ਭਾਰਤ ਖ਼ਿਲਾਫ਼ ਪਾਕਿਸਤਾਨੀ ਹਰਕਤ ’ਤੇ ਫੇਸਬੁੱਕ ਦੀ ਵੱਡੀ ਕਾਰਵਾਈ, ਜਾਣੋ ਕੀ ਹੈ ਪੂਰਾ ਮਾਮਲਾ

09/02/2020 1:43:02 PM

ਗੈਜੇਟ ਡੈਸਕ– ਦਿੱਗਜ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਭਾਰਤ ਖ਼ਿਲਾਫ਼ ਪਾਕਿਸਤਾਨੀ ਹਰਕਤ ’ਤੇ ਵੱਡੀ ਕਾਰਵਾਈ ਕੀਤੀ ਹੈ। ਫੇਸਬੁੱਕ ਵਲੋਂ ਅਗਸਤ ਮਹੀਨੇ ’ਚ ਕਰੀਬ 103 ਪੇਜ, 78 ਗਰੁੱਪ ਅਤੇ 453 ਅਕਾਊਂਟ ਸਸਪੈਂਡ ਕਰ ਦਿੱਤੇ ਹਨ। ਇਸ ਤੋਂ ਇਲਾਵਾ ਫੇਸਬੁੱਕ ਨੇ 107 ਇੰਸਟਾਗ੍ਰਾਮ ਅਕਾਊਂਟ ਵੀ ਸਸਪੈਂਡ ਕੀਤੇ ਹਨ। ਇਨ੍ਹਾਂ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟਸ ਰਾਹੀਂ ਵੱਡੇ ਪੱਧਰ ’ਤੇ ਭਾਰਤ ਵਿਰੋਧੀ ਪੋਸਟ ਕੀਤੇ ਜਾ ਰਹੇ ਸਨ। 

ਕਈ ਹੋਰ ਅਕਾਊਂਟਸ ਦੀ ਹੋ ਰਹੀ ਜਾਂਚ
ਡੀ.ਡੀ. ਨਿਊਜ਼ ਦੀ ਰਿਪੋਰਟ ਮੁਤਾਬਕ, ਅਗਸਤ 2020 ਦੀ ਸੀ.ਬੀ.ਆਈ. ਰਿਪੋਰਟ ਦੇ ਹਵਾਲੇ ਤੋਂ ਫੇਸਬੁੱਕ ਨੇ ਕਿਹਾ ਕਿ ਉਸ ਵਲੋਂ 3 ਅਜਿਹੇ ਨੈੱਟਵਰਕਾਂ ਦੇ ਅਕਾਊਂਟ ਨੂੰ ਹਟਾਇਆ ਗਿਆ ਹੈ ਜਿਨ੍ਹਾਂ ਨਾਲ ਪਾਕਿਸਤਾਨ ਤੋਂ ਕਈ ਫੇਸਬੁੱਕ ਅਕਾਊਂਟ ਆਪਰੇਟ ਹੁੰਦੇ ਸਨ। ਇਨ੍ਹਾਂ ਸਾਰੇ ਅਕਾਊਂਸ ਰਾਹੀਂ ਭਾਰਤ ਵਿਰੋਧੀ ਪੋਸਟ ਕੀਤੇ ਜਾਂਦੇ ਸਨ। ਫੇਸਬੁੱਕ ਵਲੋਂ ਕਿਹਾ ਗਿਆ ਹੈ ਕਿ ਇਨ੍ਹਾਂ ਅਕਾਊਂਟਸ ਬਾਰੇ ਲੋਕਲ ਅਧਾਰਿਟੀ ਤੋਂ ਰਿਪੋਰਟ ਮਿਲੀ ਸੀ, ਜਿਸ ਤੋਂ ਬਾਅਦ ਇਨ੍ਹਾਂ ਦੀ ਜਾਂਚ ਕੀਤੀ ਗਈ। ਕੰਪਨੀ ਨੇ ਦੱਸਿਆ ਕਿ ਅਜਿਹੇ ਕਈ ਹੋਰ ਅਕਾਊਂਟਸ ਦੀ ਵੀ ਜਾਂਚ ਹੋ ਰਹੀ ਹੈ। 

PunjabKesari

ਭਾਰਤ ਵਿਰੋਧੀ ਹੁੰਦੀਆਂ ਸਨ ਪੋਸਟਾਂ
ਪਾਕਿਸਤਾਨ ਤੋਂ ਭਾਰਤ ’ਚ ਆਪਰੇਟ ਹੋਣ ਵਾਲੇ ਇਨ੍ਹਾਂ ਨੈੱਟਵਰਕਾਂ ਰਾਹੀਂ ਉਰਦੂ, ਹਿੰਦੀ, ਅੰਗਰੇਜੀ ਅਤੇ ਪੰਜਾਬੀ ਭਾਸ਼ਾ ’ਚ ਪੋਸਟ ਕੀਤੇ ਜਾਂਦੇ ਸਨ। ਇਨ੍ਹਾਂ ਅਕਾਊਂਟ ਰਾਹੀਂ ਭਾਰਤੀ ਰਾਜਨੀਤੀ ਅਤੇ ਹੋਰ ਮਾਮਲਿਾਂ ਨਾਲ ਜੁੜੇ ਪੋਸਟ ਕੀਤੇ ਜਾਂਦੇ ਸਨ। ਇਨ੍ਹਾਂ ’ਚੋਂ ਜ਼ਿਆਦਾਤਰ ਪੋਸਟ ਭਾਰਤ ਅਤੇ ਚੀਨ ਦੀ ਪਾਲਿਸੀ, ਭਾਰਤੀ ਫ਼ੋਜ ਖ਼ਿਲਾਫ਼ ਹੁੰਦੇ ਸਨ। ਨਾਲ ਹੀ ਵੱਡੇ ਪੱਧਰ ’ਤੇ ਭਾਰਤ ਸਰਕਾਰ ਦੀ ਆਲੋਚਨਾ ਦੇ ਪੋਸਟ ਕੀਤੇ ਜਾਂਦੇ ਸਨ। ਇਨ੍ਹਾਂ ਅਕਾਊਂਟ ਦੇ ਕਰੀਬ 70 ਹਜ਼ਾਰ ਤੋਂ ਜ਼ਿਆਦਾ ਫੋਲੋਅਰ ਸਨ। ਉਥੇ ਹੀ ਕੁਝ ਅਜਿਹੇ ਸੋਸ਼ਲ ਮੀਡੀਆ ਪੇਜ ਅਤੇ ਗਰੁੱਪ ਸਨ ਜਿਨ੍ਹਾਂ ਦਾ ਯੂਜ਼ਰ ਬੇਸ ਕਰੀਬ 1.1 ਬਿਲੀਅਨ ਦੇ ਕਰੀਬ ਸੀ। ਇਨ੍ਹਾਂ ਅਕਾਊਂਟਸ ਦੇ ਕਈ ਫੇਸਬੁੱਕ ਪੋਸਟਾਂ ’ਚ ਪਾਕਿਸਤਾਨੀ ਨੈਸ਼ਨਲਿਸਟ ਕੰਟੈਂਟ, ਨਾਲ ਹੀ ਪਾਕਿਸਤਾਨ ਦੀ ਜਾਸੂਸੀ ਏਜੰਸੀ ਆਈ.ਐੱਸ.ਆਈ. ਅਤੇ ਪਾਕਿਸਤਾਨ ਦੀ ਸੱਤਾਧਾਰੀ ਪਾਰਟੀ ਪੀ.ਟੀ.ਆਈ. ਦੀ ਤਾਰੀਫ਼ ਕੀਤੀ ਗਈ ਸੀ। ਇਹ ਸਾਰੇ ਭਾਰਤ ਵਿਰੋਧੀ ਫੇਸਬੁੱਕ ਅਕਾਊਂਟ ਫਰਜ਼ੀ ਸਨ, ਜਿਨ੍ਹਾਂ ਨੂੰ ਪਾਕਿਸਤਾਨ ਤੋਂ ਆਪਰੇਟ ਕੀਤਾ ਜਾਂਦਾ ਸੀ। ਇਨ੍ਹਾਂ ’ਚੋਂ ਕੁਝ ਪੇਜ ਭਾਰਤ ਤੋਂ ਵੀ ਆਪਰੇਟ ਹੁੰਦੇ ਸਨ। 


Rakesh

Content Editor

Related News