ਪੋਲੈਂਡ 'ਚ ਹਾਦਸਾਗ੍ਰਸਤ ਹੋਇਆ ਜਹਾਜ਼, 5 ਲੋਕਾਂ ਦੀ ਮੌਤ ਤੇ ਅੱਠ ਹੋਰ ਜ਼ਖ਼ਮੀ
Tuesday, Jul 18, 2023 - 09:59 AM (IST)
ਵਾਰਸਾ (ਏਪੀ): ਪੋਲੈਂਡ ਵਿਚ ਖਰਾਬ ਮੌਸਮ ਕਾਰਨ ਬੀਤੇ ਦਿਨ ਇਕ ਸੇਸਨਾ 208 ਜਹਾਜ਼ ਸਕਾਈਡਾਈਵਿੰਗ ਸੈਂਟਰ 'ਤੇ ਬਣੇ ਇਕ ਹੈਂਗਰ (ਜਹਾਜਾਂ ਨੂੰ ਰੱਖਣ ਦੀ ਥਾਂ) ਵਿਚ ਹਾਦਸਾਗ੍ਰਸਤ ਹੋ ਗਿਆ। ਇਸ ਘਟਨਾ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅੱਗ ਬੁਝਾਊ ਵਿਭਾਗ ਦੀ ਬੁਲਾਰਨ ਮੋਨਿਕਾ ਨੋਵਾਕੋਵਸਕਾ-ਬ੍ਰਿੰਡਾ ਨੇ ਕਿਹਾ ਕਿ ਜਹਾਜ਼ ਦੇ ਪਾਇਲਟ ਅਤੇ ਚਾਰ ਹੋਰ ਲੋਕਾਂ ਨੇ ਤੂਫਾਨੀ ਮੌਸਮ ਕਾਰਨ ਹੈਂਗਰ ਵਿਚ ਪਨਾਹ ਲਈ ਸੀ, ਪਰ ਮੱਧ ਪੋਲੈਂਡ ਦੇ ਕ੍ਰਾਸਿਨੋ ਵਿਚ ਦੁਪਹਿਰ ਸਮੇਂ ਹੋਏ ਹਾਦਸੇ ਵਿਚ ਉਨ੍ਹਾਂ ਸਾਰਿਆਂ ਦੀ ਮੌਤ ਹੋ ਗਈ।
ਪੜ੍ਹੋ ਇਹ ਅਹਿਮ ਖ਼ਬਰ-ਕਾਹਿਰਾ 'ਚ ਢਹਿ-ਢੇਰੀ ਹੋਈ ਪੰਜ ਮੰਜ਼ਿਲਾ ਰਿਹਾਇਸ਼ੀ ਇਮਾਰਤ, ਘੱਟੋ-ਘੱਟ 9 ਲੋਕਾਂ ਦੀ ਮੌਤ
ਪੁਲਸ ਮੁਤਾਬਕ ਇਸ ਹਾਦਸੇ ਵਿੱਚ ਅੱਠ ਲੋਕ ਜ਼ਖ਼ਮੀ ਹੋ ਗਏ। ਕ੍ਰਾਸਿਨੋ ਸੂਬੇ ਦੇ ਗਵਰਨਰ ਸਿਲਵੇਸਟਰ ਡਾਬਰੋਵਸਕੀ ਨੇ ਕਿਹਾ ਕਿ ਜ਼ਖਮੀਆਂ 'ਚ ਇਕ ਬੱਚਾ ਵੀ ਸ਼ਾਮਲ ਹੈ। ਕ੍ਰਾਸਨੋ ਵਾਰਸਾ ਤੋਂ 45 ਕਿਲੋਮੀਟਰ ਉੱਤਰ ਪੱਛਮ ਵਿੱਚ ਸਥਿਤ ਹੈ। ਫਾਇਰਫਾਈਟਰਜ਼ ਅਤੇ ਏਅਰ ਐਂਬੂਲੈਂਸਾਂ ਨੇ ਜ਼ਖਮੀਆਂ ਨੂੰ ਨੋਵੀ ਡਵੋਰ ਮਾਜ਼ੋਵੀਕੀ ਖੇਤਰ ਦੇ ਹਸਪਤਾਲਾਂ ਵਿੱਚ ਪਹੁੰਚਾਇਆ। ਸਥਾਨਕ ਫਾਇਰ ਬ੍ਰਿਗੇਡ ਦੀ ਬੁਲਾਰਨ ਕੈਟਾਰਜ਼ੀਨਾ ਉਰਬਾਨੋਵਸਕਾ ਨੇ ਕਿਹਾ ਕਿ ਬਚਾਅ ਕਰਮਚਾਰੀ ਅਜੇ ਵੀ ਹੈਂਗਰ ਵਿਚ ਹੋਰ ਜ਼ਖਮੀ ਲੋਕਾਂ ਦੀ ਭਾਲ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।