ਨਿਊਜ਼ੀਲੈਂਡ : ਮਾਤਾ ਸਾਹਿਬ ਕੌਰ ਗੁਰੂ ਘਰ ਤੇ ਭਗਤ ਸਿੰਘ ਟਰੱਸਟ ਵਲੋਂ ਕਿਸਾਨਾਂ ਦੀ ਹਿਮਾਇਤ

01/25/2021 2:52:46 PM

ਆਕਲੈਂਡ, (ਹਰਮੀਕ)- ਮਾਤਾ ਸਾਹਿਬ ਕੌਰ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਵਾਈਕਾਟੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ ਹਮੈਲਿਟਨ ਵੱਲੋਂ ਕਿਸਾਨੀ ਸ਼ੰਘਰਸ਼ ਦੇ ਹੱਕ ਵਿਚ ਰੋਸ ਪਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਅੱਜ ਦੁਪਹਿਰ 1.30 ਵਜੇ ਤੋਂ ਸ਼ੁਰੂ ਹੋ ਕੇ 3.30 'ਤੇ ਸਮਾਪਤ ਹੋਇਆ। ਇਸ ਸਮੇਂ ਨੈਸ਼ਨਲ ਪਾਰਟੀ ਦੇ ਆਨਰੇਵਲ ਡੇਬਡ ਬੈਨਿਟ ਨੇ ਕਿਸਾਨੀ ਸੰਘਰਸ਼ ਦੀ ਹਿਮਾਇਤ ਕਰਦਿਆਂ ਪੰਜਾਬੀ ਭਾਈਚਾਰੇ ਦੀ ਪ੍ਰਸ਼ੰਸਾ ਕੀਤੀ।

PunjabKesari

ਸ. ਬਲਵੀਰ ਸਿੰਘ ਬੈਂਸ ਤੇ ਕਰਮਜੀਤ ਸਿੰਘ ਨੇ ਸੰਘਰਸ਼ ਦੇ ਸਮਰਥਨ ਵਿਚ ਆਪਣੇ ਵਿਚਾਰ ਸਾਂਝੇ ਕੀਤੇ। ਇੱਥੋਂ ਦੇ ਉੱਘੇ ਗਾਇਕ ਸਰਦਾਰ ਸਿੰਘ ਸੇਖੋਂ ,ਕੰਵਰ ਦੀਪ, ਜਸਨੀਤ ਕੌਰ ਸੰਘੇੜਾ, ਸ.ਕੁਲਦੀਪ ਸਿੰਘ ਗੰਡਮ ਨੇ ਕਿਸਾਨੀ ਸੰਘਰਸ਼ ਦੀ ਹਿਮਾਇਤ ਕਰਦੇ ਗੀਤ-ਕਵਿਤਾਵਾਂ ਪੇਸ਼ ਕੀਤੀਆਂ। ਪ੍ਰਦਰਸ਼ਨ ਵਿਚ ਭਗਤ ਸਿੰਘ ਟਰੱਸਟ ਵੱਲੋਂ ਬਣਾਏ ਗਏ ਕਿਸਾਨੀ ਝੰਡੇ ਅਤੇ ਪੀ. ਐੱਮ. ਮੋਦੀ ਦਾ ਬੁੱਤ ਖਿੱਚ ਦਾ ਕੇਂਦਰ ਬਣੇ ਹੋਏ ਸਨ।

PunjabKesari

ਸਟੇਜ ਸਕੱਤਰ ਦੀ ਜ਼ਿੰਮੇਵਾਰੀ ਜਸਦੀਪ ਜੱਸੀ ਅਤੇ ਜਰਨੈਲ ਸਿੰਘ ਰਾਹੋਂ ਵੱਲੋਂ ਬੜੇ ਵਧੀਆ ਤਰੀਕੇ ਨਾਲ ਨਿਭਾਈ ਗਈ ਤੇ ਪ੍ਰਦਰਸ਼ਨ ਨੂੰ ਲਾਈਵ ਕੀਤਾ ਗਿਆ। ਅਤੁੱਲ ਸ਼ਰਮਾ ਨੇ ਸਾਰੇ ਪ੍ਰੋਗਰਾਮ ਦੀ ਫੋਟੋਗ੍ਰਾਫੀ ਕੀਤੀ । 

PunjabKesari

ਮਾਤਾ ਸਾਹਿਬ ਕੌਰ ਗੁਰੂ ਘਰ ਦੇ ਸ. ਚਰਨਜੀਤ ਸਿੰਘ ਢਿੱਲੋਂ, ਹਰਜੀਤ ਸਿੰਘ ਵੈਜੀਕਿੰਗ ਵਾਲੇ, ਜਸਵੀਰ ਸਿੰਘ ਟੀਆਮੱਟੂ, ਨਵਜੋਤ ਸਿੰਘ ਸਿੱਧੂ, ਮੇਹਰਵਾਨ ਰੰਧਾਵਾ, ਇੰਦਰਪਾਲ ਸਿੰਘ ਅਤੇ ਵਾਈਕਾਟੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਟਰੱਸਟ ਵੱਲੋਂ ਸ. ਰਵਿੰਦਰ ਸਿੰਘ ਪੁਆਰ,ਵਰਿੱਦਰ ਸਿੱਧੂ, ਬਲਵੀਰ ਸੰਘੇੜਾ, ਖੁਸ਼ਮੀਤ ਕੌਰ ਸਿੱਧੂ, ਹਰਗੁਣਜੀਤ ਸਿੰਘ, ਸ.ਤੀਰਥ ਸਿੰਘ ਸੰਧਰ, ਮਨਪ੍ਰੀਤ ਕੌਰ, ਜਸਪ੍ਰੀਤ ਕੌਰ, ਗੁਰੀ ਸਿੰਘ, ਜਸਨੀਤ ਕੌਰ, ਹੈਰੀ ਭਲੂਰ ਹਾਜ਼ਰ ਸਨ। 


Lalita Mam

Content Editor

Related News