ਡੋਮਿਨਿਕਨ ਰੀਪਬਲਿਕ ''ਚ ਧਮਾਕਾ, 2 ਲੋਕਾਂ ਦੀ ਮੌਤ, 28 ਜ਼ਖ਼ਮੀ

Tuesday, Aug 15, 2023 - 01:14 PM (IST)

ਡੋਮਿਨਿਕਨ ਰੀਪਬਲਿਕ ''ਚ ਧਮਾਕਾ, 2 ਲੋਕਾਂ ਦੀ ਮੌਤ, 28 ਜ਼ਖ਼ਮੀ

ਸੈਂਟੋ ਡੋਮਿੰਗੋ (ਭਾਸ਼ਾ) : ਡੋਮਿਨਿਕਨ ਰੀਪਬਲਿਕ ਦੀ ਰਾਜਧਾਨੀ ਨੇੜੇ ਹੋਏ ਇਕ ਜ਼ਬਰਦਸਤ ਧਮਾਕੇ ਵਿਚ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 28 ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਸੈਂਟੋ ਡੋਮਿੰਗੋ ਦੇ ਪੱਛਮ ਵਿਚ ਸਥਿਤ ਸੈਨ ਕ੍ਰਿਸਟੋਬਲ ਸ਼ਹਿਰ ਵਿਚ ਇਕ ਬੇਕਰੀ ਵਿਚ ਹੋਇਆ ਅਤੇ ਇਸ ਨਾਲ ਅੱਗ ਨੇੜੇ ਦੀਆਂ 2 ਦੁਕਾਨਾਂ ਵਿਚ ਫੈਲ ਗਈ।

PunjabKesari

ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਧਮਾਕਾ ਕਿਸ ਕਾਰਨ ਹੋਇਆ। ਦੇਸ਼ ਦੀ 911 ਪ੍ਰਣਾਲੀ ਨੇ ਦੱਸਿਆ ਕਿ ਧਮਾਕੇ ਵਿੱਚ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ। ਸੈਨ ਕ੍ਰਿਸਟੋਬਲ ਸੂਬੇ ਦੇ ਗਵਰਨਰ ਪੁਰਾ ਕੈਸੀਲਾ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਘੱਟੋ-ਘੱਟ 28 ਲੋਕ ਜ਼ਖ਼ਮੀ ਹੋਏ ਹਨ।


author

cherry

Content Editor

Related News