US ਚੀਅਰਲੀਡਿੰਗ ਚੈਂਪੀਅਨਸ਼ਿਪ 'ਚ ਲੜਾਈ ਮਗਰੋਂ ਮਚੀ ਹਫੜਾ-ਦਫੜੀ, 10 ਲੋਕ ਜ਼ਖਮੀ
Sunday, Mar 02, 2025 - 01:40 PM (IST)

ਹਿਊਸਟਨ (ਏਜੰਸੀ)- ਟੈਕਸਾਸ ਦੇ ਡੱਲਾਸ ਵਿੱਚ ਨੈਸ਼ਨਲ ਚੀਅਰਲੀਡਰਜ਼ ਐਸੋਸੀਏਸ਼ਨ (NCA) ਆਲ-ਸਟਾਰ ਚੈਂਪੀਅਨਸ਼ਿਪ ਦੌਰਾਨ ਹੋਈ ਲੜਾਈ ਮਗਰੋਂ ਮਚੀ ਹਫੜਾ-ਦਫੜੀ ਕਾਰਨ 10 ਲੋਕ ਜ਼ਖਮੀ ਹੋ ਗਏ। ਇਸ ਲੜਾਈ ਮਗਰੋਂ ਪ੍ਰੋਗਰਾਮ ਨੂੰ ਅਸਥਾਈ ਤੌਰ 'ਤੇ ਰੋਕਣਾ ਪਿਆ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਡੱਲਾਸ ਪੁਲਸ ਨੇ ਪੁਸ਼ਟੀ ਕੀਤੀ ਕਿ ਇਸ ਘਟਨਾ ਵਿੱਚ ਕੋਈ ਮੌਤ ਜਾਂ ਗੋਲੀਬਾਰੀ ਨਹੀਂ ਹੋਈ। ਇਹ ਘਟਨਾ ਸਥਾਨਕ ਸਮੇਂ ਅਨੁਸਾਰ ਦੁਪਹਿਰ 1 ਵਜੇ ਦੇ ਆਸਪਾਸ ਵਾਪਰੀ ਡੱਲਾਸ ਦੇ ਕੇ ਬੇਲੀ ਹਚੀਸਨ ਕਨਵੈਨਸ਼ਨ ਸੈਂਟਰ ਵਿੱਚ ਵਾਪਰੀ। ਪੁਲਸ ਨੇ ਕਿਹਾ ਕਿ 2 ਲੋਕਾਂ ਵਿਚਕਾਰ ਹੋਏ ਝਗੜੇ ਕਾਰਨ ਕਈ ਪੋਲ ਡਿੱਗ ਪਏ, ਜਿਸ ਨਾਲ ਹਫੜਾ-ਦਫੜੀ ਮਚ ਗਈ। ਐੱਨ.ਸੀ.ਏ. ਅਧਿਕਾਰੀਆਂ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ ਇਹ ਮੁਕਾਬਲਾ ਐਤਵਾਰ ਨੂੰ ਮੁੜ ਸ਼ੁਰੂ ਹੋਵੇਗਾ। ਸੰਗਠਨ ਦੇ ਅਨੁਸਾਰ, ਇਸ ਪ੍ਰੋਗਰਾਮ ਵਿਚ 43 ਅਮਰੀਕੀ ਰਾਜਾਂ ਅਤੇ 9 ਦੇਸ਼ਾਂ ਤੋਂ 30,000 ਤੋਂ ਵੱਧ ਚੀਅਰਲੀਡਰਾਂ ਹਿੱਸਾ ਲੈ ਰਹੀਆਂ ਹਨ।