ਅਮਰੀਕਾ ''ਚ ਤੜਕਸਾਰ ਹੋਈ ਗੋਲੀਬਾਰੀ ਕਾਰਨ 5 ਲੋਕ ਜ਼ਖਮੀ
Wednesday, Aug 12, 2020 - 07:56 AM (IST)

ਲਾਸ ਏਂਜਲਸ- ਅਮਰੀਕਾ ਦੇ ਲਾਸ ਏਂਜਲਸ ਵਿਚ ਹਾਰਬਰ ਗੇਟੇਵੇ ਨੇਬਰਹੁੱਡ ਇਲਾਕੇ ਕੋਲ ਇਕ ਪਾਰਟੀ ਦੌਰਾਨ ਹੋਈ ਗੋਲੀਬਾਰੀ ਵਿਚ 5 ਲੋਕ ਜ਼ਖਮੀ ਹੋ ਗਏ।
ਲਾਸ ਏਂਜਲਸ ਪੁਲਸ ਵਿਭਾਗ ਦੇ ਸੰਚਾਲਨ ਕੇਂਦਰ ਵਿਚ ਡੇਲਟੋਰਰ ਅਧਿਕਾਰੀ ਦਾ ਹਵਾਲਾ ਦਿੰਦੇ ਹੋਏ ਸਥਾਨਕ ਮੀਡੀਆ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਤੜਕੇ ਵਾਪਰੀ ਜਦ ਇਕ ਵੇਅਰ ਹਾਊਸ ਵਿਚ ਆਯੋਜਿਤ ਪਾਰਟੀ ਵਿਚ ਕੁਝ ਲੋਕਾਂ 'ਤੇ ਇਕ ਅਣਪਛਾਤੇ ਵਿਅਕਤੀ ਨੇ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਵਿਚ 5 ਲੋਕ ਜ਼ਖਮੀ ਹੋ ਗਏ। ਸਿਟੀ ਨਿਊਜ਼ ਨੇ ਅਧਿਕਾਰੀ ਦੇ ਹਵਾਲੇ ਤੋਂ ਕਿਹਾ ਕਿ ਸਾਰੇ ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਗੋਲੀਬਾਰੀ ਦਾ ਕਾਰਨ ਗੈਂਗ ਨਾਲ ਸਬੰਧਤ ਹੋ ਸਕਦਾ ਹੈ।