ਡਾਟਾ ਲੀਕ ਮਾਮਲੇ 'ਚ Facebook 'ਤੇ ਲੱਗ ਸਕਦਾ ਹੈ 34 ਹਜ਼ਾਰ ਕਰੋੜ ਦਾ ਜੁਰਮਾਨਾ

07/13/2019 1:32:26 PM

ਵਾਸ਼ਿੰਗਟਨ — ਅਮਰੀਕੀ ਰੈਗੂਲੇਟਰਾਂ ਨੇ ਫੇਸਬੁੱਕ 'ਤੇ ਸੋਸ਼ਲ ਨੈੱਟਵਰਕ ਦੀ ਗੁਪਤਤਾ ਅਤੇ ਡਾਟਾ ਸੁਰੱਖਿਆ ਕਮੀਆਂ ਲਈ 5 ਅਰਬ ਡਾਲਰ(ਕਰੀਬ 34 ਹਜ਼ਾਰ ਕਰੋੜ ਰੁਪਏ) ਦਾ ਜੁਰਮਾਨਾ ਤੈਅ ਕੀਤਾ ਹੈ। ਅਮਰੀਕੀ ਅਖਬਾਰ ਵਾਲ ਸਟ੍ਰੀਟ ਜਨਰਲ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੀਡੀਆ ਰਿਪੋਰਟਸ ਮੁਤਾਬਕ ਅਮਰੀਕੀ ਵਪਾਰ ਮਾਮਲਿਆਂ ਨੂੰ ਦੇਖਣ ਵਾਲੇ ਫੈਡਰਲ ਟ੍ਰੇਡ ਕਮਿਸ਼ਨ(ਐਫ.ਟੀ.ਸੀ.) ਨੇ ਮਾਰਚ 2018 'ਚ ਫੇਸਬੁੱਕ 'ਤੇ ਲੱਗੇ ਕਥਿਤ ਡਾਟਾ ਲੀਕ ਦੇ ਦੋਸ਼ਾਂ ਦੀ ਜਾਂਚ ਸ਼ੁਰੂ ਕੀਤੀ ਸੀ। ਇਸ ਵਿਚ ਕੰਪਨੀ ਨੂੰ ਯੂਜ਼ਰਜ਼ ਦੀ ਗੁਪਤਤਾ ਅਤੇ ਸੁੱਰਖਿਆ 'ਚ ਚੂਕ ਦਾ ਦੋਸ਼ੀ ਮੰਨਿਆ ਗਿਆ।

ਫੇਸਬੁਕ ਦੀ ਡਾਟਾ ਪ੍ਰਾਇਵੇਸੀ ਸਵਾਲਾਂ ਦੇ ਘੇਰੇ 'ਚ 

ਅਮਰੀਕੀ ਅਖਬਾਰ ਦ ਵਾਲ ਸਟ੍ਰੀਟ ਜਨਰਲ ਦੇ ਮੁਤਾਬਕ, ਫੇਸਬੁੱਕ 'ਤੇ 2018 'ਚ ਬ੍ਰਿਟਿਸ਼ ਕੰਸਲਟੈਂਸੀ ਫਰਮ ਕੈਮਬ੍ਰਿਜ ਐਨਾਲਿਟਿਕਾ ਨੂੰ ਆਪਣੇ ਕਰੋੜਾਂ ਯੂਜ਼ਰਜ਼ ਦਾ ਡਾਟਾ ਦੇਣ ਦਾ ਦੋਸ਼ ਲੱਗਾ ਸੀ। ਇਸ ਦੇ ਬਾਅਦ ਤੋਂ ਹੀ ਉਸਦੀ ਡਾਟਾ ਪ੍ਰਾਇਵੇਸੀ ਅਤੇ ਯੂਜ਼ਰਜ਼ ਸਕਿਊਰਿਟੀ ਦੇ ਮੁੱਦੇ 'ਤੇ ਸਵਾਲ ਖੜ੍ਹੇ ਹੋਣ ਲੱਗੇ ਸਨ। ਮਾਰਕ ਜੁਕਰਬਰਗ ਨੂੰ ਇਸ ਮਾਮਲੇ ਵਿਚ ਅਮਰੀਕੀ ਸੰਸਦ ਦੇ ਸਾਹਮਣੇ ਪੇਸ਼ ਵੀ ਹੋਣਾ ਪਿਆ ਸੀ। ਐਨ.ਟੀ.ਸੀ. ਨੇ ਇਸਦੇ ਬਾਅਦ ਤੋਂ ਹੀ ਫੇਸਬੁੱਕ 'ਤੇ ਲੱਗੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।

ਰਿਪੋਰਟ ਮੁਤਾਬਕ, ਫੇਸਬੁੱਕ ਨੇ ਆਪਣੇ ਖਿਲਾਫ ਜਾਂਚ ਸ਼ੁਰੂ ਹੋਣ ਦੇ ਬਾਅਦ ਹੀ ਕਾਨੂੰਨੀ ਸਮਝੌਤੇ ਲਈ 3 ਤੋਂ 5 ਅਰਬ ਡਾਲਰ ਚੁਕਾਉਣ ਦੀ ਗੱਲ ਕਹੀ ਸੀ। ਐਫ.ਟੀ.ਸੀ. ਨੇ ਵੀ ਮਾਮਲੇ ਦੀ ਜਾਂਚ ਖਤਮ ਕਰਨ ਲਈ ਇਨ੍ਹਾਂ ਸ਼ਰਤਾਂ 'ਤੇ ਕੰਪਨੀ 'ਕੇ ਜੁਰਮਾਨਾ ਲਗਾਇਆ ਹੈ। ਹਾਲਾਂਕਿ ਇਸ 'ਤੇ ਅਜੇ ਅਮਰੀਕੀ ਕਾਨੂੰਨ ਵਿਭਾਗ ਦੀ ਮੁਹਰ ਲੱਗਣਾ ਬਾਕੀ ਹੈ।

ਗੂਗਲ 'ਤੇ 2012 'ਚ 7 ਸਾਲ ਪਹਿਲਾਂ ਲੱਗਾ ਸੀ 154 ਕਰੋੜ ਦਾ ਜੁਰਮਾਨਾ

ਕਮਿਸ਼ਨ ਵਲੋਂ ਫੇਸਬੁੱਕ 'ਤੇ ਲਗਾਇਆ ਗਿਆ ਜੁਰਮਾਨਾ ਕਿਸੇ ਟੇਕ ਕੰਪਨੀ 'ਤੇ ਲੱਗੀ ਹੁਣ ਤੱਕ ਦੀ ਸਭ ਤੋਂ ਵੱਡੀ ਪੈਨਲਟੀ ਹੈ। ਹਾਲਾਂਕਿ ਇਹ ਫੇਸਬੁੱਕ ਦੇ 2018 ਦੇ ਰੈਵੇਨਿਊ ਦਾ ਸਿਰਫ 9 ਫੀਸਦੀ ਹੀ ਹੈ। ਇਸ ਤੋਂ ਪਹਿਲਾਂ ਐਫ.ਟੀ.ਸੀ. ਨੇ 2012 ਵਿਚ ਗੂਗਲ 'ਤੇ ਨਿਜਤਾ ਦੇ ਇਕ ਮਾਮਲੇ 'ਚ 2.25 ਕਰੋੜ ਡਾਲਰ(ਕਰੀਬ 154 ਕਰੋੜ ਰੁਪਏ) ਦਾ ਜੁਰਮਾਨਾ ਲਗਾਇਆ ਸੀ।

ਕੈਮਬ੍ਰਿਜ ਐਨਾਲਿਟਿਕਾ ਡਾਟਾ ਲੀਕ ਮਾਮਲਾ

ਫੇਸਬੁੱਕ ਨੇ ਪਿਛਲੇ ਸਾਲ ਮਾਰਚ ਵਿਚ ਬ੍ਰਿਟਿਸ਼ ਕੰਸਲਟੈਂਸੀ ਫਰਮ ਕੈਮਬ੍ਰਿਜ ਐਨਾਲਿਟਿਕਾ ਨੂੰ 8.7 ਕਰੋੜ ਯੂਜ਼ਰਜ਼ ਦਾ ਡਾਟਾ ਲੀਕ ਹੋਣ ਦੀ ਗੱਲ ਮੰਨੀ ਸੀ। ਕੈਮਬ੍ਰਿਜ ਐਨਾਲਿਟਿਕਾ ਨੇ ਇਨ੍ਹਾਂ ਸੂਚਨਾਵਾਂ ਦਾ ਇਸਤੇਮਾਲ 2016 ਵਿਚ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੇ ਪ੍ਰਚਾਰ ਦੌਰਾਨ ਕੀਤਾ ਸੀ। ਐਫ.ਟੀ.ਸੀ. ਦੇ ਇਲਾਵਾ ਅਮਰੀਕੀ ਰੈਗੂਲੇਟਰੀ ਸਕਿਊਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਅਤੇ ਡਿਪਾਰਟਮੈਂਟ ਆਫ ਜਸਟਿਸ ਵੀ ਇਸ ਦੀ ਜਾਂਚ ਕਰ ਰਿਹਾ ਹੈ।


Related News