ਕਤਲੇਆਮ ਖ਼ਿਲਾਫ਼ ਆਵਾਜ਼ ਚੁੱਕਣ ਕਾਰਨ ਮੇਰੇ ਪਰਿਵਾਰ ਨੂੰ ਅਗਵਾ ਕੀਤਾ ਗਿਆ : ਰੁਸ਼ਨ ਅੱਬਾਸ
Monday, Oct 19, 2020 - 07:26 PM (IST)
ਵਾਸ਼ਿੰਗਟਨ : ਉਈਗਰ ਅਮਰੀਕੀ ਵਰਕਰ ਰੁਸ਼ਨ ਅੱਬਾਸ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਸ਼ਿਨਜਿਆਂਗ ਦੀ ਸਥਿਤੀ 2017 ਵਿਚ ਉਸ ਸਮੇਂ ਵਿਗੜਨ ਲੱਗੀ ਜਦੋਂ ਚੀਨੀ ਸਰਕਾਰ ਨੇ 10 ਲੱਖ ਲੋਕਾਂ ਨੂੰ ਹਿਰਾਸਤ ਵਿਚ ਰੱਖਿਆ। ਹੁਣ ਇਹ ਗਿਣਤੀ ਵਧ ਕੇ 30 ਲੱਖ ਹੋ ਗਈ ਹੈ। ਉਸ ਨੇ ਖੁਲਾਸਾ ਕੀਤਾ ਕਿ ਕਿਵੇਂ ਉਈਗਰਾਂ ਲਈ ਮੁਹਿੰਮ ਸ਼ੁਰੂ ਕਰਨ ਅਤੇ ਜਾਤੀ ਘੱਟ-ਗਿਣਤੀਆਂ ਵਿਰੁੱਧ ਚੱਲ ਰਹੇ ਕਤਲੇਆਮ ਖਿਲਾਫ ਆਵਾਜ਼ ਉਠਾਉਣ ’ਤੇ ਉਸ ਦੇ ਪਰਿਵਾਰ ਦੇ ਮੈਬਰਾਂ ਨੂੰ ਅਗਵਾ ਕੀਤਾ ਗਿਆ।
ਉਸ ਨੇ ਕਿਹਾ,‘‘ਜਦੋਂ ਮੈਨੂੰ ਉਈਗਰਾਂ ’ਤੇ ਹੋ ਰਹੇ ਅੱਤਿਆਚਾਰਾਂ ਬਾਰੇ ਪਤਾ ਲੱਗਾ ਤਾਂ ਮੈਂ ਉਨ੍ਹਾਂ ਲਈ ਇਕ ਮੁਹਿੰਮ ਸ਼ੁਰੂ ਕੀਤੀ ਪਰ ਮੈਨੂੰ ਚੀਨ ਖ਼ਿਲਾਫ਼ ਬੜਬੋਲੀ ਹੋਣ ਦੀ ਸਜ਼ਾ ਦਿੱਤੀ ਗਈ। ਉਸ ਨੇ ਦੱਸਿਆ ਕਿ ਵਾਸ਼ਿੰਗਟਨ ਡੀ. ਸੀ. ਵਿਚ ਥਿੰਕ ਟੈਂਕ ’ਚੋਂ ਇਕ ਵਾਰ ਭਾਸ਼ਣ ਦੇਣ ਤੋਂ 6 ਦਿਨ ਬਾਅਦ ਮੇਰੀ ਭੈਣ ਤੇ ਚਾਚੀ ਨੂੰ ਅਗਵਾ ਕਰ ਲਿਆ ਗਿਆ ਸੀ। ਉਦੋਂ ਤੋਂ ਮੈਂ ਆਪਣੀ ਨੌਕਰੀ ਛੱਡ ਦਿੱਤੀ ਹੈ ਅਤੇ ਸਰਗਰਮੀ ਵੱਲ ਪੂਰਾ ਧਿਆਨ ਲਾ ਰਹੀ ਹਾਂ।
ਉਸ ਨੇ ਕਿਹਾ ਕਿ ਅਕਤੂਬਰ 2019 ਤੋਂ ਮੇਰੇ ਕੋਲ ਉਈਗਰਾਂ ਦੀ ਮੁਹਿੰਮ ਲਈ ਕਾਰਜਕਾਰੀ ਨਿਰਦੇਸ਼ਕ ਹੈ, ਜੋ ਉਈਗਰਾਂ ਖਿਲਾਫ ਕਤਲੇਆਮ ਬਾਰੇ ਜਾਗਰੂਕਤਾ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ 70 ਦੇ ਦਹਾਕੇ ਵਿਚ ਚੀਨ ਨੇ ਪੱਛਮ ਨੂੰ ਖੋਲ੍ਹਣਾ ਸ਼ੁਰੂ ਕਰ ਦਿੱਤਾ। ਇਹ ਉਹ ਸਮਾਂ ਸੀ ਜਦੋਂ ਲੋਕ ਉਹ ਕਰਨ ਲਈ ਆਜ਼ਾਦ ਸਨ, ਜੋ ਉਹ ਚਾਹੁੰਦੇ ਸਨ।
1949 ਵਿਚ ਪੂਰਬੀ ਚੀਨ ਦੇ ਕਬਜ਼ੇ ਦੇ ਬਾਅਦ ਤੋਂ ਪੂਰਬੀ ਤੁਰਕਿਸਤਾਨ ਦਾ ਉਹ ਸੁਨਹਿਰਾ ਸਮਾਂ ਸੀ ਪਰ ਜਦੋਂ ਕਮਿਊਨਿਸਟ ਚੀਨ ਨੇ ਸਾਡੇ ਖੇਤਰ ’ਤੇ ਕਬਜ਼ਾ ਕਰ ਲਿਆ ਤਾਂ ਉਹ ਹੇਠਾਂ ਚਲਾ ਗਿਆ। ਰੁਸ਼ਨ ਨੇ ਕਿਹਾ ਕਿ 9/11 (ਅਮਰੀਕਾ ਵਿਚ ਅੱਤਵਾਦੀ ਹਮਲਾ) ਤੋਂ ਠੀਕ ਬਾਅਦ ਚੀਨੀ ਅਧਿਕਾਰੀਆਂ ਨੇ ਮੁਸਲਮਾਨਾਂ ਖਿਲਾਫ ਮੁੜਨਾ ਸ਼ੁਰੂ ਕਰ ਦਿੱਤਾ। ਰਾਤ ਭਰ ਉਹ ਉਈਗਰਾਂ ਲਈ ਯੋਜਨਾ ਬਣਾਉਂਦੇ ਸਨ।