ਕੈਨੇਡਾ :ਅਗਾਸੀਜ਼ ’ਚ ਵਾਪਰੇ ਸੜਕ ਹਾਦਸੇ ’ਚ ਤਿੰਨ ਮੌਤਾਂ ; ਮ੍ਰਿਤਕਾਂ ’ਚ ਬੱਚਾ ਵੀ ਸ਼ਾਮਿਲ

Thursday, Jul 11, 2024 - 11:21 AM (IST)

ਕੈਨੇਡਾ :ਅਗਾਸੀਜ਼ ’ਚ ਵਾਪਰੇ ਸੜਕ ਹਾਦਸੇ ’ਚ ਤਿੰਨ ਮੌਤਾਂ ; ਮ੍ਰਿਤਕਾਂ ’ਚ ਬੱਚਾ ਵੀ ਸ਼ਾਮਿਲ

ਵੈਨਕੂਵਰ (ਮਲਕੀਤ ਸਿੰਘ)¸ ਕੈਨੇਡਾ ਤੋਂ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਬ੍ਰਿਟਿਸ਼ ਕੋਲੰਬੀਆਂ ਦੇ ਪੂਰਬੀ ਫਰੇਜ਼ਰ ਵੈਲੀ ਖੇਤਰ ਵਿੱਚ ਸਥਿਤ ਅਗਾਸੀਜ਼ ਇਲਾਕੇ ’ਚ ਵਾਪਰੇ ਇਕ ਭਿਆਨਕ ਸੜਕ ਹਾਦਸੇ ’ਚ ਤਿੰਨ ਮਨੁੱਖੀ ਜਾਨਾਂ ਜਾਣ ਦੀ ਦੁੱਖਦਾਈ ਸੂਚਨਾ ਮਿਲੀ ਹੈ। ਜਿਨ੍ਹਾਂ ’ਚ ਇਕ ਛੋਟਾ ਬੱਚਾ ਵੀ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਯਾਤਰੀ ਬੱਸ ਤੇ ਪਿਕਅੱਪ ਟਰੱਕ ਦੀ ਟੱਕਰ, 11 ਲੋਕਾਂ ਦੀ ਦਰਦਨਾਕ ਮੌਤ

ਪ੍ਰਾਪਤ ਵੇਰਵਿਆਂ ਮੁਤਾਬਕ ਅਗਾਸਿਸ ਦੇ ਲੋਹੀਡ ਹਾਈਵੇ ’ਤੇ ਇਕ ਟਰੈਕਟਰ ਟਰੇਲਰ ਅਤੇ ਇਕ ਗੱਡੀ ਦੀ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋਈ, ਜਿਸ ਕਾਰਨ ਇਕ ਵਿਅਕਤੀ ਦੀ ਮੌਕੇ ’ਤੇ ਮੌਤ ਹੋ ਗਈ, ਜਦੋਂ ਕਿ ਇਕ ਛੋਟੇ ਬੱਚੇ ਸਣੇ ਜ਼ਖਮੀ ਹੋਏ ਇਕ ਹੋਰ ਵਿਅਕਤੀ ਨੂੰ ਹਵਾਈ ਐਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਪ੍ਰੰਤੂ ਜਖ਼ਮਾਂ ਦੀ ਤਾਬ ਨਾ ਝਲਦਿਆਂ ਅੱਜ ਛੋਟੇ ਬੱਚੇ ਸਮੇਤ ਦੂਸਰੇ ਜਖ਼ਮੀ ਵਿਅਕਤੀ ਦੀ ਵੀ ਮੌਤ ਹੋ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News