ਸਰਹੱਦ ਪਾਰ ਵੱਡੀ ਘਟਨਾ, ਪ੍ਰੇਮੀ ਜੋੜੇ ਨੂੰ ਅਗਵਾ ਕਰ ਪ੍ਰੇਮਿਕਾ ਨਾਲ ਕੀਤਾ ਸਮੂਹਿਕ ਜਬਰ ਜ਼ਿਨਾਹ
Sunday, Jan 22, 2023 - 05:01 PM (IST)
ਗੁਰਦਾਸਪੁਰ/ਪਾਕਿਸਤਾਨ (ਵਿਨੋਦ)- ਪਾਕਿਸਤਾਨ ਦੇ ਫ਼ੈਸਲਾਬਾਦ ਦੇ ਚੱਕਗੜ ਫਤਿਹਸ਼ਾਹ ਕਸਬੇ ’ਚ ਇਕ ਘਰ ’ਚ ਪੁਲਸ ਵਰਦੀ ਵਿਚ ਆਏ ਪੰਜ ਵਿਅਕਤੀਆਂ ਨੇ ਪ੍ਰੇਮ ਵਿਆਹ ਕਰਵਾਉਣ ਵਾਲੇ ਪ੍ਰੇਮੀ ਜੋੜੇ ਨੂੰ ਅਗਵਾ ਕਰ ਲਿਆ। ਦੋਸ਼ੀ ਦੋਵਾਂ ਨੂੰ ਅਣਪਛਾਤੀ ਜਗ੍ਹਾ 'ਤੇ ਲੈ ਗਏ ਅਤੇ ਦੋਸ਼ੀਆਂ ਨੇ ਪ੍ਰੇਮਿਕਾ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ। ਬਾਅਦ ’ਚ ਮੁਲਜ਼ਮ ਇਨ੍ਹਾਂ ਦਾ ਸਾਮਾਨ ਲੁੱਟ ਕੇ ਪ੍ਰੇਮੀ ਜੋੜੇ ਨੂੰ ਮੁਸ਼ਤਾਕ ਚੌਂਕ ’ਚ ਛੱਡ ਗਏ।
ਇਹ ਵੀ ਪੜ੍ਹੋ- ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂ ਕੋਲੋਂ ਅਫ਼ੀਮ-ਭੁੱਕੀ ਬਰਾਮਦ
ਸੂਤਰਾਂ ਅਨੁਸਾਰ ਕਸਬਾ ਚੱਕਗੜ ਫਤਿਹਸ਼ਾਹ ਕਸਬਾ ਵਾਸੀ ਮੁਹੰਮਦ ਖ਼ਾਨ ਅਤੇ ਹਜ਼ਰਤ ਬੀਬੀ ਨੇ ਪਰਿਵਾਰ ਵਾਲਿਆਂ ਦੇ ਵਿਰੋਧ 13 ਜਨਵਰੀ ਨੂੰ ਅਦਾਲਤ ਵਿਚ ਪ੍ਰੇਮ ਵਿਆਹ ਕਰ ਲਿਆ। ਇਹ ਪ੍ਰੇਮੀ ਜੋੜਾ ਹਜ਼ਰਤ ਬੀਬੀ ਦੇ ਪਰਿਵਾਰ ਵਾਲਿਆਂ ਦੇ ਡਰ ਨਾਲ ਮੁਹੰਮਦ ਖ਼ਾਨ ਦੇ ਇਕ ਦੋਸਤ ਲਤੀਫ਼ ਖ਼ਾਨ ਦੇ ਘਰ ਵਿਚ ਲੁੱਕੇ ਹੋਏ ਸੀ, ਪਰ 20 ਜਨਵਰੀ ਨੂੰ ਅਚਾਨਕ ਰਾਤ ਨੂੰ ਪੰਜ ਵਿਅਕਤੀ ਪੁਲਸ ਦੀ ਵਰਦੀ ਵਿਚ ਲਤੀਫ਼ ਦੇ ਘਰ ਆਏ ਅਤੇ ਪ੍ਰੇਮੀ ਜੋੜੇ ਨੂੰ ਫੜ ਕੇ ਆਪਣੇ ਨਾਲ ਲੈ ਗਏ। ਅਗਲੇ ਦਿਨ ਸਵੇਰੇ ਲਗਭਗ 6 ਵਜੇ ਮੁਲਜ਼ਮ ਪ੍ਰੇਮੀ ਜੋੜੇ ਨੂੰ ਕਸਬੇ ਦੇ ਮੁਸਤਾਕ ਚੌਂਕੇ 'ਚ ਛੱਡ ਕੇ ਭੱਜ ਗਏ।
ਇਹ ਵੀ ਪੜ੍ਹੋ- ਚੋਰੀ ਦੇ ਕੇਸ 'ਚ 7 ਸਾਲਾ ਬੱਚਾ ਅਦਾਲਤ 'ਚ ਪੇਸ਼, ਜੱਜ ਨੇ ਪੁਲਸ ਨੂੰ ਪਾਈ ਝਾੜ, ਜਾਣੋ ਪੂਰਾ ਮਾਮਲਾ
ਪ੍ਰੇਮੀ ਜੋੜੇ ਨੇ ਬੀਤੇ ਦਿਨ ਪੁਲਸ ਕੋਲ ਜਾ ਕੇ ਸ਼ਿਕਾਇਤ ਦਰਜ ਕਰਵਾਈ ਕਿ ਦੋਸ਼ੀ ਉਸ ਨੂੰ ਇਕ ਸੁੰਨਸਾਨ ਮਕਾਨ ’ਚ ਲੈ ਗਏ ਸੀ ਅਤੇ ਉੱਥੇ ਪੰਜਾਂ ਮੁਲਜ਼ਮਾਂ ਨੇ ਮੁਹੰਮਦ ਖ਼ਾਨ ਨੂੰ ਇਕ ਕਮਰੇ ’ਚ ਬੰਦ ਕਰ ਦਿੱਤਾ ਅਤੇ ਹਜ਼ਰਤ ਬੀਬੀ ਨਾਲ ਵਾਰੀ-ਵਾਰੀ ਜਬਰ-ਜ਼ਨਾਹ ਕੀਤਾ। ਦੋਸ਼ੀਆਂ ਨੇ ਉਨ੍ਹਾਂ ਦੇ ਦੋ ਮੋਬਾਇਲ ਤੇ ਹੱਥ 'ਚ ਪਾਈਆਂ ਦੋ ਸੋਨੇ ਦੀਆਂ ਅੰਗੂਠੀਆਂ ਵੀ ਖੋਹ ਲਈਆਂ ਹਨ।
ਇਹ ਵੀ ਪੜ੍ਹੋ- ਆਸਟਰੇਲੀਆ ਸੜਕ ਹਾਦਸੇ 'ਚ ਮਰੇ ਵਿਅਕਤੀ ਦੀ ਲਾਸ਼ ਪਹੁੰਚੀ ਪਿੰਡ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।