ਬੰਗਲਾਦੇਸ਼ ਦੇ ਰਫਿਊਜ਼ੀ ਕੈਂਪਾਂ ''ਚ ਕੋਰੋਨਾਵਾਇਰਸ ਦਾ ਪਹਿਲਾ ਮਾਮਲੇ ਆਇਆ ਸਾਹਮਣੇ
Friday, May 15, 2020 - 02:00 AM (IST)
ਢਾਕਾ (ਏ. ਐਫ. ਪੀ.) - ਬੰਗਲਾਦੇਸ਼ ਦੇ ਰਫਿਊਜ਼ੀ ਕੈਂਪਾਂ ਵਿਚ ਕੋਰੋਨਾਵਾਇਰਸ ਮਹਾਮਾਰੀ ਦਾ ਪਹਿਲਾ ਮਾਮਲੇ ਸਾਹਮਣੇ ਆਇਆ ਹੈ। 2 ਰੋਹਿੰਗੀਆ ਲੋਕਾਂ ਦੇ ਇਸ ਘਾਤਕ ਵਾਇਰਸ ਤੋਂ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋਈ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਨਾਂ ਕੈਪਾਂ ਵਿਚ ਕਰੀਬ 5 ਲੱਖ ਲੋਕ ਰਹਿੰਦੇ ਹਨ। ਸਿਹਤ ਮਾਹਿਰ ਪਿਛਲੇ ਕੁਝ ਸਮੇਂ ਤੋਂ ਆਗਾਹ ਕਰ ਰਹੇ ਸਨ ਕਿ ਇਨਾਂ ਕੈਂਪਾਂ ਵਿਚ ਵੀ ਵਾਇਰਸ ਫੈਲ ਸਕਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਕੋਰੋਨਾ ਪ੍ਰਭਾਵਿਤ ਲੋਕਾਂ ਨੂੰ ਕੁਆਰੰਟੀਨ ਵਿਚ ਰੱਖਿਆ ਗਿਆ ਹੈ ਅਤੇ ਜਾਂਚ ਵਿਚ ਤੇਜ਼ੀ ਲਿਆਉਂਦੇ ਹੋਏ ਹੋਰ ਸਾਵਧਾਨੀ ਵਰਤੀ ਜਾ ਰਹੀ ਹੈ।
ਉਥੇ ਹੀ ਬੰਗਲਾਦੇਸ਼ ਵਿਚ ਹੁਣ ਤੱਕ ਕੋਰੋਨਾਵਾਇਰਸ ਗਲੋਬਲ ਮਹਾਮਾਰੀ ਦੇ 18,863 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 283 ਲੋਕਾਂ ਦੀ ਮੌਤ ਹੋ ਗਈ ਹੈ ਅਤੇ 3,361 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ। ਮਾਹਿਰਾਂ ਵੱਲੋਂ ਕਈ ਬਿਆਨਾਂ ਵਿਚ ਆਖਿਆ ਜਾ ਚੁੱਕਿਆ ਹੈ ਕਿ ਜੇਕਰ ਰੋਹਿੰਗੀਆ ਕੈਂਪ ਵਿਚ ਕੋਰੋਨਾ ਫੈਲ ਗਿਆ ਤਾਂ ਇਸ ਦੇ ਨਤੀਜੇ ਭਿਆਨਕ ਹੋ ਸਕਦੇ ਹਨ ਜਿਹੜੇ ਕਿ ਦੇਸ਼ ਨੂੰ ਵੱਡੀ ਮੁਸ਼ਕਿਲ ਵਿਚ ਫਸਾ ਸਕਦੇ ਹਨ।