ਕਿਊਬਿਆਈ ਆਗੂ ਫੀਡਲ ਕਾਸਤਰੋ ਦੇ ਬੇਟੇ ਨੇ ਕੀਤੀ ਖੁਦਕੁਸ਼ੀ

Friday, Feb 02, 2018 - 08:20 PM (IST)

ਕਿਊਬਿਆਈ ਆਗੂ ਫੀਡਲ ਕਾਸਤਰੋ ਦੇ ਬੇਟੇ ਨੇ ਕੀਤੀ ਖੁਦਕੁਸ਼ੀ

ਹਵਾਨਾ— ਕਿਊਬਿਆਈ ਆਗੂ ਫੀਡਲ ਕਾਸਤਰੋ ਦੇ ਵੱਡੇ ਬੇਟੇ ਨੇ ਕਈ ਮਹੀਨਿਆਂ ਤੱਕ ਡਿਪ੍ਰੈਸ਼ਨ 'ਚ ਰਹਿਣ ਤੋਂ ਬਾਅਦ ਵੀਰਵਾਰ ਨੂੰ ਖੁਦਕੁਸ਼ੀ ਕਰ ਲਈ। ਉਸ ਦੀ ਉਮਰ 68 ਸਾਲ ਸੀ।
ਸਰਕਾਰੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਫੀਡਲ ਕਾਸਤਰੋ ਡਾਇਜ਼-ਬਾਲਾਰਟ ਬੇਹੱਦ ਜ਼ਿਆਦਾ ਡਿਪ੍ਰੈਸ਼ਨ 'ਚੋਂ ਲੰਘ ਰਿਹਾ ਸੀ। ਜਾਣਕਾਰੀ ਅਨੁਸਾਰ ਉਸ ਦੇ ਇਲਾਜ 'ਚ ਸ਼ੁਰੂਆਤੀ ਤੌਰ 'ਤੇ ਹਸਪਤਾਲ 'ਚ ਭਰਤੀ ਕਰਵਾਏ ਜਾਣ ਦੀ ਲੋੜ ਸੀ ਤੇ ਫਿਰ ਉਸ ਦਾ ਇਲਾਜ ਬਾਹਰ ਹੀ ਚੱਲਣਾ ਸੀ। ਕਿਊਬਾ ਦੇ ਕ੍ਰਾਂਤੀਕਾਰੀ ਆਗੂ ਦੇ ਸੱਭ ਤੋਂ ਵੱਡੇ ਲੜਕੇ ਦੀ ਆਪਣੇ ਪਿਤਾ ਨਾਲ ਬਹੁਤ ਜ਼ਿਆਦਾ ਸ਼ਕਲ ਮਿਲਦੀ ਹੋਣ ਕਾਰਨ ਉਸ ਨੂੰ ਫੀਡੇਲਿਤੋ ਜਾਂ ਲਿਟਲ ਫੀਡਲ ਵੀ ਆਖਿਆ ਜਾਂਦਾ ਸੀ।


Related News