ਵਿਦੇਸ਼ ਮੰਤਰੀ ਜੈਸ਼ੰਕਰ ਨੇ ਮਾਰੀਸ਼ਸ ਦੇ ਸਿਆਸੀ ਨੇਤਾਵਾਂ ਨਾਲ ਕੀਤੀ ਮੁਲਾਕਾਤ

Wednesday, Jul 17, 2024 - 08:15 PM (IST)

ਪੋਰਟ ਲੁਈਸ, (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵਿਰੋਧੀ ਧਿਰ ਦੇ ਨੇਤਾ ਅਰਵਿਨ ਬੁਲੇਲ ਸਮੇਤ ਮਾਰੀਸ਼ਸ ਦੇ ਚੋਟੀ ਦੇ ਰਾਜਨੀਤਕ ਨੇਤਾਵਾਂ ਨਾਲ ਮੁਲਾਕਾਤ ਕੀਤੀ ਅਤੇ ਟਾਪੂ ਦੇਸ਼ ਨਾਲ ਭਾਰਤ ਦੀ ਵਿਸ਼ੇਸ਼ ਅਤੇ ਸਥਾਈ ਭਾਈਵਾਲੀ ਨੂੰ ਡੂੰਘਾ ਕਰਨ ਦੇ ਤਰੀਕਿਆਂ ’ਤੇ ਚਰਚਾ ਕੀਤੀ। ਜੈਸ਼ੰਕਰ ਮੰਗਲਵਾਰ ਨੂੰ 2 ਦਿਨਾਂ ਦੇ ਦੌਰੇ ’ਤੇ ਇਥੇ ਪਹੁੰਚੇ ਸਨ।

ਵਿਦੇਸ਼ ਮੰਤਰੀ ਵਜੋਂ ਆਪਣੇ ਮੌਜੂਦਾ ਕਾਰਜਕਾਲ ’ਚ ਇਹ ਉਨ੍ਹਾਂ ਦਾ ਪਹਿਲਾ ਦੌਰਾ ਸੀ। ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਇਹ ਸਾਡੇ ਦੁਵੱਲੇ ਸਬੰਧਾਂ ਦੀ ਮਜ਼ਬੂਤੀ ਅਤੇ ਡੂੰਘਾਈ ਨੂੰ ਦਰਸਾਉਂਦਾ ਹੈ।

ਇਹ ਮਾਰੀਸ਼ਸ ਨਾਲ ਆਪਣੀ ਵਿਸ਼ੇਸ਼ ਅਤੇ ਸਥਾਈ ਭਾਈਵਾਲੀ ਪ੍ਰਤੀ ਭਾਰਤ ਦੀ ਅਟੁੱਟ ਵਚਨਬੱਧਤਾ ਨੂੰ ਰੇਖਾਂਕਿਤ ਕਰਨ ਦਾ ਵੀ ਮੌਕਾ ਹੈ। ਜੈਸ਼ੰਕਰ ਨੇ ਬੁਲੇਲ ਨਾਲ ਮਾਰੀਸ਼ਸ-ਭਾਰਤ ਸਬੰਧਾਂ ਅਤੇ ਹਿੰਦ ਮਹਾਸਾਗਰ ਖੇਤਰ ਦੀ ਖੁਸ਼ਹਾਲੀ ਅਤੇ ਭਲਾਈ ਲਈ ਇਸ ਦੇ ਮਹੱਤਵ ਬਾਰੇ ਚਰਚਾ ਕੀਤੀ।

ਬੁਲੇਲ ਦਾ ਜਨਮ ਪੋਰਟ ਲੁਈਸ ’ਚ ਭਾਰਤੀ ਮੂਲ ਦੇ ਇਕ ਆਰੀਆ ਸਮਾਜੀ ਮਾਰੀਸ਼ਸ ਪਰਿਵਾਰ ’ਚ ਹੋਇਆ ਸੀ, ਜੋ ਕਿ ਲੇਬਰ ਪਾਰਟੀ ਦੇ ਸਾਬਕਾ ਨੇਤਾ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਸੈਟਕੈਮ ਬੁਲੇਲ ਦੇ ਪੁੱਤਰ ਹਨ।


Rakesh

Content Editor

Related News