ਅੱਲੜਾਂ ਨੂੰ ਚੰਗੀ ਨੀਂਦ ''ਚ ਮਦਦ ਕਰ ਸਕਦੀ ਹੈ ਕਸਰਤ

05/22/2019 11:02:15 PM

ਵਾਸ਼ਿੰਗਟਨ— ਰੁਜ਼ਾਨਾ ਤੋਂ ਜ਼ਿਆਦਾ ਕਸਰਤ ਅੱਲੜਾਂ ਦੀ ਰਾਤ ਦੀ ਨੀਂਦ ਦੀ ਲਿਮਟ ਤੇ ਇਸ ਦੀ ਗੁਣਵੱਤਾ 'ਚ ਸੁਧਾਰ ਲਿਆ ਸਕਦੀ ਹੈ। ਬੁੱਧਵਾਰ ਨੂੰ ਅੱਲੜਾਂ 'ਤੇ ਪ੍ਰਕਾਸ਼ਿਕ ਇਕ ਅਧਿਐਨ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਸਾਈਂਟਿਫਿਕ ਰਿਪੋਰਟਸ ਜਨਰਲ 'ਚ ਛਪੇ ਇਸ ਅਧਿਐਨ ਮੁਤਾਬਕ ਇਕ ਦਿਨ 'ਚ ਆਮ ਤੋਂ ਜ਼ਿਆਦਾ ਕਸਰਤ ਉਸ ਰਾਤ ਦੀ ਨੀਂਦ 'ਤੇ ਪ੍ਰਭਾਵ ਪਾਉਣ ਲਈ ਲੋੜੀਂਦੀ ਹੁੰਦੀ ਹੈ। 

ਖੋਜ ਤੋਂ ਪਤਾ ਲੱਗਿਆ ਹੈ ਕਿ ਹਰੇਕ ਘੰਟੇ ਸਖਤ ਸਰੀਰਕ ਕਸਰਤ ਨਾਲ ਅੱਲੜਾਂ 18 ਮਿੰਟ ਪਹਿਲਾਂ ਨੀਂਦ 'ਚ ਜਾ ਸਕਦੇ ਹਨ ਤੇ ਉਹ 10 ਮਿੰਟ ਜ਼ਿਆਦਾ ਸੌ ਸਕਦੇ ਹਨ ਤੇ ਉਨ੍ਹਾਂ ਦੀ ਨੀਂਦ ਸਮਰਥਾ 'ਚ ਇਕ ਫੀਸਦੀ ਦਾ ਇਜ਼ਾਫਾ ਹੋ ਸਕਦਾ ਹੈ। ਅਮਰੀਕਾ ਦੀ ਪੇਨਸਲਵੇਨੀਆ ਸਟੇਟ ਯੂਨੀਵਰਸਿਟੀ 'ਚ ਡਾਟਾ ਵਿਗਿਆਨੀ ਲਿੰਡਸੇ ਨੇ ਕਿਹਾ ਕਿ ਲੋੜੀਂਦੀ ਨੀਂਦ ਲਈ ਟੀਨਏਜ ਇਕ ਮਹੱਤਵਪੂਰਨ ਪੜਾਅ ਹੈ, ਕਿਉਂਕਿ ਨੀਂਦ ਕਲਾਸ 'ਚ ਪ੍ਰਦਰਸ਼ਨ 'ਤੇ ਅਸਰ ਪਾ ਸਕਦੀ ਹੈ।

Baljit Singh

This news is Content Editor Baljit Singh