜਾਰੀ ਕਰ ਦਿੱਤੇ ਹਨ। ਇਹ ਅੱਤਵਾਦੀ ਕਿਸੇ ਵੀ ਦੇਸ਼ ਵਿਚ ਪਾਕਿ ਦੇ ਨਾਗਰਿਕ ਬਣ ਕੇ ਦਾਖਲ ਹੋ ਸਕਦੇ ਹਨ ਅਤੇ ਗੰਭੀਰ ਵਾਰਦਾਤ ਨੂੰ ਅੰਜ਼ਾਮ ਦੇ ਸਕਦੇ ਹਨ। ਪਾਕਿਸਤਾਨ ਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐੱਫ. ਆਈ. ਏ.) ਸਿੰਘ ਦੇ ਡਾਇਰੈਕਟਰ ਅਮੀਰ ਫਾਰੁਕੀ ਨੇ ਅੱਤਵਾਦੀਆਂ ਨੂੰ ਰਾਸ਼ਟਰੀ ਪਛਾਣ ਪੱਤਰ ਜਾਰੀ ਕਰਨ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ: ਕਲਪਨਾ ਅਤੇ ਸੁਨੀਤਾ ਤੋਂ ਬਾਅਦ ਭਾਰਤੀ ਮੂਲ ਦੀ ਇਕ ਹੋਰ ਧੀ ਸਿਰਿਸ਼ਾ ਬਾਂਦਲਾ ਅੱਜ ਭਰੇਗੀ ਪੁਲਾੜ ਦੀ ਉਡਾਣ

ਗ੍ਰੇ ਲਿਸਟ ਵਿਚ ਰਹਿਣ ਦੇ ਬਾਵਜੂਦ ਅੱਤਵਾਦੀਆਂ ’ਤੇ ਕਾਰਵਾਈ ਨਹੀਂ ਕਰ ਰਿਹਾ ਪਾਕਿਸਤਾਨ
ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ. ਏ. ਟੀ. ਐੱਫ.) ਦੀ ‘ਗ੍ਰੇ ਲਿਸਟ’ ਵਿਚ ਬਣੇ ਰਹਿਣ ਦੇ ਬਾਵਜੂਦ, ਪਾਕਿਸਤਾਨ ਆਪਣੇ ਖੇਤਰ ਵਿਚ ਰਹਿਣ ਵਾਲੇ ਅੱਤਵਾਦੀ ਸਮੂਹਾਂ ਬਾਰੇ ਘੱਟ ਚਿੰਤਤ ਦਿਖਾਈ ਪੈਂਦਾ ਹੈ। ਜਿਨ੍ਹਾਂ ਅੱਤਵਾਦੀ ਸਮੂਹਾਂ ਦੇ ਨੇਤਾਵਾਂ ਅਤੇ ਕਮਾਂਡਰਾਂ ਦੇ ਖਿਲਾਫ ਪਾਕਿਸਤਾਨ ਨੂੰ ਕਾਰਵਾਈ ਕਰਨ ਦੀ ਲੋੜ ਹੈ ਉਨ੍ਹਾਂ ਵਿਚ ਅਫਗਾਨ ਤਾਲਿਬਾਨ, ਹੱਕਾਨੀ ਨੈੱਟਵਰਕ, ਲਸ਼ਕਰ-ਏ-ਤੈਇਬਾ (ਐੱਲ. ਈ. ਟੀ.), ਜੈਸ਼-ਏ-ਮੁਹੰਮਦ, ਫਲਾਹ-ਏ-ਇਨਸਾਨੀਅਤ ਫਾਊਂਡੇਸ਼ਨ, ਅਲਕਾਇਦਾ ਅਤੇ ਇਸਲਾਮਿਕ ਸਟੇਟ ਸ਼ਾਮਲ ਹਨ।

ਇਹ ਵੀ ਪੜ੍ਹੋ: ਕ੍ਰਿਕਟਰ ਹਰਭਜਨ ਸਿੰਘ ਦੇ ਘਰ ਆਈਆਂ ਖ਼ੁਸ਼ੀਆਂ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ

ਪਾਕਿਸਤਾਨ ਹਮੇਸ਼ਾ ਤੋਂ ਉਨ੍ਹਾਂ ਅੱਤਵਾਦੀ ਸਮੂਹਾਂ ਨੂੰ ਪਨਾਹ ਦਿੰਦਾ ਰਿਹਾ ਹੈ ਜਿਨ੍ਹਾਂ ’ਤੇ ਐੱਫ. ਏ. ਟੀ. ਐੱਫ. ਐਕਸ਼ਨ ਲੈਣਾ ਚਾਹੁੰਦਾ ਹੈ। ਇਹ ਉਹੀ ਅੱਤਵਾਦੀ ਸੰਗਠਨ ਹਨ ਜੋ ਅਫਗਾਨਿਸਤਾਨ ਤੋਂ ਅਮਰੀਕੀ ਫੌਜ ਦੀ ਵਾਪਸੀ ਤੋਂ ਬਾਅਦ ਉਥੇ ਅਸ਼ਾਂਤੀ ਫੈਲਾਉਣ ਲਈ ਜ਼ਿੰਮੇਵਾਰ ਹਨ। ਟਾਈਮਸ ਆਫ ਇਸਰਾਈਲ ਦੀ ਰਿਪੋਰਟ ਮੁਤਾਬਕ ਅਸਲ ਵਿਚ ਪਾਕਿਸਤਾਨ ਅੱਤਵਾਦੀ ਸਮੂਹਾਂ ਦੇ ਨੇਤਾਵਾਂ ਖਿਲਾਫ ਕਾਰਵਾਈ ਕਰਨ ਦੀ ਇੱਛਾ ਹੀ ਨਹੀਂ ਦਿਖਾ ਰਿਹਾ ਹੈ।

ਇਹ ਵੀ ਪੜ੍ਹੋ: ਅਨਲਾਕ ਹੋਣ ਲੱਗੀ ਦੁਨੀਆ, ਹੁਣ ਕੈਨੇਡਾ ਸਮੇਤ ਇਨ੍ਹਾਂ ਦੇਸ਼ਾਂ ਦੀ ਯਾਤਰਾ ਕਰ ਸਕਣਗੇ ਭਾਰਤੀ

ਪਿਛਲੇ ਮਹੀਨੇ ਐੱਫ. ਏ. ਟੀ. ਐੱਫ. ਨੇ ਅੱਤਵਾਦੀ ਵਿੱਤ ਪੋਸ਼ਣ ਨੂੰ ਰੋਕਣ ਲਈ ਪਾਕਿਸਤਾਨ ਦੇ ਫੈਸਲਿਆਂ ਵਿਚ ‘ਵੱਡੀ ਕਮੀਆਂ’ ਦਾ ਜ਼ਿਕਰ ਕੀਤਾ ਸੀ। ਮੀਟਿੰਗ ਦੇ ਅਖੀਰ ਵਿਚ ਕਿਹਾ ਸੀ ਕਿ ਐੱਫ. ਏ. ਟੀ. ਐੱਫ. ਪਾਕਿਸਤਾਨ ਨੂੰ ਉਤਸ਼ਾਹਿਤ ਕਰਦਾ ਹੈ ਕਿ ਉਹ ਜਿੰਨੀ ਜਲਦੀ ਹੋ ਸਕੇ ਸੀ. ਐੱਫ. ਟੀ. (ਅੱਤਵਾਦੀ ਵਿਰੋਧੀ ਵਿਤਪੋਸ਼ਣ) ਨਾਲ ਸਬੰਧਤ ਆਈਟਮ ’ਤੇ ਕਾਰਵਾਈ ਕਰਨ ਲਈ ਕੰਮ ਜਾਰੀ ਰੱਖੇ। ਹਾਲਾਂਕਿ, ਅਕਤੂਬਰ ਵਿਚ ਹੋਣ ਵਾਲੀ ਫੋਰਸ ਪਲੇਨਰੀ ਮੀਟਿੰਗ ਤੱਕ ਪਾਕਿਸਤਾਨ ਲਈ ਅਗਲੇ 3 ਮਹੀਨਿਆਂ ਵਿਚ ਇਹ ਕੰਮ ਪੂਰਾ ਕਰਨਾ ਮੁਸ਼ਕਲ ਹੈ।

ਇਹ ਵੀ ਪੜ੍ਹੋ: ਪਾਕਿਸਤਾਨ: ਸਿੱਖਾਂ ਦੇ ਵਿਰੋਧ ਅੱਗੇ ਝੁਕੀ ਸਰਕਾਰ, 100 ਸਾਲ ਪੁਰਾਣੇ ਗੁਰਦੁਆਰੇ ਨੂੰ ਮੁੜ ਖੋਲ੍ਹਣ ਦੀ ਦਿੱਤੀ ਇਜਾਜ਼ਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News