ਇਜ਼ਰਾਈਲ-ਮਿਸਰ ਦੇ ਫ਼ੌਜੀਆਂ ਵਿਚਾਲੇ ਗੋਲੀਬਾਰੀ, ਇਕ ਫ਼ੌਜੀ ਦੀ ਮੌਤ

Monday, May 27, 2024 - 09:51 PM (IST)

ਇਜ਼ਰਾਈਲ-ਮਿਸਰ ਦੇ ਫ਼ੌਜੀਆਂ ਵਿਚਾਲੇ ਗੋਲੀਬਾਰੀ, ਇਕ ਫ਼ੌਜੀ ਦੀ ਮੌਤ

ਇੰਟਰਨੈਸ਼ਨਲ ਡੈਸਕ : ਇਜ਼ਰਾਈਲ ਦੇ ਫ਼ੌਜੀ ਹਮਲਿਆਂ ਵਿਚ ਦੱਖਣੀ ਗਾਜ਼ਾ ਸ਼ਹਿਰ ਰਾਫਾ ਦੇ ਪੱਛਮੀ ਤੱਟ 'ਚ ਹਮਾਸ ਦੇ ਚੀਫ ਆਫ ਸਟਾਫ ਯਾਸੀਨ ਰਬੀਆ ਦੀ ਮੌਤ ਹੋ ਗਈ। ਇਜ਼ਰਾਈਲ ਰੱਖਿਆ ਬਲ (ਆਈ.ਡੀ.ਐੱਫ.) ਨੇ ਸੋਮਵਾਰ ਨੂੰ ਦੱਸਿਆ ਕਿ ਖ਼ੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਐਤਵਾਰ ਸ਼ਾਮ ਉੱਤਮ-ਪੱਛਮ ਰਾਫਾ ਵਿਚ ਤਾਲ ਅਸ ਸੁਲਤਾਨ ਦੇ ਇਲਾਕੇ ਵਿਚ ਹਮਲਾ ਕੀਤਾ ਗਿਆ ਸੀ, ਜਿਸ ਵਿਚ ਫਲਸਤੀਨੀ ਅੱਤਵਾਦੀ ਸੰਗਠਨ ਹਮਾਸ ਦਾ ਚੀਫ ਆਫ ਸਟਾਫ ਯਾਸੀਨ ਰਬੀਆ ਮਾਰਿਆ ਗਿਆ। ਜ਼ਿਕਰਯੋਗ ਹੈ ਕਿ ਰਬੀਆ ਨੇ ਪੂਰੇ ਪੱਛਮੀ ਕੰਢੇ 'ਤੇ ਹਮਾਸ ਦੇ ਹਮਲਿਆਂ ਦੀ ਯੋਜਨਾ ਬਣਾਈ ਸੀ। ਇਸ ਤੋਂ ਇਲਾਵਾ ਉਸ ਨੇ 2001 ਅਤੇ 2002 'ਚ ਕਈ ਜਾਨਲੇਵਾ ਹਮਲੇ ਕੀਤੇ ਸਨ, ਜਿਨ੍ਹਾਂ 'ਚ ਇਜ਼ਰਾਇਲੀ ਫ਼ੌਜੀ ਮਾਰੇ ਗਏ ਸਨ। ਆਈ. ਡੀ. ਐੱਫ. ਮੁਤਾਬਕ ਹਮਾਸ ਦੇ ਪੱਛਮੀ ਬੈਂਕ ਹੈੱਡਕੁਆਰਟਰ ਦਾ ਇਕ ਸੀਨੀਅਰ ਅਧਿਕਾਰੀ ਖਾਲਿਦ ਨਾਗਰ ਵੀ ਇਜ਼ਰਾਈਲੀ ਹਵਾਈ ਹਮਲੇ ਵਿਚ ਮਾਰਿਆ ਗਿਆ ਸੀ। ਉਸ ਨੇ ਕਥਿਤ ਤੌਰ 'ਤੇ ਵੈਸਟ ਬੈਂਕ ਵਿਚ ਹਮਲਿਆਂ ਦਾ ਨਿਰਦੇਸ਼ ਦਿੱਤਾ ਅਤੇ ਗਾਜ਼ਾ ਪੱਟੀ ਵਿਚ ਹਮਾਸ ਦੀਆਂ ਸਰਗਰਮੀਆਂ ਲਈ ਫੰਡ ਟਰਾਂਸਫਰ ਕੀਤੇ। ਆਈ. ਡੀ. ਐੱਫ. ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਹਮਲੇ ਅਤੇ ਗੋਲੀਬਾਰੀ ਵਿਚ ਕਈ ਨਾਗਰਿਕ ਜ਼ਖ਼ਮੀ ਹੋਏ ਹਨ। 

ਇਹ ਵੀ ਪੜ੍ਹੋ-  ਲੁਧਿਆਣਾ 'ਚ ਕੇਜਰੀਵਾਲ ਨੇ ਅਸ਼ੋਕ ਪਰਾਸ਼ਰ ਦੇ ਹੱਕ 'ਚ ਕੀਤਾ ਰੋਡ ਸ਼ੋਅ, ਵਿਰੋਧੀਆਂ 'ਤੇ ਕੀਤੇ ਤਿੱਖੇ ਵਾਰ

ਹੁਣ ਦੋਵੇਂ ਦੇਸ਼ ਇਸ ਮਾਮਲੇ 'ਚ ਇਕ-ਦੂਜੇ 'ਤੇ ਦੋਸ਼ ਲਗਾ ਰਹੇ ਹਨ। ਮਿਸਰ ਨੇ ਕਿਹਾ ਕਿ ਇਜ਼ਰਾਈਲ ਨੇ ਪਹਿਲਾਂ ਗੋਲੀਬਾਰੀ ਕੀਤੀ, ਜਦੋਂਕਿ ਇਜ਼ਰਾਇਲੀ ਏਜੰਸੀ ਨੇ ਕਿਹਾ ਹੈ ਕਿ ਪਹਿਲੀ ਗੋਲੀ ਮਿਸਰ ਵਾਲੇ ਪਾਸਿਓਂ ਚਲਾਈ ਗਈ ਸੀ। ਮਿਸਰ ਦੇ ਸੂਤਰਾਂ ਨੇ ਇਸ ਘਟਨਾ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅਲ ਅਰਬੀਆ ਨੂੰ ਦੱਸਿਆ ਕਿ ਰਾਫਾ ਚੈੱਕ ਪੁਆਇੰਟ 'ਤੇ ਗੋਲੀਬਾਰੀ ਇਜ਼ਰਾਈਲ ਵਾਲੇ ਪਾਸਿਓਂ ਸ਼ੁਰੂ ਹੋਈ। ਇਜ਼ਰਾਈਲੀ ਸੂਤਰਾਂ ਨੇ ਦਾਅਵਾ ਕੀਤਾ ਕਿ ਮਿਸਰ ਵਾਸੀਆਂ ਨੇ ਪਹਿਲਾਂ ਗੋਲੀਬਾਰੀ ਸ਼ੁਰੂ ਕੀਤੀ, ਆਈ. ਡੀ. ਐੱਫ. ਦੇ ਫ਼ੌਜੀਆਂ ਨੇ ਹਵਾ ਵਿਚ ਗੋਲੀਬਾਰੀ ਕੀਤੀ। ਇਸ ਦੌਰਾਨ ਇਕ ਫ਼ੌਜੀ ਦੀ ਜਾਨ ਚਲੀ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਫਿਲਹਾਲ, ਇਜ਼ਰਾਈਲੀ ਧਿਰ ਵੱਲੋਂ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। 

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ 2024 : 1 ਜੂਨ ਨੂੰ ਇੰਝ ਦਿਖੇਗਾ EVM, ਜਲੰਧਰ ਹਲਕੇ 'ਚ ਇਸ ਤਰ੍ਹਾਂ ਹੋਵੇਗੀ ਉਮੀਦਵਾਰਾਂ ਦੀ ਤਰਤੀਬ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


author

Harpreet SIngh

Content Editor

Related News