ਗਲਾਸਗੋ: ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਕੀਰਤਨੀਏ ਸਿੰਘਾਂ ਦੀ ਵਿਦਾਇਗੀ ਨਮਿਤ ਸਮਾਗਮ

Tuesday, Jun 14, 2022 - 01:31 AM (IST)

ਗਲਾਸਗੋ: ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਕੀਰਤਨੀਏ ਸਿੰਘਾਂ ਦੀ ਵਿਦਾਇਗੀ ਨਮਿਤ ਸਮਾਗਮ

ਗਲਾਸਗੋ (ਮਨਦੀਪ ਖੁਰਮੀ) : ਵਿਦੇਸ਼ਾਂ ਦੀ ਧਰਤੀ ‘ਤੇ ਗੁਰਦੁਆਰਾ ਸਾਹਿਬਾਨ ਦੀ ਸਥਾਪਨਾ ਬੇਸ਼ੱਕ ਸੰਗਤਾਂ ਦੇ ਸਹਿਯੋਗ ਤੇ ਦਸਵੰਧ ਨਾਲ ਹੁੰਦੀ ਹੈ ਪਰ ਗੁਰਦੁਆਰਾ ਸਾਹਿਬਾਨ 'ਚ ਨਿਰੰਤਰਤਾ ਨੂੰ ਕਾਇਮ ਰੱਖਣ ਵਿੱਚ ਰਾਗੀ ਸਿੰਘਾਂ, ਕੀਰਤਨੀਏ ਸਿੰਘਾਂ ਤੇ ਗ੍ਰੰਥੀ ਸਿੰਘਾਂ ਦਾ ਯੋਗਦਾਨ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਵਿਦੇਸ਼ਾਂ ‘ਚ ਸਥਾਪਿਤ ਗੁਰਦੁਆਰਾ ਸਾਹਿਬਾਨ ਵਿੱਚ ਇਨ੍ਹਾਂ ਸੇਵਾਵਾਂ ਲਈ ਜਥੇ ਪੰਜਾਬ ਤੋਂ ਹੀ ਮੰਗਵਾਏ ਜਾਂਦੇ ਹਨ। ਪੰਜਾਬ ਤੋਂ ਆਏ ਇਨ੍ਹਾਂ ਬਾਬੇ ਨਾਨਕ ਦੇ ਪੁੱਤਾਂ ਵੱਲੋਂ ਵਿਦੇਸ਼ਾਂ ਵਿੱਚ ਸਿੱਖੀ ਜਾਂ ਪੰਜਾਬੀਅਤ ਦਾ ਪ੍ਰਚਾਰ-ਪ੍ਰਸਾਰ ਹੀ ਨਹੀਂ ਕੀਤਾ ਜਾਂਦਾ ਸਗੋਂ ਅਮਿੱਟ ਮੋਹ ਦੀਆਂ ਤੰਦਾਂ ਵੀ ਜੋੜ ਲਈਆਂ ਜਾਂਦੀਆਂ ਹਨ। ਸੀਮਤ ਸਮੇਂ ਲਈ ਆਏ ਇਹ ਸਿੰਘ ਜਦੋਂ ਆਪਣਾ ਸਮਾਂ ਪੁਗਾ ਕੇ ਵਾਪਸ ਵਤਨ ਲਈ ਚਾਲੇ ਪਾਉਂਦੇ ਹਨ ਤਾਂ ਮਾਹੌਲ ਦੇਖਣ ਵਾਲਾ ਹੁੰਦਾ ਹੈ।

ਖ਼ਬਰ ਇਹ ਵੀ : CM ਮਾਨ ਨੇ ਕਿਸਾਨਾਂ ਨੂੰ ਕੀਤੀ ਅਪੀਲ ਤਾਂ ਉਥੇ ਹੀ ਅਦਾਲਤ ਨੇ ਸਾਬਕਾ ਕਾਂਗਰਸੀ ਮੰਤਰੀ ਨੂੰ ਦਿੱਤਾ ਝਟਕਾ, ਪੜ੍ਹੋ Top 10

ਇਹੋ ਜਿਹਾ ਹੀ ਗ਼ਮਗੀਨ ਮਾਹੌਲ ਗੁਰੂ ਨਾਨਕ ਸਿੱਖ ਗੁਰਦੁਆਰਾ ਗਲਾਸਗੋ ਵਿਖੇ ਦੇਖਣ ਨੂੰ ਮਿਲਿਆ, ਜਦੋਂ ਗੁਰੂਘਰ ਦੇ ਵਜ਼ੀਰ ਭਾਈ ਅਰਵਿੰਦਰ ਸਿੰਘ ਤੇ ਭਾਈ ਤੇਜਵੰਤ ਸਿੰਘ ਦੇ ਅਖੀਰਲੇ ਦੀਵਾਨ ਸਮੇਂ ਦੇਖਣ ਨੂੰ ਮਿਲਿਆ। ਭਾਈ ਅਰਵਿੰਦਰ ਸਿੰਘ ਤੇ ਭਾਈ ਤੇਜਵੰਤ ਸਿੰਘ ਦੀ ਵਿਦਾਇਗੀ ਨਮਿਤ ਹੋਏ ਸਮਾਗਮ ਦੌਰਾਨ ਭਾਈ ਅਰਵਿੰਦਰ ਸਿੰਘ ਵੱਲੋਂ ਬੋਲੇ ਧੰਨਵਾਦੀ ਸ਼ਬਦਾਂ ਨੇ ਸਭ ਦੀਆਂ ਅੱਖਾਂ ਨਮ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਅਸੀਂ ਇੱਥੇ ਬੇਸ਼ੱਕ ਕਾਮਿਆਂ ਦੇ ਤੌਰ ‘ਤੇ ਆਏ ਸੀ ਪਰ ਅਜਿਹੇ ਮੋਹ ਭਰੇ ਰਿਸ਼ਤੇ ਲੈ ਕੇ ਜਾ ਰਹੇ ਹਾਂ ਜੋ ਪੂਰੀ ਜ਼ਿੰਦਗੀ ਦਾ ਸਰਮਾਇਆ ਹਨ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਦੇ ਮਾਮਲੇ 'ਚ ਫਸੇ ਸਾਧੂ ਸਿੰਘ ਧਰਮਸੋਤ ਨੂੰ ਅਦਾਲਤ ਤੋਂ ਝਟਕਾ, ਵਧਿਆ ਰਿਮਾਂਡ

ਉਨ੍ਹਾਂ ਕਿਹਾ ਕਿ ਆਪਣੇ ਜੀਵਨ ਦੌਰਾਨ ਬਹੁਤ ਸਾਰੀਆਂ ਥਾਵਾਂ ‘ਤੇ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਹੈ ਪਰ ਜੋ ਪਿਆਰ ਗੁਰੂ ਨਾਨਕ ਸਿੱਖ ਗੁਰਦੁਆਰਾ ਗਲਾਸਗੋ ਦੀ ਸਮੁੱਚੀ ਕਮੇਟੀ ਤੇ ਸੰਗਤਾਂ ਵੱਲੋਂ ਮਿਲਿਆ ਹੈ, ਉਸ ਦੇ ਹਮੇਸ਼ਾ ਕਰਜ਼ਦਾਰ ਰਹਾਂਗੇ। ਗੁਰਦੁਆਰਾ ਕਮੇਟੀ ਵੱਲੋਂ ਪ੍ਰਧਾਨ ਭੁਪਿੰਦਰ ਸਿੰਘ ਬਰਮੀ, ਮੀਤ ਪ੍ਰਧਾਨ ਜਸਵੀਰ ਸਿੰਘ ਬਮਰਾ, ਸੋਹਣ ਸਿੰਘ ਸੌਂਧ, ਅਵਤਾਰ ਸਿੰਘ ਹੁੰਝਣ, ਹੈਰੀ ਮੋਗਾ, ਸੁਖਦੇਵ ਸਿੰਘ ਕੁੰਦੀ, ਹਰਦੀਪ ਸਿੰਘ ਕੁੰਦੀ ਆਦਿ ਵੱਲੋਂ ਭਾਈ ਅਰਵਿੰਦਰ ਸਿੰਘ ਤੇ ਭਾਈ ਤੇਜਵੰਤ ਸਿੰਘ ਨੂੰ ਸਿਰੋਪਾਓ ਨਾਲ ਨਿਵਾਜਿਆ ਗਿਆ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News