ਅਮਰੀਕਾ ਦੇ ਉੱਤਰੀ ਡਕੋਟਾ 'ਚ ਜ਼ਬਰਦਸਤ ਗੋਲ਼ੀਬਾਰੀ, ਇਕ ਪੁਲਸ ਅਧਿਕਾਰੀ ਦੀ ਮੌਤ

Saturday, Jul 15, 2023 - 09:30 PM (IST)

ਅਮਰੀਕਾ ਦੇ ਉੱਤਰੀ ਡਕੋਟਾ 'ਚ ਜ਼ਬਰਦਸਤ ਗੋਲ਼ੀਬਾਰੀ, ਇਕ ਪੁਲਸ ਅਧਿਕਾਰੀ ਦੀ ਮੌਤ

ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਉੱਤਰੀ ਡਕੋਟਾ ਦੇ ਫਾਰਗੋ 'ਚ ਸ਼ੁੱਕਰਵਾਰ ਨੂੰ ਹੋਈ ਗੋਲ਼ੀਬਾਰੀ 'ਚ ਇਕ ਪੁਲਸ ਅਧਿਕਾਰੀ ਦੀ ਮੌਤ ਹੋ ਗਈ ਅਤੇ 2 ਹੋਰ ਗੰਭੀਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੌਰਾਨ ਪੁਲਸ 'ਤੇ ਗੋਲ਼ੀ ਚਲਾਉਣ ਵਾਲੇ ਸ਼ੱਕੀ ਦੀ ਵੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ 3 ਵਜੇ ਤੋਂ ਪਹਿਲਾਂ ਇਕ ਵਿਅਸਤ ਸੜਕ 'ਤੇ ਵਾਪਰੀ।

ਇਹ ਵੀ ਪੜ੍ਹੋ : ਅਮਰੀਕਾ ਨੂੰ ਪਛਾੜ ਕੇ ਭਾਰਤ ਦਾ ਦੂਜਾ ਸਭ ਤੋਂ ਵੱਡਾ ਡਿਫੈਂਸ ਪਾਰਟਨਰ ਬਣਿਆ ਫਰਾਂਸ

ਪੁਲਸ ਨੇ ਸ਼ੁੱਕਰਵਾਰ ਦੇਰ ਰਾਤ ਇਕ ਬਿਆਨ 'ਚ ਕਿਹਾ ਕਿ ਇਸ ਘਟਨਾ 'ਚ ਇਕ ਨਾਗਰਿਕ ਵੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਪੁਲਸ ਨੇ ਗੋਲ਼ੀਬਾਰੀ ਦੇ ਸੰਭਾਵੀ ਉਦੇਸ਼ ਜਾਂ ਹਾਲਾਤ ਬਾਰੇ ਹੋਰ ਵੇਰਵੇ ਨਹੀਂ ਦਿੱਤੇ ਅਤੇ ਮਾਰੇ ਗਏ ਅਧਿਕਾਰੀ ਤੇ ਸ਼ੱਕੀ ਦੀ ਪਛਾਣ ਨਹੀਂ ਦੱਸੀ।

ਇਹ ਵੀ ਪੜ੍ਹੋ : ਡਾਕਟਰਾਂ ਨੇ ਦਿਖਾਇਆ ਚਮਤਕਾਰ, ਧੜ ਤੋਂ ਵੱਖ ਹੋ ਚੁੱਕੇ ਸਿਰ ਨੂੰ ਦੁਬਾਰਾ ਜੋੜ ਮੌਤ ਦੇ ਮੂੰਹ 'ਚੋਂ ਕੱਢਿਆ ਬੱਚਾ

ਫਾਰਗੋ ਪੁਲਸ ਵਿਭਾਗ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਫਾਰਗੋ ਦੇ ਮੁੱਖ ਸੰਚਾਰ ਅਧਿਕਾਰੀ ਗ੍ਰੇਗ ਸ਼ਿਲਡਬਰਗਰ ਨੇ ਸ਼ੁੱਕਰਵਾਰ ਸ਼ਾਮ ਨੂੰ ਕਿਹਾ, "ਅਸੀਂ ਜਨਤਾ ਨੂੰ ਸੰਜਮ ਵਰਤਣ ਦੀ ਅਪੀਲ ਕਰਦੇ ਹਾਂ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।"

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News