ਮਿਸੀਸਾਗਾ ਮਾਲਟਨ ਦੇ ਵੇਸਟਵੁੱਡ ਮਾਲ ''ਚ ਕੀਤੀ ਜਾਵੇਗੀ ਕਿਸਾਨ ਦੀ ਹਿਮਾਇਤ

Thursday, Dec 31, 2020 - 11:58 AM (IST)

ਮਿਸੀਸਾਗਾ ਮਾਲਟਨ ਦੇ ਵੇਸਟਵੁੱਡ ਮਾਲ ''ਚ ਕੀਤੀ ਜਾਵੇਗੀ ਕਿਸਾਨ ਦੀ ਹਿਮਾਇਤ

ਨਿਊਯਾਰਕ/ ਮਾਲਟਨ, ( ਰਾਜ ਗੋਗਨਾ )—ਕੈਨੇਡਾ ਦੇ ਮਿਸੀਸਾਗਾ ਮਾਲਟਨ ਦੇ ਵੇਸਟਵੁੱਡ ਮਾਲ ਵਿਖੇ 31 ਦਸੰਬਰ ਨੂੰ ਨੌਜਵਾਨਾਂ ਅਤੇ ਕਿਸਾਨ ਹਮਾਇਤੀਆਂ ਵੱਲੋਂ ਭਾਰਤ ਵਿਚ ਸੰਘਰਸ਼ਸ਼ੀਲ ਕਿਸਾਨੀ ਜੱਥੇਬੰਦੀਆਂ ਦਾ ਸਹਿਯੋਗ ਮੋਮਬੱਤੀਆਂ ਜਗਾ ਕੇ ਕੀਤਾ ਜਾਵੇਗਾ।‌ 

ਨੌਜਵਾਨਾਂ ਵੱਲੋਂ ਪਹਿਲ ਕਦਮੀ ਕਰਦਿਆਂ ਇਸ ਵਾਰ ਨਵੇਂ ਸਾਲ ਦੀ ਆਮਦ 'ਤੇ ਆਪਣੇ ਘਰਾਂ ਦੇ ਬਾਹਰ ਕਿਸਾਨਾਂ ਦੇ ਹੱਕ ਵਿੱਚ ਦੀਵਾ ਜਾ ਮੋਮਬੱਤੀ ਜਗਾਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ । ਮਾਲਟਨ ਦੇ ਵੇਸਟਵੁੱਡ ਮਾਲ ਵਿਖੇ ਇਹ ਪ੍ਰੋਗਰਾਮ ਕੱਲ 31 ਦਸੰਬਰ ਵੀਰਵਾਰ ਵਾਲੇ ਦਿਨ ਸ਼ਾਮ 5 ਤੋਂ ਲੈ ਕੇ 7 ਵਜੇ ਤੱਕ ਹੋਵੇਗਾ । ਇਸ ਪ੍ਰੋਗਰਾਮ ਵਿਚ ਕਿਸਾਨ ਹਮਾਇਤੀ ਜੱਥੇਬੰਦੀਆਂ ਆਪਣੀਆਂ ਮੋਮਬੱਤੀਆਂ ਅਤੇ ਬੈਨਰ ਲੈਕੇ ਕੱਲ ਸ਼ਾਮ 5 ਵਜੇ ਵੇਸਟਵੁੱਡ ਮਾਲ ਵਿਖੇ ਪਹੁੰਚ ਰਹੀਆਂ ਹਨ । 


author

Lalita Mam

Content Editor

Related News