ਦੱਖਣੀ ਕੋਰੀਆ 'ਚ ਓਮੀਕਰੋਨ ਤੋਂ 2 ਲੋਕਾਂ ਦੀ ਮੌਤ
Monday, Jan 03, 2022 - 03:38 PM (IST)
ਸਿਓਲ (ਯੂਐਨਆਈ): ਦੱਖਣੀ ਕੋਰੀਆ ਵਿੱਚ ਅੱਜ ਭਾਵ ਸੋਮਵਾਰ ਨੂੰ ਕੋਵਿਡ-19 ਦੇ ਨਵੇਂ ਰੂਪ ਓਮੀਕਰੋਨ ਦੀ ਚਪੇਟ ਵਿਚ ਆਉਣ ਕਾਰਨ ਦੋ ਲੋਕਾਂ ਦੀ ਮੌਤ ਦਾ ਪਹਿਲਾ ਮਾਮਲਾ ਸਾਹਮਣੇ ਆਇਆ। ਬਿਮਾਰੀ ਨਿਯੰਤਰਣ ਅਤੇ ਰੋਕਥਾਮ ਏਜੰਸੀ ਦੁਆਰਾ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਕਿ 90 ਸਾਲ ਦੇ ਦੋ ਲੋਕ ਇੱਥੇ ਵਾਂਗਝੂ ਦੇ ਹਸਪਤਾਲ ਵਿੱਚ ਦਾਖਲ ਹੋਏ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਦੋਹਾਂ ਦੇ ਟੈਸਟਾਂ ਵਿੱਚ ਓਮੀਕਰੋਨ ਲਾਗ ਦੀ ਪੁਸ਼ਟੀ ਹੋਈ।
ਪੜ੍ਹੋ ਇਹ ਅਹਿਮ ਖ਼ਬਰ- ਸਕੌਟ ਮੌਰੀਸਨ ਦਾ ਵੱਡਾ ਫ਼ੈਸਲਾ, ਕੋਵਿਡ ਟੈਸਟ ਲਈ 'ਫੰਡ' ਦੇਣ ਤੋਂ ਕੀਤਾ ਇਨਕਾਰ
ਇਹਨਾਂ ਵਿਚੋਂ ਇੱਕ ਮਰੀਜ਼ ਦੀ ਮੌਤ 27 ਦਸੰਬਰ ਨੂੰ ਅਤੇ ਦੂਜੇ ਸੰਕਰਮਿਤ ਦੀ ਮੌਤ 29 ਦਸੰਬਰ ਨੂੰ ਹੋਈ ਸੀ। ਹਸਪਤਾਲ ਵਿੱਚ ਵੱਖ-ਵੱਖ ਤਰ੍ਹਾਂ ਦੇ ਇਨਫੈਕਸ਼ਨ ਕਾਰਨ ਉਹਨਾਂ ਦੀ ਮੌਤ ਹੋਈ, ਜਿੱਥੇ 21 ਕੋਵਿਡ ਸੰਕਰਮਿਤ ਵੀ ਸਨ। ਇੱਥ ਦੱਸ ਦਈਏ ਕਿ ਇਸ ਤੋਂ ਪਹਿਲਾਂ ਬ੍ਰਿਟੇਨ, ਅਮਰੀਕਾ, ਆਸਟ੍ਰੇਲੀਆ ਅਤੇ ਭਾਰਤ ਵਿਚ ਵੀ ਓਮੀਕਰੋਨ ਨਾਲ ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।