ਡਾਟਾ ਚੋਰੀ ਦੀ ਰਿਪੋਰਟ ਕਰਨ ਵਾਲੇ ਨੂੰ ਫੇਸਬੁੱਕ ਦੇਵੇਗੀ 26 ਲੱਖ ਰੁਪਏ ਦਾ ਇਨਾਮ

Wednesday, Apr 11, 2018 - 01:13 PM (IST)

ਡਾਟਾ ਚੋਰੀ ਦੀ ਰਿਪੋਰਟ ਕਰਨ ਵਾਲੇ ਨੂੰ ਫੇਸਬੁੱਕ ਦੇਵੇਗੀ 26 ਲੱਖ ਰੁਪਏ ਦਾ ਇਨਾਮ

ਜਲੰਧਰ- ਕੈਂਬ੍ਰਿੰਜ ਐਨਾਲਿਟਿਕਾ ਦੁਆਰਾ ਡਾਟਾ ਚੋਰੀ ਤੋਂ ਬਾਅਦ ਫੇਸਬੁੱਕ ਨੇ 'ਬਗ ਬਾਊਂਟੀ ਪ੍ਰੋਗਰਾਮ' ਲਾਂਚ ਕੀਤਾ ਹੈ ਜੋ ਹੁਣ ਤਕ ਦਾ ਸਭ ਤੋਂ ਵੱਡਾ ਪ੍ਰੋਗਰਾਮ ਹੈ। ਫੇਸਬੁੱਕ ਨੇ ਮੰਗਲਵਾਰ ਨੂੰ ਆਪਣੇ ਸਭ ਤੋਂ ਵੱਡੇ ਬਗ ਬਾਊਂਟੀ ਪ੍ਰੋਗਰਾਮ ਦਾ ਐਲਾਨ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਐਪ ਜਾਂ ਵੈੱਬਸਾਈਟ ਫੇਸਬੁੱਕ ਦਾ ਡਾਟਾ ਚੋਰੀ ਕਰਦੇ ਹਨ ਅਤੇ ਕੋਈ ਇਸ ਦੀ ਰਿਪੋਰਟ ਕਰਦਾ ਹੈ ਤਾਂ ਉਸ ਨੂੰ 40,000 ਡਾਲਰ (ਕਰੀਬ 26 ਲੱਖ ਰੁਪਏ) ਦਾ ਇਨਾਮ ਦਿੱਤਾ ਜਾਵੇਗਾ। ਕੰਪਨੀ ਨੇ ਬਗ ਬਾਊਂਟੀ ਪ੍ਰੋਗਰਾਮ ਦਾ ਐਲਾਨ ਅਮਰੀਕੀ ਸੀਨੇਟ ਦੇ ਸਾਹਮਣੇ ਮਾਰਕ ਜ਼ੁਕਰਬਰਗ ਨੇ ਪੇਸ਼ ਹੋਣ ਤੋਂ ਠੀਕ ਪਹਿਲਾਂ ਕੀਤਾ। ਬਗ ਬਾਊਂਟੀ ਪ੍ਰੋਗਰਾਮ ਦੀ ਜਾਣਕਾਰੀ ਫੇਸਬੁੱਕ ਪ੍ਰਾਡਕਟ ਹੈੱਡ 3ollin 7reene ਨੇ ਆਪਣੇ ਬਲਾਗ ਰਾਹੀਂ ਦਿੱਤੀ। 
ਜ਼ਿਕਰਯੋਗ ਹੈ ਕਿ ਮੰਗਲਵਾਰ ਦੀ ਸ਼ਾਮ ਨੂੰ ਹੀ ਫੇਸਬੁੱਕ ਨੇ ਇਕ ਟੂਲ ਨੂੰ ਲਾਈਵ ਕਰ ਦਿੱਤਾ ਹੈ ਜਿਸ ਦੀ ਮਦਦ ਨਾਲ ਤੁਸੀਂ ਜਾਣ ਸਕਦੇ ਹੋ ਕਿ ਕੈਂਬ੍ਰਿਜ ਐਨਾਲਿਟਿਕਾ ਨੇ ਤੁਹਾਡੇ ਡਾਟਾ ਦਾ ਇਸਤੇਮਾਲ ਕੀਤਾ ਹੈ ਜਾਂ ਨਹੀਂ? ਫੇਸਬੁੱਕ ਨੇ ਇਸ ਦੀ ਜਾਣਕਾਰੀ ਆਪਣੇ ਹੈਲਪ ਸੈਂਟਰ ਦੇ ਬਲਾਗ 'ਚ ਦਿੱਤੀ ਹੈ। ਫੇਸਬੁੱਕ ਨੇ ਆਪਣੇ ਬਲਾਗ 'ਚ ਕਿਹਾ ਹੈ ਕਿ ਹਾਲ ਹੀ 'ਚ ਅਸੀਂ ਹੋਰ ਵੈੱਬਸਾਈਟਾਂ ਅਤੇ ਐਪਸ ਦੁਆਰਾ ਤੁਹਾਡੇ ਡਾਟਾ ਦੇ ਗਲਤ ਇਸਤੇਮਾਲ ਨਾ ਹੋਣ ਲਈ ਕਈ ਕਦਮ ਚੁੱਕੇ ਹਨ। ਹੁਣ ਤੁਸੀਂ ਇਕ ਲਿੰਕ 'ਤੇ ਕਲਿੱਕ ਕਰਕੇ ਚੈੱਕ ਕਰ ਸਕਦੇ ਹੋ ਕਿ ਤੁਹਾਡਾ ਫੇਸਬੁੱਕ ਡਾਟਾ ਕ੍ਰੈਂਬ੍ਰਿਜ ਐਨਾਲਿਟਿਕਾ ਦੇ ਨਾਲ ਸ਼ੇਅਰ ਕੀਤਾ ਗਿਆ ਹੈ ਜਾਂ ਨਹੀਂ। 
ਦੱਸ ਦਈਏ ਕਿ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਮੰਗਲਵਾਰ ਦੀ ਰਾਤ ਅਮਰੀਕੀ ਕਾਂਗਰਸ ਦੇ ਸਾਹਮਣੇ ਕੈਂਬ੍ਰਿਜ ਐਨਾਲਿਟਿਕਾ ਡਾਟਾ ਲੀਕ 'ਤੇ ਸੀਨੇਟਰਜ਼ ਦੇ 44 ਸਵਾਲਾਂ ਦੇ ਜਵਾਬ ਦਿੱਤੇ। ਇਹ ਸਿਲਸਿਲਾ ਕਰੀਬ 5 ਘੰਟੇ ਤਕ ਚੱਲਿਆ। ਇਸ ਦੌਰਾਨ ਕਈ ਵਾਰ ਜ਼ੁਕਰਬਰਗ ਘਬਰਾਏ ਨਜ਼ਰ ਆਏ। ਹਾਲਾਂਕਿ ਉਨ੍ਹਾਂ ਨੇ ਅਮਰੀਕੀ ਕਾਂਗਰਸ ਦੇ ਸਾਹਮਣੇ ਦੁਬਾਰਾ ਮੁਆਫੀ ਮੰਗੀ ਅਤੇ ਕਿਹਾ ਕਿ ਉਹ ਫੇਸਬੁੱਕ ਦੇ 8.7 ਕਰੋੜ ਯੂਜ਼ਰਸ ਦਾ ਨਿਜੀ ਡਾਟਾ ਸੁਰੱਖਿਅਤ ਨਹੀਂ ਰੱਖ ਸਕੇ।  ਡਾਟਾ ਦੀ ਹੇਰਾਫੇਰੀ ਹੁੰਦੀ ਰਹੀ ਅਤੇ ਉਸ ਦਾ ਗਲਤ ਢੰਗ ਨਾਲ ਇਸਤੇਮਾਲ ਹੁੰਦਾ ਰਿਹਾ।


Related News