ਫੇਸਬੁੱਕ ਨੇ ਕੋਰੋਨਾਵਾਇਰਸ ਬਾਰੇ ਗੁੰਮਰਾਹ ਕਰਨ ਵਾਲੇ ਵਿਗਿਆਪਨਾਂ ''ਤੇ ਲਾਈ ਪਾਬੰਦੀ

Wednesday, Feb 26, 2020 - 08:59 PM (IST)

ਫੇਸਬੁੱਕ ਨੇ ਕੋਰੋਨਾਵਾਇਰਸ ਬਾਰੇ ਗੁੰਮਰਾਹ ਕਰਨ ਵਾਲੇ ਵਿਗਿਆਪਨਾਂ ''ਤੇ ਲਾਈ ਪਾਬੰਦੀ

ਸਾਨ ਫ੍ਰਾਂਸਿਸਕੋ(ਆਈ.ਏ.ਐਨ.ਐਸ.)- ਫੇਸਬੁੱਕ ਨੇ ਬੁੱਧਵਾਰ ਨੂੰ ਕੋਰੋਨਵਾਇਰਸ ਨਾਲ ਜੁੜੇ ਇਸ਼ਤਿਹਾਰਾਂ 'ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ, ਜੋ ਕੋਵਿਡ-19 ਨੂੰ ਘੱਟ ਕਰਨ, ਰੋਕਣ ਦਾ ਵਾਅਦਾ ਕਰਕੇ ਲੋਕਾਂ ਵਿਚ ਦਹਿਸ਼ਤ ਫੈਲਾ ਰਹੇ ਹਨ। ਚੀਨ ਵਿਚ ਨੋਵਲ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 52 ਨਵੀਂਆਂ ਮੌਤਾਂ ਨਾਲ 2,715 'ਤੇ ਪਹੁੰਚ ਗਈ, ਜਦੋਂ ਕਿ ਇਸ ਦੇ ਪੁਸ਼ਟੀ ਕੀਤੇ ਮਾਮਲਿਆਂ ਦੀ ਗਿਣਤੀ 78,064 ਹੋ ਗਈ ਹੈ।

ਸੋਸ਼ਲ ਨੈੱਟਵਰਕਿੰਗ ਕੰਪਨੀ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਅਸੀਂ ਹਾਲ ਹੀ ਵਿਚ ਉਹਨਾਂ ਵਿਗਿਆਪਨਾਂ 'ਤੇ ਰੋਕ ਲਗਾਉਣ ਲਈ ਇਕ ਨੀਤੀ ਲਾਗੂ ਕੀਤੀ ਹੈ, ਜੋ ਕੋਰੋਨਾਵਾਇਰਸ ਕਾਰਨ ਲੋਕਾਂ ਦੀ ਚਿੰਤਾ ਵਧਾ ਰਹੇ ਹਨ, ਜਿਵੇਂ ਕਿ ਇਸ ਦੀ ਸੀਮਤ ਸਪਲਾਈ ਜਾਂ ਕਿਸੇ ਇਲਾਜ ਜਾਂ ਰੋਕਥਾਮ ਦੀ ਗਰੰਟੀ। ਸਾਡੀਆਂ ਹੋਰ ਵੀ ਨੀਤੀਆਂ ਹਨ ਜੋ ਮਾਰਕਿਟਪਲੇਸ ਵਿਚ ਅਜਿਹੇ ਵੀ ਵਿਵਹਾਰ ਨੂੰ ਰੋਕਦੀਆਂ ਹਨ। ਇਸ ਤੋਂ ਪਹਿਲਾਂ ਫੇਸਬੁੱਕ ਨੇ ਕਿਹਾ ਸੀ ਕਿ ਉਹ ਇੰਸਟਾਗ੍ਰਾਮ 'ਤੇ ਵੀ ਕੋਰੋਨਾਵਾਇਰਸ ਬਾਰੇ ਗਲਤ ਜਾਣਕਾਰੀ ਨੂੰ ਰੋਕੇਗਾ। ਕੋਰੋਨਾਵਾਇਰਸ ਕਾਰਨ ਅਗਲੇ ਮਹੀਨੇ ਸਾਨ ਫਰਾਂਸਿਸਕੋ ਵਿਚ ਫੇਸਬੁੱਕ ਦੇ ਗਲੋਬਲ ਮਾਰਕੀਟਿੰਗ ਸੰਮੇਲਨ ਨੂੰ ਰੱਦ ਕਰ ਦਿੱਤਾ ਗਿਆ ਹੈ। ਫੇਸਬੁੱਕ ਨੇ ਮਾਰਚ 9 ਤੋਂ 12 ਦੇ ਵਿਚਾਲੇ ਹੋਣ ਵਾਲੇ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ, ਜਿਸ ਵਿਚ 5000 ਤੋਂ ਵਧੇਰੇ ਲੋਕ ਸ਼ਾਮਲ ਹੋਣ ਵਾਲੇ ਸਨ।


author

Baljit Singh

Content Editor

Related News