ਵੱਡੀ ਖ਼ੁਸ਼ਖ਼ਬਰੀ! ਆਸਟ੍ਰੇਲੀਆ ਨੇ ਭਾਰਤੀ ਉਡਾਣਾਂ 'ਤੇ ਲਾਈ ਪਾਬੰਦੀ ਹਟਾਈ
Saturday, May 15, 2021 - 11:45 AM (IST)
ਨਵੀਂ ਦਿੱਲੀ/ਕੈਨਬਰਾ- ਵਿਦੇਸ਼ ਦੀ ਯਾਤਰਾ ਲਈ ਉਡੀਕ ਕਰ ਰਹੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਜ਼ਨ ਨੇ ਕੋਰੋਨਾ ਵਾਇਰਸ ਕਾਰਨ ਭਾਰਤੀ ਉਡਾਣਾਂ ਦੇ ਆਉਣ 'ਤੇ ਲਾਈ ਪਾਬੰਦੀ ਹਟਾ ਦਿੱਤੀ ਹੈ। ਇਹ ਪਾਬੰਦੀ ਸ਼ੁੱਕਰਵਾਰ ਦੀ ਅੱਧੀ ਰਾਤ ਤੋਂ ਖ਼ਤਮ ਕੀਤੀ ਗਈ ਹੈ।
ਪੀ. ਐੱਮ. ਸਕਾਟ ਮੌਰਿਜ਼ਨ ਨੇ ਕਿਹਾ ਕਿ ਸਾਡੇ ਚੰਗੇ ਮਿੱਤਰ ਭਾਰਤ ਲਈ ਡਾਕਟਰੀ ਸਪਲਾਈ ਅਤੇ ਸਾਜੋ-ਸਾਮਾਨਾਂ ਨਾਲ ਭਰੀ ਫਲਾਈਟ ਸ਼ੁੱਕਰਵਾਰ ਨੂੰ ਸਿਡਨੀ ਤੋਂ ਰਵਾਨਾ ਹੋਈ।
ਉੱਥੇ ਹੀ, ਪਾਬੰਦੀ ਹਟਣ ਪਿੱਛੋਂ ਭਾਰਤ ਤੋਂ ਤਕਰੀਬਨ 70 ਆਸਟ੍ਰੇਲੀਆਈ ਨਾਗਰਿਕਾਂ ਨੂੰ ਲੈ ਕੇ ਪਹਿਲੀ ਉਡਾਣ ਸ਼ਨੀਵਾਰ ਸਵੇਰ ਨੂੰ ਡਾਰਵਿਨ ਉਤਰ ਚੁੱਕੀ ਹੈ। ਰਿਪੋਰਟ ਮੁਤਾਬਕ, ਇਸ ਵਿਚ ਪਹਿਲਾਂ 150 ਯਾਤਰੀ ਜਾਣ ਵਾਲੇ ਸਨ ਪਰ ਇਨ੍ਹਾਂ ਵਿਚੋਂ 48 ਯਾਤਰੀ ਕੋਰੋਨਾ ਪਾਜ਼ੀਟਿਵ ਨਿਕਲੇ ਅਤੇ ਨੇੜਲੇ ਸੰਪਰਕ ਵਿਚ ਮੰਨੇ ਗਏ ਲੋਕਾਂ ਸਣੇ ਕੁੱਲ 72 ਯਾਤਰੀਆਂ ਨੂੰ ਜਹਾਜ਼ ਵਿਚ ਚੜ੍ਹਨ ਨਹੀਂ ਦਿੱਤਾ ਗਿਆ। ਹੁਣ ਜਦ ਤੱਕ ਇਨ੍ਹਾਂ ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਨਹੀਂ ਹੋਵੇਗੀ ਉਦੋਂ ਤੱਕ ਇਨ੍ਹਾਂ ਨੂੰ ਭਾਰਤ ਵਿਚ ਹੀ ਰੁਕਣਾ ਹੋਵੇਗਾ।
ਇਹ ਵੀ ਪੜ੍ਹੋ- ਨਿਵੇਸ਼ਕਾਂ ਲਈ ਵੱਡੀ ਖ਼ੁਸ਼ਖ਼ਬਰੀ, ਜਲਦ ਆ ਰਹੇ ਨੇ 4,000 ਕਰੋੜ ਦੇ ਇਹ IPO
ਗੌਰਤਲਬ ਹੈ ਕਿ ਭਾਰਤ ਵਿਚ ਕੋਰੋਨਾ ਸੰਕਰਮਣ ਦੀ ਸਥਿਤੀ ਗੰਭੀਰ ਹੋਣ ਦੇ ਮੱਦੇਨਜ਼ਰ ਸਕਾਟ ਮੌਰਿਜ਼ਨ ਸਰਕਾਰ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਭਾਰਤ ਤੋਂ ਆਉਣ ਵਾਲੇ ਯਾਤਰੀਆਂ 'ਤੇ ਪਾਬੰਦੀ ਲਾ ਦਿੱਤੀ ਸੀ। ਇੰਨਾ ਹੀ ਨਹੀਂ ਆਸਟ੍ਰੇਲੀਆਈ ਨਾਗਰਿਕਾਂ ਸਣੇ ਕਿਸੇ ਨੂੰ ਵੀ ਇਸ ਦੀ ਉਲੰਘਣਾ ਕਰਨ 'ਤੇ ਜੇਲ੍ਹ ਤੱਕ ਭੇਜਣ ਦੀ ਚਿਤਾਵਨੀ ਦਿੱਤੀ ਸੀ। ਮੰਨਿਆ ਜਾ ਰਿਹਾ ਹੈ ਕਿ ਲਗਭਗ 9,000 ਆਸਟ੍ਰੇਲੀਆਈ ਭਾਰਤ ਵਿਚ ਹਨ। ਮਾਰਚ 2020 ਤੋਂ ਆਸਟ੍ਰੇਲੀਆਈ ਲੋਕਾਂ ਨੂੰ ਵਿਦੇਸ਼ ਯਾਤਰਾ ਕਰਨ ਤੋਂ ਰੋਕਿਆ ਗਿਆ ਹੈ ਅਤੇ ਵਿਦੇਸ਼ੀ ਯਾਤਰੀਆਂ ਨੂੰ ਦੇਸ਼ ਵਿਚ ਦਾਖ਼ਲ ਹੋਣ ਲਈ ਮਨਜ਼ੂਰੀ ਲੈਣਾ ਲਾਜ਼ਮੀ ਹੈ। ਉੱਥੇ ਹੀ, ਯਾਤਰੀਆਂ ਨੂੰ ਆਰ. ਟੀ.-ਪੀ. ਸੀ. ਆਰ. ਰਿਪੋਰਟ 'ਤੇ QR ਕੋਡ ਦੀ ਜ਼ਰੂਰਤ ਹੋ ਸਕਦੀ ਹੈ।
ਇਹ ਵੀ ਪੜ੍ਹੋ- ਪਬਜੀ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਬੈਟਲਗ੍ਰਾਊਂਡ ਦਾ ਰਜਿਸਟ੍ਰੇਸ਼ਨ ਹੋ ਰਿਹੈ ਸ਼ੁਰੂ
► ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ