Fact Check: ਦੁਬਈ ''ਚ ਆਏ ਕਿਸੇ ਅਸਲੀ ਭੂਚਾਲ ਦੀ ਨਹੀਂ, AI ਨਾਲ ਬਣੀ ਹੈ ਇਹ ਵੀਡੀਓ

Saturday, Jan 11, 2025 - 03:35 PM (IST)

Fact Check: ਦੁਬਈ ''ਚ ਆਏ ਕਿਸੇ ਅਸਲੀ ਭੂਚਾਲ ਦੀ ਨਹੀਂ, AI ਨਾਲ ਬਣੀ ਹੈ ਇਹ ਵੀਡੀਓ

Fact Check By AajTak

ਨਵੀਂ ਦਿਲੀ- ਭਿਆਨਕ ਭੂਚਾਲ ਕਾਰਨ ਇਮਾਰਤਾਂ ਦੇ ਢਹਿਣ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਜਾ ਰਹੀ ਹੈ। ਇਹ ਵੀਡੀਓ ਦੁਬਈ ਦੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ 5 ਜਨਵਰੀ ਨੂੰ ਆਏ ਭੂਚਾਲ ਕਾਰਨ ਇੱਥੇ ਧਰਤੀ ਫਟ ਗਈ। ਵੀਡੀਓ ਵਿੱਚ ਇੱਕ ਸੰਘਣੀ ਆਬਾਦੀ ਵਾਲੇ ਖੇਤਰ ਦੇ ਵਿਚਕਾਰ ਇੱਕ ਵੱਡਾ ਟੋਆ ਅਤੇ ਧੂੜ ਦਾ ਗੁਬਾਰ ਦਿਖਾਈ ਦੇ ਰਿਹਾ ਹੈ।

ਇੱਕ ਇੰਸਟਾਗ੍ਰਾਮ ਯੂਜ਼ਰ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ, "ਅੱਜ 05/01/2025 ਨੂੰ ਦੁਬਈ ਵਿੱਚ ਧਰਤੀ ਫਟ ਗਈ।"

PunjabKesari

ਪੋਸਟ ਦਾ ਆਰਕਾਈਵ ਵਰਜ਼ਨ ਇੱਥੇ ਦੇਖਿਆ ਜਾ ਸਕਦਾ ਹੈ।

ਆਜਤੱਕ ਫੈਕਟ ਚੈੱਕ ਨੇ ਪਾਇਆ ਕਿ ਇਹ ਵੀਡੀਓ ਕੋਈ ਅਸਲ ਘਟਨਾ ਨਹੀਂ ਦਿਖਾਉਂਦੀ। ਇਸਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਬਣਾਇਆ ਗਿਆ ਹੈ।

ਕਿਵੇਂ ਪਤਾ ਲੱਗੀ ਸੱਚਾਈ ?

ਵੀਡੀਓ ਦੇ ਕੀਫਰੇਮਸ ਨੂੰ ਰਿਵਰਸ ਕਰਨ 'ਤੇ ਸਾਨੂੰ ਇਹ '@donnieyendragon65' ਨਾਮ ਦੇ ਇੱਕ TikTok ਅਕਾਊਂਟ 'ਤੇ ਮਿਲੀ, ਜਿੱਥੇ ਇਸ ਨੂੰ 14 ਦਸੰਬਰ 2024 ਨੂੰ ਪੋਸਟ ਕੀਤਾ ਗਿਆ ਸੀ।

PunjabKesari

TikTok ਯੂਜ਼ਰ '@donnieyendragon65' ਨੇ ਆਪਣੇ ਬਾਇਓ ਸੈਕਸ਼ਨ ਵਿੱਚ 'AI video movie' ਲਿਖਿਆ ਹੈ। ਨਾਲ ਹੀ, ਵਾਇਰਲ ਵੀਡੀਓ ਦੇ ਸਮਾਨ AI ਨਾਲ ਬਣੀਆਂ ਕਈ ਹੋਰ ਵੀਡੀਓ ਵੀ ਅਪਲੋਡ ਕੀਤੀਆਂ ਗਈਆਂ ਹਨ। ਕਿਸੇ ਵਿਚ ਬੰਬ ਧਮਾਕਾ ਹੋ ਰਿਹਾ ਹੈ, ਕਿਸੇ ਵਿਚ ਵਿਸ਼ਾਲ ਉਲਕਾਪਿੰਡ ਸੰਘਣੀ ਆਬਾਦੀ ਵਾਲੇ ਖੇਤਰ 'ਤੇ ਡਿੱਗ ਰਿਹਾ ਹੈ ਅਤੇ ਕਿਸੇ ਵਿਚ ਸੁਨਾਮੀ ਤੂਫ਼ਾਨ ਆ ਰਿਹਾ ਹੈ।

PunjabKesari

ਅਸੀਂ Hive ਮਾਡਰੇਸ਼ਨ ਟੂਲ ਦੀ ਵਰਤੋਂ ਕਰਕੇ TikTok 'ਤੇ ਅਸਲੀ ਵੀਡੀਓ ਦੀ ਜਾਂਚ ਕੀਤੀ। ਟੂਲ ਨੇ ਵੀ ਇਸ ਵੀਡੀਓ ਦੇ AI ਨਾਲ ਬਣੇ ਹੋਣ ਦੀ 92 ਫੀਸਦੀ ਸੰਭਾਵਨਾ ਦੱਸੀ।

PunjabKesari

ਖਬਰਾਂ ਅਨੁਸਾਰ ਯੂਏਈ ਦੇ ਫਲਾਜ ਅਲ ਮੁਆਲਾ ਵਿੱਚ 28 ਦਸੰਬਰ 2024 ਨੂੰ ਭੂਚਾਲ ਆਇਆ ਸੀ, ਪਰ ਇਹ ਬਹੁਤ ਹਲਕਾ ਸੀ। ਵਾਇਰਲ ਵੀਡੀਓ ਜਿੰਨਾ ਭਿਆਨਕ ਨਹੀਂ।

ਇਹ ਸਪੱਸ਼ਟ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਬਣਾਈ ਗਈ ਭੂਚਾਲ ਦੀ ਇੱਕ ਵੀਡੀਓ ਨੂੰ ਦੁਬਈ ਵਿਚ ਆਏ ਭੂਚਾਲ ਦੀ ਦੱਸ ਕੇ ਸਾਂਝਾ ਕੀਤਾ ਜਾ ਰਿਹਾ ਹੈ।

(Disclaimer: ਇਹ ਫੈਕਟ ਮੂਲ ਤੌਰ 'ਤੇ AajTak ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)


author

cherry

Content Editor

Related News